ਸ਼ਰਾਬ ਕਾਰੋਬਾਰੀ ਦੇ ਅਗਵਾਹ ਅਤੇ ਹਤਿਆਕਾਂਡ ‘ਚ ਵੱਡਾ ਖੁਲਾਸਾ, ਮਾਮਲੇ ‘ਚ ਪਤਨੀ ਗ੍ਰਿਫਤਾਰ
Published : Dec 8, 2018, 11:55 am IST
Updated : Dec 8, 2018, 11:55 am IST
SHARE ARTICLE
UP Police
UP Police

ਉੱਤਰ ਪ੍ਰਦੇਸ਼ ਦੇ ਮੇਰਠ ਵਿਚ ਸ਼ਰਾਬ ਕਾਰੋਬਾਰੀ ਰਾਜੇਸ਼ ਆਹਲੂਵਾਲਿਆ ਦੇ ਅਗਵਾਹ.....

ਨਵੀਂ ਦਿੱਲੀ (ਭਾਸ਼ਾ): ਉੱਤਰ ਪ੍ਰਦੇਸ਼ ਦੇ ਮੇਰਠ ਵਿਚ ਸ਼ਰਾਬ ਕਾਰੋਬਾਰੀ ਰਾਜੇਸ਼ ਆਹਲੂਵਾਲਿਆ ਦੇ ਅਗਵਾਹ ਅਤੇ ਹਤਿਆਕਾਂਡ ਵਿਚ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਨੇ ਅਗਵਾਹ ਅਤੇ ਹੱਤਿਆ ਦੇ ਮਾਮਲੇ ਵਿਚ ਰਾਜੇਸ਼ ਦੀ ਪਤਨੀ ਨੀਲਾਂਜਨਾ ਅਤੇ ਉਸ ਦੀ ਸਹੇਲੀ ਨੂੰ ਗ੍ਰਿਫਤਾਰ ਕੀਤਾ ਹੈ। ਨੀਲਾਂਜਨਾ ਉਤੇ ਇਲਜ਼ਾਮ ਹੈ ਕਿ ਚਾਰ ਕਰੋੜ ਦੇ ਪ੍ਰਾਪਰਟੀ ਵਿਵਾਦ ਵਿਚ ਉਸ ਨੇ ਰਾਜੇਸ਼ ਦੀ ਹੱਤਿਆ 25 ਲੱਖ ਦੀ ਸੁਪਾਰੀ ਦੇ ਕੇ ਕਰਵਾਈ। ਦੱਸ ਦਈਏ ਕਿ 25 ਨਵੰਬਰ ਨੂੰ ਸ਼ਰਾਬ ਕਾਰੋਬਾਰੀ ਰਾਜੇਸ਼ ਆਹਲੂਵਾਲਿਆ ਦਾ ਅਗਵਾਹ ਹੋਇਆ ਸੀ ਜਿਸ ਦੇ ਇਕ ਦਿਨ ਬਾਅਦ ਯੂਪੀ ਦੇ ਖੁਰਜਾ ਵਿਚ ਉਨ੍ਹਾਂ ਦੀ ਹੱਤਿਆ ਕਰ ਦਿਤੀ ਗਈ ਸੀ।

Criminal ArrestedCriminal Arrested

ਦੱਸਿਆ ਜਾ ਰਿਹਾ ਹੈ ਕਿ ਚਾਰ ਕਰੋੜ ਦੀ ਪ੍ਰਾਪਰਟੀ ਦੇ ਵਿਵਾਦ ਵਿਚ ਪਤਨੀ ਨੇ ਹੱਤਿਆ ਕਰਵਾਈ। ਰਾਜੇਸ਼ ਅਹਲੂਵਾਲਿਆ ਦਸ ਦਿਨ ਤੋਂ ਲਾਪਤਾ ਸਨ। ਐਸ.ਪੀ ਦੇਹਾਤ ਰਾਜੇਸ਼ ਕੁਮਾਰ ਨੇ ਦੱਸਿਆ ਕਿ ਮੰਗਲਵਾਰ ਨੂੰ ਗਾਜੀਆਬਾਦ ਦੀ ਇਕ ਔਰਤ ਨੂੰ ਹਿਰਾਸਤ ਵਿਚ ਲਿਆ ਸੀ। ਪੁਲਿਸ ਉਸ ਤੋਂ ਜਾਣਕਾਰੀ ਲੈਣ ਵਿਚ ਲੱਗੀ ਸੀ ਉਦੋਂ ਸੂਚਨਾ ਆਈ ਕਿ ਰਾਜੇਸ਼ ਦੀ ਪਤਨੀ ਵੀ ਸ਼ੱਕੀ ਹਾਲਤ ਵਿਚ ਲਾਪਤਾ ਹੋ ਗਈ। ਉਨ੍ਹਾਂ ਦੇ ਪ੍ਰੀਜਨੋਂ ਨੇ ਇਲਜ਼ਾਮ ਲਗਾਇਆ ਕਿ ਧਮਕੀ ਤੋਂ ਬਾਅਦ ਰਾਜੇਸ਼ ਦੀ ਪਤਨੀ ਲਾਪਤਾ ਹੋਈ।

Criminal ArrestedCriminal Arrested

ਉਥੇ ਹੀ ਰਾਜੇਸ਼ ਦੀ ਪਤਨੀ ਦੀ ਦੁਪਹਿਰ ਵਿਚ ਕਾਲ ਆਈ ਕਿ ਉਹ ਹਰਦੁਆਰ ਵਿਚ ਹੈ। ਉਹ ਵਾਪਸ ਸਕੁਸ਼ਲ ਮੁੜ ਆਈ। ਪੁਲਿਸ ਦੇ ਅਨੁਸਾਰ, ਔਰਤ ਨੇ ਦੱਸਿਆ ਕਿ ਉਹ ਮੰਗਲਵਾਰ ਨੂੰ ਬੇਗਮਪੁਲ ਸਥਿਤ ਇਕ ਬੈਂਕ ਗਈ ਸੀ। ਉਥੇ ਤੋਂ ਦੋ ਬਦਮਾਸ਼ ਉਸ ਨੂੰ ਅਗਵਾ ਕਰ ਲੈ ਗਏ। ਉਸ ਦੇ ਇਕ ਦਿਨ ਬਾਅਦ ਯੂਪੀ ਦੇ ਖੁਰਜਾ ਵਿਚ ਰਾਜੇਸ਼ ਦੀ ਹੱਤਿਆ ਕਰ ਦਿਤੀ ਗਈ ਸੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement