ਨਵੇਂ ਸਾਲ 'ਤੇ ਪੁਖਤਾ ਪ੍ਰਬੰਧ, ਰਾਤ 8.30 ਤੋਂ ਬਾਅਦ ਕਨਾਟ ਪਲੇਸ 'ਚ ਨਹੀਂ ਦਾਖਲ ਹੋ ਸਕਣਗੇ ਵਾਹਨ
Published : Dec 31, 2018, 1:52 pm IST
Updated : Dec 31, 2018, 1:52 pm IST
SHARE ARTICLE
Connaught Place
Connaught Place

ਦਿੱਲੀ ਟ੍ਰੈਫਿਕ ਪੁਲਿਸ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਵਿਰੁੱਧ ਲੋਕਲ ਅਤੇ ਪੀਸੀਆਰ ਪੁਲਿਸ ਦੇ ਨਾਲ ਮਿਲਕੇ ਵਿਸ਼ੇਸ਼ ਮੁਹਿੰਮ ਚਲਾਵੇਗੀ।

ਨਵੀਂ ਦਿੱਲੀ : ਨਵੇਂ ਸਾਲ ਦੇ ਮੌਕੇ 'ਤੇ ਜਸ਼ਨ ਨੂੰ ਲੈ ਕੇ ਦਿੱਲੀ ਪੁਲਿਸ ਵੱਲੋਂ ਪੁਖ਼ਤਾ ਪ੍ਰਬੰਧਾਂ ਅਧੀਨ ਅੱਜ ਰਾਤ 8.30 ਵਜੇ ਤੋਂ ਬਾਅਦ ਕਨਾਟ ਪਲੇਸ ਵਿਚ ਸਾਰੇ ਤਰ੍ਹਾਂ ਦੇ ਜਨਤਕ ਅਤੇ ਨਿਜੀ ਵਾਹਨਾਂ ਨੂੰ ਦਾਖਲ ਨਹੀਂ ਹੋਣ ਦਿਤਾ ਜਾਵੇਗਾ। ਇਥੇ ਇਕੱਠੀ ਹੋਣ ਵਾਲੀ ਭੀੜ ਨੂੰ ਦੇਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਦਿੱਲੀ ਟ੍ਰੈਫਿਕ ਪੁਲਿਸ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਵਿਰੁੱਧ ਲੋਕਲ ਅਤੇ ਪੀਸੀਆਰ ਪੁਲਿਸ ਦੇ ਨਾਲ ਮਿਲਕੇ ਵਿਸ਼ੇਸ਼ ਮੁਹਿੰਮ ਚਲਾਵੇਗੀ। ਕਨਾਟ ਪਲੇਸ ਤੋਂ ਇਲਾਵਾ ਸਾਕੇਤ ਸਿਟੀ ਮਾਲ ਅਤੇ ਪੀਵੀਆਰ ਸਾਕੇਤ ਵਿਚ ਨਵੇਂ ਸਾਲ ਦਾ ਜਸ਼ਨ ਮਨਾਇਆ ਜਾਵੇਗਾ।

Delhi Traffic PoliceDelhi Traffic Police

31 ਦਸੰਬਰ ਦੀ ਸ਼ਾਮ 4 ਵਜੇ ਤੋਂ ਬਾਅਦ ਸੈਲੇਕਟ ਸਿਟੀ ਮਾਰਗ ਵੱਲੋਂ ਪ੍ਰੈਸ ਇੰਕਲੇਵ ਰੋਡ, ਪੀਟੀਐਸ ਮਾਲਵੀਆ ਨਗਰ, ਔਰਬਿੰਦੋ ਮਾਰਗ, ਮਾਲਵੀਆ ਨਗਰ ਮੈਟਰੋ ਸਟੇਸ਼ਨ ਅਤੇ ਬੀਆਰਟੀ 'ਤੇ ਬੱਸਾਂ ਅਤੇ ਵਪਾਰਕ ਵਾਹਨਾਂ ਦੇ ਜਾਣ 'ਤੇ ਪਾਬੰਦੀ ਰਹੇਗੀ। ਮੇਨ ਬਜ਼ਾਰ ਡਿਫੈਂਸ ਕਲੋਨੀ, ਕੋਟਲਾ ਰੋਡ, ਸਾਊਥ ਐਕਸ ਮਾਰਕੀਟ, ਐਂਡਰਿਊਜ਼ ਗੰਜ ਫਲਾਈਓਵਰ ਅਤੇ ਆਈਐਨਏ ਬਜ਼ਾਰ ਵਿਚ ਵਪਾਰਕ ਵਾਹਨਾਂ ਦੇ ਆਵਾਜਾਈ 'ਤੇ ਰਾਤ ਸਾਢੇ ਅੱਠ ਤੋਂ ਬਾਅਦ ਪਾਬੰਦੀ ਰਹੇਗੀ। ਵਧੀਕ ਕਮਿਸ਼ਨਰ ਪੁਲਿਸ ਬੀਕੇ ਸਿੰਘ ਮੁਤਾਬਕ ਕਨਾਟ ਪਲੇਸ ਨੂੰ ਲੈ ਕੇ ਖ਼ਾਸ ਪ੍ਰਬੰਧ ਕੀਤੇ ਗਏ ਹਨ।

road to Connaught PlaceRoad to Connaught Place

ਮੰਡੀ ਹਾਊਸ ਗੋਲਚੱਕਰ, ਬੰਗਾਲੀ ਬਜ਼ਾਰ ਗੋਲਚੱਕਰ, ਰਣਜੀਤ ਸਿੰਘ ਫਲਾਈਓਵਰ, ਮਿੰਟੋ ਰੋਡ-ਦੀਨਦਿਯਾਲ ਉਪਾਧਿਆਇ ਕਰਾਸਿੰਗ ਮਾਰਗ, ਚੇਮਸਫੋਰਡ ਰੋਡ, ਆਰਕੇ ਆਸ਼ਰਮ ਮਾਰਗ-ਚਿੱਤਰਗੁਪਤ ਮਾਰਗ ਕਰਾਸਿੰਗ, ਗੋਲ ਬਜ਼ਾਰ ਗੋਲ ਚੱਕਰ, ਜੀਪੀਓ ਗੋਲਚੱਕਰ, ਪਟੇਲ ਚੌਂਕ, ਕੇਜੀ ਮਾਰਗ, ਫਿਰੋਜਸ਼ਾਹ ਰੋਡ ਕਰਾਸਿੰਗ, ਜੈਸਿੰਘ ਰੋਡ-ਬੰਗਲਾ ਸਾਹਿਬ ਲੇਨ ਅਤੇ ਵਿੰਡਸਰ ਪੈਲੇਸ। ਇਸ ਦੇ ਨਾਲ ਹੀ ਯਾਤਰੀ ਗੋਲ ਡਾਕਖਾਨੇ ਦੇ ਕੋਲ ਕਾਲੀਬਾੜੀ ਮਾਰਗ, ਪੰਡਤ ਪੰਤ ਮਾਰਗ, ਭਾਈ ਵੀਰ ਸਿੰਘ ਮਾਰਗ, ਰਕਾਬਗੰਜ ਰੋਡ 'ਤੇ ਪਟੇਲ ਚੌਂਕ,

Parking in MarketsParking in Markets

ਮੰਡੀ ਹਾਊਸ 'ਤੇ ਕਾਪਰਨਿਕਲ ਮਾਰਗ ਤੋਂ ਬੜੌਦਾ ਹਾਊਸ, ਡੀਡੀਯੂ ਮਾਰਗ ਅਤੇ ਪ੍ਰੈਸ ਰੋਡ ਖੇਤਰ, ਪੰਚਕੁਈਆ ਮਾਰਗ 'ਤੇ ਆਰਕੇ ਆਸ਼ਰਮ ਮਾਰਗ, ਚਿਤੱਰ ਗੁਪਤਾ ਰੋਡ ਅਤੇ ਵਸੰਤ ਰੋਡ, ਫਿਰੋਜਸ਼ਾਹ ਰੋਡ 'ਤੇ ਕੇਜੀ ਮਾਰਗ, ਵਿੰਡਸਰ ਪਲੇਸ, ਰਾਜੇਂਦਰ ਪ੍ਰਸਾਦ ਰੋਡ ਅਤੇ ਰਾਇਸੀਨਾ ਰੋਡ ਆਦਿ 'ਤੇ ਅਪਣੀਆਂ ਗੱਡੀਆਂ ਪਾਰਕ ਕਰ ਸਕਦੇ ਹਨ। ਨਵੀਂ ਦਿੱਲੀ ਰੇਲਵੇ ਸਟੇਸ਼ਨ ਜਾਣ ਵਾਲੇ ਲੋਕ ਅਜਮੇਰੀ ਗੇਟ ਰਾਹੀਂ ਜਾ ਸਕਦੇ ਹਨ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement