
ਦਿੱਲੀ ਵਿਚ ਸਿੱਖ ਵਿਰੋਧੀ ਦੰਗੇ ਦੇ ਇਲਜ਼ਾਮ ਵਿਚ ਸਾਬਕਾ ਕਾਂਗਰਸ ਨੇਤਾ ਸੱਜਨ ਕੁਮਾਰ ਨੂੰ ਆਤਮਸਮਰਪਣ ਕਰਨ ਮਗਰੋਂ ਉਮਰ ਭਰ ਦੀ ਕੈਦ ਲਈ ਮੰਡੋਲੀ ਜੇਲ੍ਹ ਭੇਜ ਦਿਤਾ ਗਿਆ ਹੈ..
ਨਵੀਂ ਦਿੱਲੀ : ਦਿੱਲੀ ਵਿਚ ਸਿੱਖ ਵਿਰੋਧੀ ਦੰਗੇ ਦੇ ਇਲਜ਼ਾਮ ਵਿਚ ਸਾਬਕਾ ਕਾਂਗਰਸ ਨੇਤਾ ਸੱਜਨ ਕੁਮਾਰ ਨੂੰ ਆਤਮਸਮਰਪਣ ਕਰਨ ਮਗਰੋਂ ਉਮਰ ਭਰ ਦੀ ਕੈਦ ਲਈ ਮੰਡੋਲੀ ਜੇਲ੍ਹ ਭੇਜ ਦਿਤਾ ਗਿਆ ਹੈ। ਦੱਸ ਦਈਏ ਕਿ ਸੱਜਨ ਕੁਮਾਰ ਨੇ ਹਾਈ ਕੋਰਟ 'ਚ ਆਤਮਸਮਰਪਣ ਲਈ 30 ਜਨਵਰੀ ਤੱਕ ਦਾ ਸਮਾਂ ਮੰਗਿਆ ਸੀ ਪਰ ਕੋਰਟ ਨੇ ਉਸ ਦੀ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਉਸ ਨੂੰ 31 ਦਸੰਬਰ ਨੂੰ ਹੀ ਆਤਮਸਮਰਪਣ ਕਰਨ ਦਾ ਆਦੇਸ਼ ਦਿਤਾ ਸੀ। ਕੁਮਾਰ ਨੇ ਅਦਾਲਤ ਵਿਚ ਅਰਜ਼ੀ ਦੇ ਕੇ ਆਤਮਸਮਰਪਣ ਦੀ ਮਿਆਦ 30 ਜਨਵਰੀ ਤੱਕ ਵਧਾਉਣ ਦੀ ਬੇਨਤੀ ਕੀਤੀ ਸੀ।
Lawyer of convict Sajjan Kumar after he surrendered before Delhi's Karkardooma Court in 1984 anti-Sikh riots case: Court has sent him to Mandoli Jail. Court has also ordered that a separate van would be provided for his movement due to security reasons. pic.twitter.com/OfypwRARkJ
— ANI (@ANI) December 31, 2018
ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਅਪਣੇ ਬੱਚਿਆਂ ਅਤੇ ਜਾਇਦਾਦ ਨਾਲ ਜੁਡ਼ੇ ਮਸਲਿਆਂ ਨੂੰ ਸੁਲਝਾਉਣ ਅਤੇ ਫ਼ੈਸਲੇ ਦੇ ਵਿਰੁਧ ਸੁਪਰੀਮ ਕੋਰਟ ਵਿਚ ਅਪੀਲ ਕਰਨ ਲਈ ਸਮਾਂ ਚਾਹੀਦਾ ਹੈ। ਕੁਮਾਰ ਦੇ ਵਕੀਲ ਅਨਿਲ ਸ਼ਰਮਾ ਨੇ ਕਿਹਾ ਕਿ ਹਾਈ ਕੋਰਟ ਦੇ ਆਦੇਸ਼ ਨੂੰ ਸੁਪਰੀਮ ਕੋਰਟ ਵਿਚ ਚੁਨੌਤੀ ਦੇਣ ਲਈ ਉਨ੍ਹਾਂ ਨੂੰ ਕੁੱਝ ਹੋਰ ਸਮਾਂ ਚਾਹੀਦਾ ਹੈ। ਨਾਲ ਹੀ ਕੁਮਾਰ ਨੂੰ ਅਪਣੇ ਬੱਚਿਆਂ ਅਤੇ ਜਾਇਦਾਦ ਨਾਲ ਜੁਡ਼ੇ ਪਰਵਾਰਕ ਮਾਮਲੇ ਨਿਪਟਾਉਣੇ ਹਨ।
Sajjan Kumar sent to jail
ਪਟੀਸ਼ਨ ਵਿਚ ਕਿਹਾ ਗਿਆ ਸੀ ਕਿ ਦੋਸ਼ੀ ਠਹਿਰਾਏ ਜਾਣ ਦੇ ਸਮੇਂ ਤੋਂ ਹੀ ਕੁਮਾਰ ਸਦਮੇ ਵਿਚ ਹੈ ਅਤੇ ਸਥਿਰ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਉਹ ਨਿਰਦੋਸ਼ ਹੈ।
Sajjan Kumar Sent to jail
ਦੱਖਣੀ-ਪੱਛਮੀ ਦਿੱਲੀ ਦਿੱਲੀ ਦੀ ਪਾਲਮ ਕਲੋਨੀ ਵਿਚ ਰਾਜ ਨਗਰ ਪਾਰਟ - 1 ਵਿਚ 1984 ਵਿਚ ਇੱਕ ਤੋਂ ਦੋ ਨਵੰਬਰ ਤੱਕ ਪੰਜ ਸਿੱਖਾਂ ਦੀ ਹੱਤਿਆ ਅਤੇ ਰਾਜ ਨਗਰ ਪਾਰਟ - 2 ਵਿਚ ਗੁਰੂਦਆਰੇ ਵਿਚ ਅਗਜਨੀ ਨਾਲ ਜੁਡ਼ੇ ਮਾਮਲੇ ਵਿਚ ਸੱਜਨ ਕੁਮਾਰ ਨੂੰ ਉਮਰਕੈਦ ਦੀ ਸਜ਼ਾ ਦਿਤੀ ਗਈ ਹੈ। ਇਹ ਦੰਗੇ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ 31 ਅਕਤੂਬਰ 1984 ਨੂੰ ਦੋ ਸਿੱਖ ਸੁਰਖਿਆ ਕਰਮਚਾਰੀਆਂ ਵਲੋਂ ਹੱਤਿਆ ਕੀਤੇ ਜਾਣ ਤੋਂ ਬਾਅਦ ਭੜਕੇ ਸਨ।
Sajjan Kumar Lawyers
ਸੱਜਨ ਕੁਮਾਰ ਨੂੰ ਸਜ਼ਾ ਸੁਣਾਉਂਦੇ ਹੋਏ ਅਦਾਲਤ ਨੇ ਕਿਹਾ ਸੀ ਕਿ ਇਹ ਦੰਗੇ ‘ਮਨੁੱਖਤਾ ਦੇ ਵਿਰੁਧ ਅਪਰਾਧ’ ਸਨ ਜਿਨ੍ਹਾਂ ਨੂੰ ਉਨ੍ਹਾਂ ਲੋਕਾਂ ਨੇ ਅੰਜਾਮ ਦਿਤਾ ਜਿਨ੍ਹਾਂ ਨੂੰ ‘ਰਾਜਨੀਤਿਕ ਹਿਫਾਜ਼ਤ’ ਹਾਸਲ ਸੀ ਅਤੇ ਇਕ ‘ਉਦਾਸੀਨ’ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਨੇ ਇਹਨਾਂ ਦੀ ਮਦਦ ਕੀਤੀ ਸੀ।