ਪਾਕਿਸਤਾਨੀ ਨਾਗਰੀਕਾਂ ਤੋਂ ਪੇ੍ਰਸ਼ਾਨ ਭਾਰਤੀ ਨੇ ਫਾਲਈਟ 'ਚ ਉਤਾਰੇ ਕਪੜੇ
Published : Dec 31, 2018, 2:06 pm IST
Updated : Dec 31, 2018, 2:06 pm IST
SHARE ARTICLE
AIR India
AIR India

ਏਅਰ ਇੰਡੀਆ ਦੀ ਦੁਬਈ ਤੋਂ ਲਖਨਊ ਆ ਰਹੀ ਫਲਾਈਟ ਨੰਬਰ ਆਈਐਕਸ-194 ਦੇ  ਕਰੂ ਮੈਂਬਰ ਅਤੇ 150 ਯਾਤਰੀ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਇਕ ਸ਼ਖਸ ਨੇ ਫਲਾਈਟ...

ਲਖਨਊ (ਭਾਸ਼ਾ): ਏਅਰ ਇੰਡੀਆ ਦੀ ਦੁਬਈ ਤੋਂ ਲਖਨਊ ਆ ਰਹੀ ਫਲਾਈਟ ਨੰਬਰ ਆਈਐਕਸ-194 ਦੇ  ਕਰੂ ਮੈਂਬਰ ਅਤੇ 150 ਯਾਤਰੀ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਇਕ ਸ਼ਖਸ ਨੇ ਫਲਾਈਟ 'ਚ ਕੱਪੜੇ ਉਤਾਰਨਾ ਸ਼ੁਰੂ ਕਰ ਦਿਤਾ ਅਤੇ ਇਹ ਯਾਤਰੀ 30 ਸਾਲਤ ਤੋਂ ਉੱਤੇ ਦਾ ਹੈ। ਦੱਸ ਦਈਏ ਕਿ ਕੱਪੜੇ ਉਤਾਰਨ ਤੋਂ ਬਾਅਦ ਉਸ ਨੇ ਨਗਨ ਹਾਲਤ 'ਚ ਜਹਾਜ਼ ਦੇ ਅੰਦਰ ਤੁਰਨਾ ਸ਼ੁਰੂ ਕਰ ਦਿਤਾ। 

Air IndiaAir India

ਜਹਾਜ਼ 'ਚ ਸਵਾਰ ਇਕ ਯਾਤਰੀ ਜਿਸ ਨੇ ਪੂਰੀ ਘਟਨਾ ਨੂੰ ਵੇਖਿਆ। ਉਸ ਨੇ ਦੱਸਿਆ ਕਿ ਜਿਵੇਂ ਹੀ ਜਹਾਜ਼ ਦੇ ਕਰੂ ਮੈਬਰਾਂ ਨੇ ਸ਼ਖਸ ਨੂੰ ਨਗਨ ਹਾਲਤ 'ਚ ਜਹਾਜ਼ ਦੇ ਅੰਦਰ ਚਲਦੇ ਹੋਏ ਵੇਖਿਆ ਤਾਂ ਉਨ੍ਹਾਂ ਨੇ ਉਸ ਨੂੰ ਫੜਿਆ ਅਤੇ ਕੰਬਲ 'ਚ ਲਪੇਟਿਆ। ਸ਼ੁਰੂਆਤ 'ਚ ਉਸ ਨੇ ਇਸ ਦਾ ਵਿਰੋਧ ਕੀਤਾ ਪਰ ਸਟਾਫ ਕਿਸੇ ਤਰ੍ਹਾਂ ਉਸ 'ਤੇ ਕਾਬੂ ਪਾਉਣ 'ਚ ਸਫਲ ਰਿਹਾ। ਦੋ ਕਰੂ ਮੈਬਰਾਂ ਨੇ ਜਬਰਨ ਸ਼ਖਸ ਨੂੰ ਕੰਬਲ 'ਚ ਲਪੇਟਿਆ ਅਤੇ ਉਸ ਨੂੰ ਉਸ ਦੀ ਸੀਟ 'ਤੇ ਬਠਾਇਆ।

ਉਥੇ ਹੀ ਜਹਾਜ਼ ਬਿਨਾਂ ਰੁਕਾਵਟ ਦੇ ਲਖਨਊ ਵੱਲ ਵਧਦਾ ਰਿਹਾ। ਜਹਾਜ਼ ਦੇ ਲਖਨਊ ਸਥਿਤ ਚੌਧਰੀ ਚਰਣ ਸਿੰਘ ਹਵਾਈ ਅੱਡੇ 'ਤੇ ਲੈਂਡ ਕਰਨ ਤੋਂ ਬਾਅਦ ਰਾਤ ਦੇ 12.05 ਵਜੇ ਯਾਤਰੀਆਂ ਨੂੰ ਸੁਰੱਖਿਆ ਬਲਾਂ ਦੇ ਹਵਾਲੇ ਕਰ ਦਿਤਾ ਗਿਆ। 

Air IndiaAir India

ਦੂਜੇ ਪਾਸੇ ਲਖਨਊ ਏਅਰ ਇੰਡੀਆ ਦੇ ਇਨਚਾਰਜ ਸ਼ਕੀਲ ਅਹਿਮਦ ਨੇ ਕਿਹਾ ਕਿ ਅਧਿਕਾਰੀਆਂ ਵਲੋਂ ਫੜੇ ਜਾਣ 'ਤੇ ਉਸ ਸ਼ਖਸ ਨੇ ਦੱਸਿਆ ਕਿ ਉਸ ਦਾ ਪਾਕਿਸਤਾਨੀ ਸਹਕਰਮੀਆਂ ਨੇ ਦੁਬਈ 'ਚ ਕਾਫ਼ੀ ਸ਼ੋਸ਼ਣ ਕੀਤਾ ਹੈ ਕਿਉਂਕਿ ਉਹ ਉੱਥੇ ਇਕੱਲਾ ਭਾਰਤੀ ਨਾਗਰਿਕ ਸੀ।  ਉਸ ਨੇ ਦੱਸਿਆ ਕਿ ਪਾਕਿਸਤਾਨੀਆਂ ਨੇ ਉਸ 'ਤੇ ਬਹੁਤ ਜ਼ੁਲਮ ਕੀਤੇ ਤਾਂ ਜੋ ਉਹ ਵਾਪਸ ਚਲਿਆ ਜਾਵੇ। ਗ਼ੁੱਸੇ 'ਚ ਉਸ ਨੇ ਅਸਤੀਫਾ ਦੇ ਦਿਤਾ ਅਤੇ ਭਾਰਤ ਵਾਪਸ ਆ ਗਿਆ।

ਸ਼ਕੀਲ ਨੇ ਅੱਗੇ ਦੱਸਿਆ ਕਿ ਸ਼ਖਸ ਨੇ ਬਾਅਦ 'ਚ ਅਪਣੀ ਹਰਕੱਤ ਲਈ ਮਾਫੀ ਮੰਗੀ। ਏਅਰ ਇੰਡੀਆ ਦੇ ਸੁਰੱਖਿਆ ਅਧਿਕਾਰੀ ਵਲੋਂ ਉਸ ਦਾ ਪ੍ਰਮਾਣ ਪੱਤਰ ਤਸਦੀਕੀ ਕਰਨ ਤੋਂ ਬਾਅਦ ਉਸ ਦੇ ਪਰਵਾਰ ਦੇ ਮੈਂਬਰ ਉਸ ਨੂੰ ਉੱਥੇ ਤੋਂ ਲੈ ਗਏ। ਏਅਰਲਾਈਨ ਨੇ ਉਸ ਯਾਤਰੀ ਨੂੰ ਅਪਣੀ ਵਾਚ ਲਿਸਟ 'ਚ ਰੱਖ ਲਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement