
ਉਹ ਸ਼ਾਂਤਮਈ ਢੰਗ ਨਾਲ ਮੋਰਚਾ ਚਲਾ ਰਹੇ ਹਨ
ਨਵੀਂ ਦਿੱਲੀ( ਹਰਦੀਪ ਸਿੰਘ ਭੋਗਲ) ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ। ਸਪੋਕਸਮੈਨ ਦੇ ਪੱਤਰਕਾਰ ਵੱਲੋਂ ਕੁੰਡਲੀ ਬਾਰਡਰ ਤੇ ਪਹੁੰਚੇ ਕੈਨੇਡਾ ਤੋਂ 100 ਵਿਅਕਤੀਆਂ ਦੇ ਕਾਫਲਾ ਨਾਲ ਗੱਲਬਾਤ ਕੀਤੀ ਗਈ।
Hardeep Singh Bhogal and NRI
ਰਮਨਦੀਪ ਸਿੰਘ ਜੋ ਕਿ ਕੈਨੇਡਾ ਤੋਂ ਆਏ ਹਨ ਉਹਨਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਮੀਡੀਆ ਰਾਹੀਂ ਸਾਨੂੰ ਪਤਾ ਲੱਗ ਰਿਹਾ ਸੀ ਕਿ ਸਾਡੇ ਕਿਸਾਨ ਵੀਰਾਂ ਲਈ ਦਿੱਲੀ ਨੂੰ ਜਾਣ ਵਾਲੇ ਰਾਹ ਬੰਦ ਕਰ ਦਿੱਤੇ ਗਏ, ਸੜਕਾਂ ਪੁੱਟ ਦਿੱਤੀਆਂ ਗਈਆ, ਪੱਥਰ ਲਗਾਏ ਗਏ। ਜਦੋਂ ਅਸੀਂ ਵੀਡੀਓ ਵੇਖਦੇ ਸੀ ਤਾਂ ਸਾਨੂੰ ਬੁਰਾ ਵੀ ਲੱਗ ਰਿਹਾ ਸੀ ਅਤੇ ਸਾਡੇ ਵਿਚ ਜੋਸ਼ ਵਿਚ ਭਰ ਰਿਹਾ ਸੀ।
Hardeep Singh Bhogal and NRI
ਅਸੀਂ ਬਾਹਰ ਰਹਿ ਕੇ ਵੀ ਆਪਣੇ ਰਿਸ਼ਤੇਦਾਰਾਂ ਨੂੰ ਪੁੱਛਦੇ ਰਹਿੰਦੇ ਜੋ ਇੰਡੀਆ ਵਿਚ ਰਹਿੰਦੇ ਹਨ ਵੀ ਕੀ ਕੁੱਝ ਹੋਇਆ ਤਾਂ ਨਹੀਂ। ਉਹਨਾਂ ਕਿਹਾ ਕਿ ਸਰਕਾਰਾਂ ਨੇ ਬਜ਼ੁਰਗਾਂ ਨੂੰ ਸੜਕਾਂ ਤੇ ਰੁਲਣ ਲਈ ਮਜ਼ਬੂਰ ਕਰ ਦਿੱਤਾ। ਸਰਕਾਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਬੱਚੇ, ਬਜ਼ੁਰਗ, ਔਰਤਾਂ ਜਿਹਨਾਂ ਨੂੰ ਘਰ ਵਿਚ ਰਹਿਣਾ ਚਾਹੀਦਾ ਹੈ ਉਹ ਠੰਢ ਵਿਚ ਸੜਕਾਂ ਤੇ ਰੁਲਣ ਲਈ ਮਜ਼ਬੂਰ ਹਨ।
Hardeep Singh Bhogal and NRI
ਜੇ ਕੁੱਝ ਕਰਨਾ ਹੀ ਸੀ ਤਾਂ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਕਰ ਲੈਂਦੇ। ਸਰਕਾਰ ਨੂੰ ਲੱਗਦਾ ਸੀ ਵੀ ਅਸੀਂ ਇਹਨਾਂ ਨੂੰ ਦਬ ਲਵਾਂਗੇ ਪਰ ਉਹ ਨਹੀਂ ਜਾਣਦੇ ਸੀ ਵੀ ਇਹ ਪੰਜਾਬੀ ਨੇ ਇਹ ਕਿਸੇ ਕੋਲੋਂ ਨਹੀਂ ਦਬਦੇ। ਵਿਕਰਮਜੀਤ ਸਿਘ ਨੇ ਦੱਸਿਆ ਕਿ ਅਸੀਂ ਕੈਨੇਡਾ ਤੋਂ ਇਥੇ ਆਏ ਹਾਂ ਅਸੀਂ ਆਪਣੇ ਬੱਚਿਆ ਨੂੰ ਦੱਸਣ ਯੋਗੇ ਹੋ ਗਏ ਵੀ ਤੁਹਾਡਾ ਬਾਪੂ ਕੈਨੇਡਾ ਹੀ ਨਹੀਂ ਰਹਿ ਗਿਆ ਸੀ।
Hardeep Singh Bhogal and NRI
ਜਦੋਂ ਇਹ ਕਿਸਾਨ ਅੰਦੋਲਨ ਚੱਲ ਰਿਹਾ ਸੀ ਅਸੀਂ ਉਹਨਾਂ ਨੂੰ ਦੱਸਾਂਗੇ ਵੀ ਅਸੀਂ ਗਏ ਸੀ। ਉਹਨਾਂ ਕਿਹਾ ਕਿ ਹਰ ਇਕ ਪੰਜਾਬੀ ਜੋ ਬਾਹਰ ਰਹਿੰਦਾ ਹੈ ਇਸ ਕਿਸਾਨ ਅੰਦੋਲਨ ਨਾਲ ਜੁੜਿਆ ਹੈ। ਉਹ ਆਪਣਾ ਸਹਿਯੋਗ ਦੇ ਰਿਹਾ ਹੈ। ਬਲਦੇਵ ਸਿੰਘ ਨੇ ਕਿਹਾ ਕਿ ਸਾਡੀ ਨੌਜਵਾਨ ਪੀੜੀ ਜਾਗਰੂਕ ਹੈ ਉਹਨਾਂ ਨੂੰ ਵੇਖ ਕੇ ਖੁਸ਼ੀ ਹੋ ਰਹੀ ਹੈ ਸਾਰੇ ਲੋਕ ਬਹੁਤ ਜਿਆਦਾ ਸਿਆਣੇ ਹਨ ਸਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹਨ।
Hardeep Singh Bhogal and NRI
ਉਹਨਾਂ ਕਿਹਾ ਕਿ ਬਾਹਰ ਰਹਿ ਰਹੇ ਸੀ ਜਾਣਕਾਰੀ ਬਹੁਤ ਘੱਟ ਮਿਲਦੀ ਸੀ ਵੀ ਪੰਜਾਬ 'ਚ ਕੀ ਹੋ ਰਹਾ ਹੈ ਸੁਣਦੇ ਸੀ ਕਿ ਪੰਜਾਬ ਵਿਚ ਨਸ਼ੇ ਬਹੁਤ ਹਨ ਨੌਜਵਾਨ ਪੀੜੀ ਨੂੰ ਨਸ਼ਿਆ ਨੇ ਘੁਣ ਵਾਂਗ ਖਾ ਲਿਆ ਪਰ ਇਥੇ ਆ ਕੇ ਵੇਖਿਆ ਵਿ ਨੌਜਵਾਨ ਪੀੜੀ ਤਾਂ ਆਪਣੇ ਹੱਕਾਂ ਲਈ ਜਾਗਰੂਕ ਬਹੁਤ ਹੈ।
Hardeep Singh Bhogal and NRI
ਮੁੰਡਿਆਂ ਵਿਚ ਜ਼ੋਸ ਬਹੁਤ ਹੈ। ਉਹ ਸ਼ਾਂਤਮਈ ਢੰਗ ਨਾਲ ਮੋਰਚਾ ਚਲਾ ਰਹੇ ਹਨ। ਉਹਨਾਂ ਕਿਹਾ ਕਿ ਬਾਹਰਲੇ ਦੇਸ਼ਾਂ ਵਿਚ ਵੀ ਲੋਕ ਕਿਸਾਨਾਂ ਦੇ ਹੱਕ ਲਈ ਮੋਰਚੇ ਲਗਾ ਰਹੇ ਹਨ।