2021 'ਚ 100 ਆਪਰੇਸ਼ਨਾਂ 'ਚ 182 ਅੱਤਵਾਦੀ ਢੇਰ, 44 ਚੋਟੀ ਦੇ ਅੱਤਵਾਦੀ ਵੀ ਗੋਲੀ ਦਾ ਸ਼ਿਕਾਰ
Published : Dec 31, 2021, 3:54 pm IST
Updated : Dec 31, 2021, 3:54 pm IST
SHARE ARTICLE
 182 terrorist attacks in 100 operations in 2021, 44 top terrorists also shot dead
182 terrorist attacks in 100 operations in 2021, 44 top terrorists also shot dead

ਇਸ ਸਾਲ ਕੇਂਦਰ ਸ਼ਾਸਿਤ ਖੇਤਰ 'ਚ 134 ਨੌਜਵਾਨਾਂ ਨੇ ਅੱਤਵਾਦੀ ਸੰਗਠਨਾਂ ਨੂੰ ਜੁਆਇੰਨ ਕੀਤਾ।

 

ਸ਼੍ਰੀਨਗਰ- ਜੰਮੂ ਕਸ਼ਮੀਰ 'ਚ ਸੁਰੱਖਿਆ ਫ਼ੋਰਸਾਂ ਨੇ ਅੱਤਵਾਦੀਆਂ ਅਤੇ ਉਨ੍ਹਾਂ ਦੇ ਮਦਦਗਾਰਾਂ ਵਿਰੁੱਧ ਮੁਹਿੰਮ ਤੇਜ਼ ਕੀਤੀ ਹੋਈ ਹੈ। ਸਿਰਫ਼ 2-3 ਦਿਨਾਂ 'ਚ ਹੀ 9 ਅਤਿਵਾਦੀਆਂ ਨੂੰ ਮਾਰ ਦਿੱਤਾ ਗਿਆ ਹੈ। ਇਕ ਨਿਊਜ਼ ਏਜੰਸੀ ਅਨੁਸਾਰ ਪੁਲਿਸ ਜਨਰਲ ਡਾਇਰੈਕਟ (ਡੀ.ਜੀ.ਪੀ.) ਦਿਲਬਾਗ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੰਮੂ ਕਸ਼ਮੀਰ 'ਚ 100 ਸਫ਼ਲ ਆਪਰੇਸ਼ਨਾਂ 'ਚ ਕੁੱਲ 182 ਅੱਤਵਾਦੀ ਮਾਰੇ ਗਏ ਹਨ।

jammu kashmirjammu kashmir

ਜਿਨ੍ਹਾਂ 'ਚ 44 ਚੋਟੀ ਦੇ ਅੱਤਵਾਦੀ ਵੀ ਸ਼ਾਮਲ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਾਲ ਕੇਂਦਰ ਸ਼ਾਸਿਤ ਖੇਤਰ 'ਚ 134 ਨੌਜਵਾਨਾਂ ਨੇ ਅੱਤਵਾਦੀ ਸੰਗਠਨਾਂ ਨੂੰ ਜੁਆਇੰਨ ਕੀਤਾ। ਇਨ੍ਹਾਂ 'ਚੋਂ 72 ਨੂੰ ਢੇਰ ਕਰ ਦਿੱਤਾ ਗਿਆ, ਜਦੋਂ ਕਿ 22 ਨੂੰ ਗ੍ਰਿਫ਼ਤਾਰ ਕੀਤਾ ਗਿਆ। ਜੰਮੂ ਕਸ਼ਮੀਰ ਦੇ ਡੀ.ਜੀ.ਪੀ. ਨੇ ਕਿਹਾ,''ਇਸ ਸਾਲ ਘੁਸਪੈਠ ਦੀ ਕਮੀ ਆਈ ਹੈ। ਸਿਰਫ਼ 34 ਅੱਤਵਾਦੀ ਘੁਸਪੈਠ ਕਰਨ 'ਚ ਕਾਮਯਾਬ ਹੋ ਸਕੇ। ਇਸ ਤੋਂ ਇਲਾਵਾ ਪੰਥਾ ਚੌਕ 'ਚ ਇਕ ਪੁਲਿਸ ਫ਼ੋਰਸ 'ਤੇ ਹਮਲੇ 'ਚ ਸ਼ਾਮਲ ਜੈਸ਼-ਏ-ਮੁਹੰਮਦ ਦੇ 9 ਅੱਤਵਾਦੀਆਂ ਨੂੰ ਪਿਛਲੇ 24 ਘੰਟਿਆਂ 'ਚ ਮਾਰ ਸੁੱਟਿਆ ਗਿਆ।

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement