ਅਬੂ ਸਲੇਮ ਨੂੰ ਉਮਰ ਕੈਦ, ਦੋ ਨੂੰ ਫਾਂਸੀ
Published : Sep 7, 2017, 10:59 pm IST
Updated : Sep 7, 2017, 5:29 pm IST
SHARE ARTICLE

ਮੁੰਬਈ, 7 ਸਤੰਬਰ: ਸਾਲ 1993 ਵਿਚ ਮੁੰਬਈ 'ਚ ਹੋਏ ਲੜੀਵਾਰ ਧਮਾਕਿਆਂ ਦੇ ਮਾਮਲੇ ਵਿਚ ਅਬੂ ਸਲੇਮ ਅਤੇ ਕਰੀਮੁੱਲਾ ਖ਼ਾਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੋ ਹੋਰ ਦੋਸ਼ੀਆਂ ਤਾਹਿਰ ਮਰਚੈਂਟ ਅਤੇ ਫ਼ਿਰੋਜ਼ ਖ਼ਾਨ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਇਕ ਹੋਰ ਦੋਸ਼ੀ ਰਿਆਜ਼ ਸਿੱਦੀਕੀ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਟਾਡਾ ਅਦਾਲਤ ਨੇ ਅੱਜ 24 ਸਾਲ ਬਾਅਦ ਫ਼ੈਸਲਾ ਸੁਣਾਇਆ। ਅਦਾਲਤ ਵਿਚ ਸਾਰੇ ਦੋਸ਼ੀ ਮੌਜੂਦ ਸਨ। ਇਨ੍ਹਾਂ ਧਮਾਕਿਆਂ ਵਿਚ ਲਗਭਗ 257 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਜ਼ਖ਼ਮੀ ਹੋ ਗਏ ਸਨ। ਅਬੂ ਸਲੇਮ ਅਤੇ ਕਰੀਮੁੱਲਾ ਖ਼ਾਨ ਨੂੰ ਦੋ ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਹੈ। ਅਬੂ ਨੂੰ 2005 ਵਿਚ ਪੁਰਤਗਾਲ ਤੋਂ ਭਾਰਤ ਲਿਆਂਦਾ ਗਿਆ ਸੀ ਤੇ ਉਹ ਧਮਾਕਿਆਂ ਦਾ ਮੁੱਖ ਸਾਜ਼ਸ਼ੀ ਸੀ।
ਜੂਨ ਮਹੀਨੇ ਵਿਚ ਟਾਡਾ ਅਦਾਲਤ ਨੇ ਇਸ ਮਾਮਲੇ ਵਿਚ ਛੇ ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਸੀ। ਇਨ੍ਹਾਂ ਛੇ ਵਿਅਕਤੀਆਂ ਵਿਚ ਮੁੰਬਈ ਧਮਾਕਿਆਂ ਦੇ ਸਾਜ਼ਸ਼ਘਾੜੇ ਮੁਸਤਫ਼ਾ ਦੋਸਾ ਅਤੇ ਅਬੂ ਸਲੇਮ ਵੀ ਸ਼ਾਮਲ ਸਨ। ਸਬੂਤਾਂ ਦੀ ਘਾਟ ਕਾਰਨ ਅਬਦੁਲ ਕਯੂਮ ਨੂੰ ਬਰੀ ਕਰ ਦਿਤਾ ਗਿਆ। ਇਹ ਸਾਰੇ ਸੱਤ ਦੋਸ਼ੀ ਕਈ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ ਜਿਨ੍ਹਾਂ ਵਿਚ ਅਪਰਾਧਕ ਸਾਜ਼ਸ਼, ਭਾਰਤ ਸਰਕਾਰ ਵਿਚ ਜੰਗ ਛੇੜਨਾ ਤੇ ਕਤਲ ਵਰਗੇ ਦੋਸ਼ ਹਨ। ਅਦਾਲਤ ਨੇ ਪਹਿਲਾਂ ਕਿਹਾ ਸੀ ਕਿ ਸਰਕਾਰੀ ਵਕੀਲ ਇਹ ਸਾਬਤ ਕਰ ਚੁੱਕੇ ਹਨ ਕਿ ਅਬੂ ਸਲੇਮ ਮੁੰਬਈ ਧਮਾਕਿਆਂ ਦੀ ਸਾਜ਼ਸ਼ ਘੜਨ ਵਾਲਿਆਂ ਵਿਚ ਇਕ ਅਹਿਮ ਵਿਅਕਤੀ ਸੀ ਅਤੇ ਉਸ ਨੇ ਤਿੰਨ ਏਕੇ-56 ਰਾਈਫ਼ਲਾਂ, ਹਥਿਆਰ ਅਤੇ ਹੱਥ ਗ੍ਰੇਨੇਡ ਬਾਲੀਵੁਡ ਅਦਾਕਾਰ ਸੰਜੇ ਦੱਤ ਨੂੰ ਸਪਲਾਈ ਕੀਤੇ ਸਨ। ਅਦਾਲਤ ਨੇ ਕਿਹਾ ਸੀ ਕਿ ਦਾਊਦ ਇਬਰਾਹਿਮ ਦੇ ਭਰਾ ਅਨੀਸ ਇਬਰਾਹਿਮ ਤੇ ਦੋਸਾ ਦਾ ਨੇੜਲਾ ਅਬੂ ਸਲੇਮ ਹਥਿਆਰਾਂ ਸਮੇਤ ਖ਼ੁਦ ਦਿੱਲੀ ਤੋਂ ਮੁੰਬਈ ਆਇਆ ਸੀ।
ਮੁੰਬਈ ਹਮਲਿਆਂ ਦੇ ਮਾਮਲੇ ਵਿਚ ਅਬੂ ਸਲੇਕ, ਮੁਸਤਫ਼ਾ ਦੋਸਾ, ਕਰੀਮੁੱਲਾ ਖ਼ਾਨ, ਫ਼ਿਰੋਜ਼ ਅਬਦੁਲ ਰਾਸ਼ਿਦ ਖ਼ਾਨ, ਰਿਆਜ਼ ਸਿੱਦਿਕੀ, ਤਾਹਿਰ ਮਰਚੈਂਟ ਅਤੇ ਅਬਦੁਲ ਕਯੂਮ ਦੇ ਮੁਕੱਦਮੇ ਮੁੱਖ ਮਾਮਲੇ ਤੋਂ ਵੱਖ ਚਲਾਏ ਗਏ। 2 ਜੂਨ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਦੋਸਾ ਦੀ ਮੁੰਬਈ ਦੇ ਜੇਜੇ ਹਸਪਤਾਲ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। (ਪੀ.ਟੀ.ਆਈ.)
ਮੁੰਬਈ ਧਮਾਕਿਆਂ ਅਤੇ ਮੁਕੱਦਮੇ ਦਾ ਘਟਨਾਕ੍ਰਮ
12 ਮਾਰਚ 1993 : 12 ਬੰਬ ਧਮਾਕਿਆਂ ਨਾਲ ਮੁੰਬਈ ਦਹਿਲ ਗਈ। 257 ਲੋਕਾਂ ਦੀ ਜਾਨ ਗਈ ਅਤੇ 713 ਜ਼ਖ਼ਮੀ ਹੋਏ।
19 ਅਪ੍ਰੈਲ 1993 : ਬਾਲੀਵੁਡ ਅਦਾਕਾਰ ਸੰਜੇ ਦੱਤ ਦੀ ਗ੍ਰਿਫ਼ਤਾਰੀ।
4 ਨਵੰਬਰ : ਸੰਜੇ ਦੱਤ ਸਮੇਤ 189 ਮੁਲਜ਼ਮਾਂ ਵਿਰੁਧ ਪਹਿਲਾ ਦੋਸ਼ ਪੱਤਰ ਦਾਖ਼ਲ।
19 ਅਪ੍ਰੈਲ 1995 : ਮੁਕੱਦਮੇ ਦੀ ਸੁਣਵਾਈ ਦਾ ਪਹਿਲਾ ਦੌਰ ਸ਼ੁਰੂ।
18 ਸਤੰਬਰ 2003 : ਸੀਬੀਆਈ ਨੇ ਮੁਸਤਫ਼ਾ ਦੋਸਤ ਨੂੰ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ।
9 ਜਨਵਰੀ 2004 : ਦੋਸ ਵਿਰੁਧ ਦੋਸ਼ ਪੱਤਰ ਤੈਅ ਕੀਤੇ ਗਏ।
11 ਨਵੰਬਰ  2005 : ਸਲੇਮ ਨੂੰ ਭਾਰਤ ਹਵਾਲੇ ਕੀਤਾ ਗਿਆ।
9 ਦਸੰਬਰ 2005 : ਸਲੇਮ ਵਿਰੁਧ ਦੋਸ਼ ਪੱਤਰ ਦਾਖ਼ਲ।
12 ਸਤੰਬਰ 2006 : ਮੈਮਨ ਪਰਵਾਰ ਦੇ ਚਾਰ ਮੈਂਬਰ ਦੋਸ਼ੀ ਕਰਾਰ ਅਤੇ ਤਿੰਨ ਬਰੀ। ਬਾਅਦ ਵਿਚ 12 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਅਤੇ 20 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ।
16 ਮਾਰਚ, 2013 : ਸੰਜੇ ਦੱਤ ਨੇ ਅਦਾਲਤ ਵਿਚ ਆਤਮਸਮਰਪਣ ਕੀਤਾ।
13 ਅਗੱਸਤ ਮਾਰਚ 2013 : ਟਾਡਾ ਅਦਾਲਤ ਨੇ ਸਲੇਮ ਵਿਰੁਧ ਕੁੱਝ ਦੋਸ਼ਾਂ ਨੂੰ ਹਟਾਇਆ।
30 ਜੁਲਾਈ 2015 : ਮੁੱਖ ਸਾਜ਼ਸ਼ਕਰਤਾ ਅਤੇ ਮਾਮਲੇ 'ਚ ਫਾਂਸੀ ਦੀ ਸਜ਼ਾਯਾਫ਼ਤਾ ਇਕੋ ਇਕ ਦੋਸ਼ੀ ਯਾਕੂਬ ਮੈਮਨ ਨੂੰ ਫਾਂਸੀ ਦਿਤੀ ਗਈ।
28 ਜੂਨ 2017 : ਮੁੰਬਈ ਹਸਪਤਾਲ ਵਿਚ ਦਿਲ ਦਾ ਦੌਰਾ ਪੈਣ ਨਾਲ ਦੋਸਾ ਦੀ ਮੌਤ।
7 ਸਤੰਬਰ 2017 : ਤਾਹਿਰ ਮਰਚੈਂਟ ਅਤੇ ਫ਼ਿਰੋਜ਼ ਅਬਦੁਲ ਰਾਸ਼ਿਦ ਖ਼ਾਨ ਨੂੰ ਮੌਤ ਦੀ ਸਜ਼ਾ, ਅਬੂ ਸਲੇਮ ਅਤੇ ਕਰੀਮੁਲਾਹ ਖ਼ਾਨ ਨੂੰ ਉਮਰ ਕੈਦ ਅਤੇ ਰਿਆਜ ਸਿੱਦੀਕੀ ਨੂੰ 10 ਸਾਲ ਕੈਦ ਦੀ ਸਜ਼ਾ।

SHARE ARTICLE
Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement