ਅਗਲਾ ਨੰਬਰ ਬਾਬਾ ਰਾਮਦੇਵ ਦਾ ? ਇਸ ਮਹਿਲਾ ਪੱਤਰਕਾਰ ਨੇ ਖੋਲ੍ਹੇ ਰਾਮਦੇਵ ਦੇ ਕਾਲੇ ਰਾਜ਼ !
Published : Nov 8, 2017, 5:45 pm IST
Updated : Nov 8, 2017, 12:15 pm IST
SHARE ARTICLE

ਹਰ ਸਫਲ ਕਹਾਣੀ ਪਿੱਛੇ ਇੱਕ ਕਾਲਾ ਅਤੀਤ ਲੁਕਿਆ ਹੁੰਦਾ ਹੈ ਅਤੇ ਬਾਬਾ ਰਾਮਦੇਵ ਦੀ ਕਹਾਣੀ ਵੀ ਬਿਲਕੁਲ ਇਸੇ ਕਸਵੱਟੀ 'ਤੇ ਪਰਖੀ ਗਈ ਹੈ। ਮਿਲੀ ਰਿਪੋਰਟ ਅਨੁਸਾਰ, ਇੱਕ ਮਹਿਲਾ ਪੱਤਰਕਾਰ ਨੇ ਆਪਣੀ ਕਿਤਾਬ ਵਿੱਚ ਬਾਬਾ ਰਾਮਦੇਵ ਦੇ ਕਾਲੇ ਅਤੀਤ ਬਾਰੇ ਬੇਹੱਦ ਚੌਂਕਾ ਦੇਣ ਵਾਲੇ ਖੁਲਾਸੇ ਕੀਤੇ ਹਨ। ਕਿਤਾਬ ਦਾ ਚਰਚਾ ਇੰਨਾ ਜ਼ਿਆਦਾ ਹੋ ਗਿਆ ਕਿ ਇਸਦੀ ਵਿਕਰੀ ਰੋਕਣ ਲਈ ਰਾਮਦੇਵ ਨੂੰ ਅਦਾਲਤ ਤੱਕ ਪਹੁੰਚ ਕਰਨੀ ਪਾਈ।

ਇਸ ਕਿਤਾਬ ਦਾ ਨਾਂਅ ਹੈ "ਗੌਡਮੈਨ ਟੂ ਟਾਈਕੂਨ" ਦ ਅਨਟੋਲਡ ਸਟੋਰੀ ਆਫ਼ ਬਾਬਾ ਰਾਮਦੇਵ ਬਾਏ ਜਰਨਲਿਸਟ ਪ੍ਰਿਯੰਕਾ ਪਾਠਕ ਨਾਰਾਇਣ।


ਪ੍ਰਿਯੰਕਾ ਨੇ ਖੁਲਾਸੇ ਕੀਤੇ ਹਨ ਕਿ ਕਿਤਾਬ ਲਈ ਕੰਮ ਕਰਦੇ ਹੋਏ ਉਸਨੂੰ ਇਹ ਅਹਿਸਾਸ ਹੋਇਆ ਕਿ ਰਾਮਦੇਵ ਦੇ ਅਰਸ਼ ਤੋਂ ਫਰਸ਼ ਤੱਕ ਦੇ ਸਫ਼ਰ ਦੌਰਾਨ ਰਹੱਸਮਈ ਘਟਨਾਵਾਂ ਉਸਦੇ ਨਾਲ ਨਾਲ ਲਗਾਤਾਰ ਚੱਲ ਰਹੀਆਂ ਹਨ ਅਤੇ ਇਹਨਾਂ ਦਾ ਉਸਦੀ ਕਾਮਯਾਬੀ ਨਾਲ ਯਕੀਨਨ ਹੀ ਠੋਸ ਸੰਬੰਧ ਹੈ। 

ਪ੍ਰਿਯੰਕਸ ਨੇ ਦਾਅਵਾ ਕੀਤਾ ਹੈ ਕਿ ਰਾਮਦੇਵ ਨੇ ਜਿਸ ਤੋਂ ਵੀ ਕੋਈ ਚੀਜ਼ ਗ੍ਰਹਿਣ ਕੀਤੀ, ਭਾਵੇਂ ਉਹ ਕੋਈ ਦੁਨਿਆਵੀ ਵਸਤੂ ਹੋਵੇ 'ਤੇ ਚਾਹੇ ਗਿਆਨ , ਹਰ ਅਜਿਹਾ ਵਿਅਕਤੀ ਰਹੱਸਮਈ ਤਰੀਕੇ ਨਾਲ ਗਾਇਬ ਹੁੰਦਾ ਚਲਾ ਗਿਆ। ਉਸਨੇ ਅਜਿਹੀਆਂ ਬਹੁਤ ਸਾਰੀਆਂ ਉਦਾਹਰਨਾਂ ਅਤੇ ਸ਼ਖਸੀਅਤਾਂ ਦਾ ਵਰਨਣ ਕੀਤਾ ਜਿਹੜੀਆਂ ਉਸਦੇ ਦਾਅਵੇ ਨੂੰ ਸਾਬਿਤ ਕਰਦਿਆਂ ਹਨ।  


ਸਭ ਤੋਂ ਪਹਿਲੀ ਉਦਾਹਰਣ ਉਸਨੇ ਦਿੱਤੀ ਹੈ ਸਵਾਮੀ ਸ਼ੰਕਰ ਦੇਵ ਦੀ ਜਿਹੜਾ ਰਾਮਦੇਵ ਦਾ ਗੁਰੂ ਸੀ ਅਤੇ ਅਚਾਨਕ ਇੱਕ ਦਿਨ ਗ਼ਾਇਬ ਹੋ ਗਿਆ। ਉਸਦੇ ਠਿਕਾਣੇ ਦਾ ਕਿਸੇ ਨੂੰ ਕੁਝ ਪਤਾ ਹੀ ਨਹੀਂ ਸੀ ਜਿਸ ਕਾਰਨ ਇਸ ਬਾਰੇ ਸ਼ੰਕੇ ਹੋਰ ਵੀ ਵਧੇਰੇ ਹੋਣ ਲੱਗੇ। ਇੱਕ ਦਿਨ ਸਵੇਰੇ ਸੈਰ 'ਤੇ ਗਿਆ ਸਵਾਮੀ ਸ਼ੰਕਰ ਦੇਵ ਮੁੜ ਨਹੀਂ ਪਰਤਿਆ। ਦਿਵਿਆ ਮੰਦਰ ਟ੍ਰਸਟ ਦੀ ਕਰੋੜਾਂ ਰੁਪਿਆਂ ਦੀ ਜ਼ਮੀਨ ਰਾਮਦੇਵ ਨੂੰ ਦੇਣ ਵਾਲਾ ਸਵਾਮੀ ਸ਼ੰਕਰ ਦੇਵ ਹੀ ਸੀ। 

ਹੈਰਾਨੀਜਨਕ ਗੱਲ ਇਹ ਵੀ ਹੈ ਕਿ ਜੁਲਾਈ 2007 ਨੂੰ ਸਵਾਮੀ ਸ਼ੰਕਰ ਦੇਵ ਗ਼ਾਇਬ ਹੋਇਆ ਅਤੇ ਰਾਮਦੇਵ ਇੱਕ ਮਹੀਨੇ ਲਈ ਭਾਰਤ ਤੋਂ ਬਾਹਰ ਗਿਆ ਹੋਇਆ ਸੀ। ਇੰਨੀ ਵੱਡੀ ਘਟਨਾ ਘਟ ਜਾਣ ਦੇ ਬਾਵਜੂਦ ਰਾਮਦੇਵ ਵਾਪਿਸ ਨਹੀਂ ਆਇਆ ਅਤੇ ਹਮੇਸ਼ਾ ਦੀ ਤਰਾਂ ਇਸ ਮਾਮਲੇ ਬਾਰੇ ਪੁਲਿਸ ਕੋਈ ਬਹੁਤੀ ਜਾਣਕਾਰੀ ਨਹੀਂ ਜੁਟਾ ਪਾਈ।  


ਜਿਹੜੀ ਅਗਲੀ ਘਟਨਾ ਦਾ ਵਰਨਣ ਪ੍ਰਿਯੰਕਾ ਨੇ ਕੀਤਾ ਹੈ ਉਹ ਹੈ ਸਵਾਮੀ ਯੋਗਾਨੰਦ ਦੀ ਰਹੱਸਮਈ ਮੌਤ। ਸਵਾਮੀ ਯੋਗਾਨੰਦ ਰਾਮਦੇਵ ਦਾ ਮਿੱਤਰ ਸੀ ਅਤੇ ਆਯੁਰਵੇਦ ਦੇ ਖੇਤਰ ਵਿੱਚ ਉਸਦਾ ਬੜਾ ਨਾਂਅ ਸੀ। ਉਸਦੇ ਲਾਇਸੈਂਸ 'ਤੇ ਹੀ ਰਾਮਦੇਵ ਨੇ 1995 ਤੋਂ 2003 ਤੱਕ ਆਯੁਰਵੈਦਿਕ ਦਵਾਈਆਂ ਬਣਾਈਆਂ। 2003 ਵਿੱਚ ਰਾਮਦੇਵ ਨੇ ਇਹ ਕਰਾਰ ਖ਼ਤਮ ਕਰ ਦਿੱਤਾ ਅਤੇ ਇੱਕ ਸਾਲ ਤੋਂ ਵੀ ਪਹਿਲਾਂ ਅਚਾਨਕ ਸਵਾਮੀ ਯੋਗਾਨੰਦ ਦੀ ਖ਼ੂਨ ਨਾਲ ਲਥਪਥ ਲਾਸ਼ ਉਸਦੇ ਘਰ ਵਿੱਚੋਂ ਹੀ ਬਰਾਮਦ ਹੋਈ। ਹਰ ਵਾਰ ਦੀ ਤਰਾਂ ਪੁਲਿਸ ਨਾਕਾਮ ਰਹੀ 2005 ਵਿੱਚ ਇਸ ਕੇਸ ਦੀ ਫਾਈਲ ਬੰਦ ਕਰ ਦਿੱਤੀ ਗਈ।  


ਰਾਮਦੇਵ ਨਾਲ ਅਗਲੀ ਮੌਤ ਜਿਹੜੀ ਜੁੜੀ ਹੈ ਉਹ ਹੈ ਰਾਜੀਵ ਦੀਕਸ਼ਿਤ ਦੀ। ਰਾਮਦੇਵ ਦੇ ਸਵਦੇਸ਼ੀ ਮਿਸ਼ਨ ਦਾ ਅਸਲੀ ਗਾਈਡ ਰਾਜੀਵ ਦੀਕਸ਼ਿਤ ਸੀ। ਉਹ ਰਾਮਦੇਵ ਨਾਲ ਆਯੁਰਵੇਦ ਤੋਂ ਸਵਦੇਸ਼ੀ ਮਿਸ਼ਨ ਦੇ ਹਰ ਪੱਧਰ 'ਤੇ ਜੁੜਿਆ ਸੀ। ਰਾਮਦੇਵ ਦਾ ਅੱਜ ਜੋ ਸਾਮਰਾਜ ਖੜ੍ਹਾ ਹੈ ਇਸਦੀ ਸਾਰੀ ਰੂਪ ਰੇਖਾ ਰਾਜੀਵ ਦੀ ਹੀ ਬਣਾਈ ਹੋਈ ਹੈ। ਰਾਜੀਵ ਦੀ ਮੌਤ ਬਾਰੇ ਵੀ ਬਹੁਤ ਸਾਰੇ ਸ਼ੰਕੇ ਜਤਾਏ ਜਾ ਰਹੇ ਸੀ। ਰਾਜੀਵ ਦੀ ਮੌਤ ਇੱਕ ਸਮਾਗਮ ਦੌਰਾਨ ਹੋ ਹੋਈ ਸੀ। 

ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਸਮਾਗਮ ਖਤਮ ਹੋਣ ਤੋਂ ਬਾਅਦ ਬਾਥਰੂਮ ਵਿੱਚ ਉਹਨਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਸੀ। ਪਰ ਅਗਲੇ ਹੀ ਦਿਨ ਤੋਂ ਉਸਦੀ ਲਾਸ਼ ਦਾ ਰੰਗ ਬਦਲਣ ਲੱਗਾ ਤਾਂ ਉਸਦੇ ਸਮਰਥਕਾਂ ਨੇ ਲਾਸ਼ ਦੇ ਪੋਸਟ ਮਾਰਟਮ ਦੀ ਮੰਗ ਕੀਤੀ ਜੋ ਕਿ ਪੂਰੀ ਨਹੀਂ ਕੀਤੀ ਗਈ ਅਤੇ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।  


ਪ੍ਰਿਯੰਕਾ ਇਸ ਵਿੱਚ ਕਰਮਵੀਰ ਮਹਾਰਾਜ ਨਾਂਅ ਦੇ ਇੱਕ ਹੋਰ ਵਿਅਕਤੀ ਦਾ ਜ਼ਿਕਰ ਵੀ ਕਰਦੀ ਹੈ। ਕਰਮਵੀਰ ਮਹਾਰਾਜ ਦਿਵਿਆ ਮੰਦਰ ਟ੍ਰਸਟ ਦਾ ਡਾਇਰੈਕਟਰ ਸੀ ਅਤੇ ਆਪਸੀ ਮਨ-ਮੁਟਾਵ ਤੋਂ ਬਾਅਦ 2005 ਵਿੱਚ ਉਹ ਟ੍ਰਸਟ ਤੋਂ ਬਾਹਰ ਹੋ ਗਿਆ। ਇਹ ਵੀ ਦੱਸਿਆ ਗਿਆ ਹੈ ਕਿ ਆਸਥਾ ਚੈਨਲ ਦੇ ਸਹਿ-ਸੰਸਥਾਪਕ ਨਾਲ ਵੀ ਰਾਮਦੇਵ ਦਾ 2009 ਵਿੱਚ ਕੋਈ ਵਿਵਾਦ ਹੋਇਆ ਸੀ। ਦੱਸਣਯੋਗ ਹੈ ਕਿ ਅੱਜ ਰਾਮਦੇਵ ਕੋਲ ਜੋ ਵੀ ਪਛਾਣ ਅਤੇ ਨਾਂਅ ਹੈ ਉਸ ਵਿੱਚ ਦਿਵਿਆ ਚੈਨਲ ਦਾ ਬਹੁਤ ਵੱਡਾ ਯੋਗਦਾਨ ਹੈ।  

ਇੱਕ ਇੰਟਰਵਿਊ ਦੌਰਾਨ ਪ੍ਰਿਯੰਕਾ ਨੇ ਦੱਸਿਆ ਹੈ ਕਿ ਬਾਬਾ ਰਾਮਦੇਵ ਦੇ ਅੱਜ ਦੇ ਕਰੋੜਾਂ ਰੁਪਿਆਂ ਦੇ ਵਪਾਰ ਦੀਆਂ ਨੀਹਾਂ ਹੇਠ ਅਜਿਹੇ ਸੈਂਕੜੇ ਹੀ ਕੇਸ ਦਫ਼ਨ ਹਨ।


ਰਾਮਦੇਵ ਦੇ ਵਪਾਰ ਦੇ ਪਿੱਛੇ ਕੀ ਕੀ ਇਤਿਹਾਸ ਜੁੜਿਆ ਹੈ ਇਸਦੇ ਬਾਰੇ ਤਾਂ ਅਸਲ 'ਚ ਰਾਮਦੇਵ ਅਤੇ ਬਾਲਕ੍ਰਿਸ਼ਨ ਤੋਂ ਵੱਧ ਕੋਈ ਨਹੀਂ ਜਾਣਦਾ। ਪਰ ਸਾਈਕਲ 'ਤੇ ਜੜੀਆਂ ਬੂਟੀਆਂ ਵੇਚਣ ਤੋਂ ਲੈ ਕੇ ਚਾਰਟਰ ਪਲੇਨ ਤੱਕ ਦਾ ਸਫਰ ਆਪਣੇ ਆਪ ਵਿੱਚ ਹੀ ਬਹੁਤ ਹੈਰਾਨ ਕਰ ਦੇਣ ਵਾਲਾ ਹੈ।  

SHARE ARTICLE
Advertisement

Big Breaking: ਪਰਨੀਤ ਕੌਰ ਦਾ ਵਿਰੋਧ ਕਰਨ ਆਏ ਕਿਸਾਨਾਂ ਨਾਲ ਪ੍ਰਸ਼ਾਸਨ ਦੀ ਝੜਪ!, ਇੱਕ ਕਿਸਾਨ ਦੀ ਮੌ.ਤ, ਬਹੁਤ ਮੰਦਭਾਗਾ

04 May 2024 5:08 PM

Valtoha ‘ਤੇ ਵਰ੍ਹੇ Simranjit Mann ਦੀ Party ਦਾ ਉਮੀਦਵਾਰ, ਉਦੋਂ ਤਾਂ ਬਾਹਾਂ ਖੜ੍ਹੀਆਂ ਕਰਕੇ ਬਲੂ ਸਟਾਰ ਦੌਰਾਨ...

04 May 2024 3:11 PM

ਅਮਰ ਸਿੰਘ ਗੁਰਕੀਰਤ ਕੋਟਲੀ ਨੇ ਦਲ ਬਦਲਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

04 May 2024 1:29 PM

NSA ਲੱਗੀ ਦੌਰਾਨ Amritpal Singh ਕੀ ਲੜ ਸਕਦਾ ਚੋਣ ? ਕੀ ਕਹਿੰਦਾ ਕਾਨੂੰਨ ? ਸਜ਼ਾ ਹੋਣ ਤੋਂ ਬਾਅਦ ਲੀਡਰ ਕਿੰਨਾ ਸਮਾਂ

04 May 2024 12:46 PM

ਡੋਪ ਟੈਸਟ ਦਾ ਚੈਲੰਜ ਕਰਨ ਵਾਲੇ Kulbir Singh Zira ਨੂੰ Laljit Singh Bhullar ਨੇ ਚੱਲਦੀ Interview 'ਚ ਲਲਕਾਰਿਆ

04 May 2024 11:44 AM
Advertisement