ਆਮਦਨ ਵਿਭਾਗ ਵਲੋਂ 61 ਕਰੋੜ ਰੁਪਏ ਦਾ ਕਾਲਾ ਧਨ ਅਤੇ ਸੋਨਾ ਜ਼ਬਤ
Published : Jan 12, 2018, 4:20 am IST
Updated : Jan 11, 2018, 10:50 pm IST
SHARE ARTICLE

ਨਵੀਂ ਦਿੱਲੀ, 11 ਜਨਵਰੀ : ਆਮਦਨ ਕਰ ਵਿਭਾਗ ਨੇ ਕਾਲੇ ਧਨ ਵਿਰੁਧ ਅਪਣੀ ਮੁਹਿੰਮ ਤਹਿਤ ਅੱਜ ਕੌਮੀ ਰਾਜਧਾਨੀ ਵਿਚ ਨਾਜਾਇਜ਼ ਨਿਜੀ ਤਿਜੋਰੀਆਂ ਵਿਚੋਂ ਗਹਿਣੇ ਅਤੇ ਨਕਦੀ ਜ਼ਬਤ ਕੀਤੀ ਜਿਸ ਦਾ ਮੁਲ 20 ਕਰੋੜ ਰੁਪਏ ਤੋਂ ਜ਼ਿਆਦਾ ਹੈ। ਇਸ ਨੂੰ ਮਿਲਾ ਕੇ ਹੁਣ ਤਕ 61 ਕਰੋੜ ਤੋਂ ਵੱਧ ਦਾ ਕਥਿਤ ਕਾਲਾ ਧਨ ਬਰਾਮਦ ਕੀਤਾ ਜਾ ਚੁਕਾ ਹੈ। ਪਿਛਲੇ ਹਫ਼ਤੇ ਵਿਭਾਗ ਨੇ ਦਿੱਲੀ ਦੇ ਸਾਊਥ ਐਕਸਟੈਂਸ਼ਨ ਖੇਤਰ ਵਿਚ ਵੱਖ ਵੱਖ ਲਾਕਰਾਂ ਵਿਚੋਂ ਬੇਹਿਸਾਬ ਨਕਦੀ ਅਤੇ 41 ਕਰੋੜ ਰੁਪਏ ਮੁਲ ਦਾ ਸੋਨਾ ਬਰਾਮਦ ਕੀਤਾ ਸੀ। 


ਸੂਤਰਾਂ ਨੇ ਦਸਿਆ ਕਿ ਅਧਿਕਾਰੀਆਂ ਨੇ ਪਿਛਲੇ ਦੋ ਦਿਨਾਂ ਵਿਚ ਇਕ ਹੋਰ ਤਿਜੋਰੀ ਨੂੰ ਖੋਲ੍ਹਣ ਮਗਰੋਂ ਉਸ ਵਿਚੋਂ 16 ਕਰੋੜ ਰੁਪਏ ਦੀ ਨਕਦੀ, 2.35 ਕਰੋੜ ਰੁਪਏ ਦਾ ਸੋਨਾ ਚਾਂਦੀ ਅਤੇ 1.01 ਕਰੋੜ ਰੁਪਏ ਮੁਲ ਦੇ ਗਹਿਣੇ ਜ਼ਬਤ ਕੀਤੇ ਸਨ ਜਿਸ ਦੀ ਕੁਲ ਕੀਮਤ 20.04 ਕਰੋੜ ਰੁਪਏ ਹੈ। ਇਹ ਸੰਪਤੀਆਂ ਰਾਜਧਾਨੀ ਦੇ ਇਕ ਬਿਲਡਰ ਅਤੇ ਇਕ ਗੁਟਖ਼ਾ ਵਪਾਰੀ ਦੀਆਂ ਹਨ। ਹੁਣ ਤਕ ਵਿਅਕਤੀਆਂ ਅਤੇ ਸੰਸਥਾਵਾਂ ਨਾਲ ਸਬੰਧਤ ਇਸ ਤਰ੍ਹਾਂ ਦੇ ਚਾਰ ਲਾਕਰਾਂ ਨੂੰ ਖੋਲ੍ਹਿਆ ਗਿਆ ਹੈ। (ਏਜੰਸੀ)

SHARE ARTICLE
Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement