ਆਰ. ਬੀ. ਆਈ. ਬੈਂਕ ਨੇ ਕੀਤਾ ਪਾਲਿਸੀ ਦਾ ਐਲਾਨ
Published : Dec 6, 2017, 3:46 pm IST
Updated : Dec 6, 2017, 10:16 am IST
SHARE ARTICLE

ਨਵੀਂ ਦਿੱਲੀ- ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਬੁੱਧਵਾਰ ਨੂੰ ਕਰੰਸੀ ਨੀਤੀ ਸਮੀਖਿਆ ਜਾਰੀ ਕਰਦੇ ਹੋਏ ਰੈਪੋ ਰੇਟ ਨੂੰ ਪਹਿਲਾਂ ਦੀ ਤਰ੍ਹਾਂ 6 ਫੀਸਦੀ 'ਤੇ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਹੈ। ਮਹਿੰਗਾਈ ਵਧਣ ਦੇ ਖਦਸ਼ੇ ਕਾਰਨ ਪਾਲਿਸੀ ਰੇਟ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਇਸੇ ਤਰ੍ਹਾਂ ਰਿਵਰਸ ਰੈਪੋ ਵੀ ਪਹਿਲੇ ਦੀ ਤਰ੍ਹਾਂ ਬਣੀ ਰਹੇਗੀ। ਪਾਲਿਸੀ ਰੇਟ 'ਚ ਕੋਈ ਕਟੌਤੀ ਨਾ ਹੋਣ ਕਾਰਨ ਤੁਹਾਡੀ ਕਿਸ਼ਤ 'ਚ ਕੋਈ ਕਟੌਤੀ ਨਹੀਂ ਹੋਵੇਗੀ।



ਕੀ ਹੁੰਦੀ ਹੈ ਰੈਪੋ ਰੇਟ?

ਰੈਪੋ ਰੇਟ ਉਹ ਵਿਆਜ ਦਰ ਹੈ, ਜਿਸ 'ਤੇ ਕੇਂਦਰੀ ਬੈਂਕ ਯਾਨੀ ਰਿਜ਼ਰਵ ਬੈਂਕ ਹੋਰਾਂ ਬੈਂਕਾਂ ਨੂੰ ਜ਼ਰੂਰਤ ਲਈ ਉਧਾਰ ਦਿੰਦਾ ਹੈ। ਇਸ 'ਚ ਕਟੌਤੀ ਕੀਤੇ ਜਾਣ ਨਾਲ ਬੈਂਕਾਂ ਦੀ ਲਾਗਤ ਘੱਟ ਹੁੰਦੀ ਹੈ ਅਤੇ ਰਿਹਾਇਸ਼ੀ, ਵਾਹਨਾਂ ਅਤੇ ਕਾਰੋਬਾਰ ਚਲਾਉਣ ਲਈ ਦਿੱਤਾ ਗਿਆ ਕਰਜ਼ਾ ਸਸਤਾ ਹੁੰਦਾ ਹੈ। ਦੂਜੇ ਸ਼ਬਦਾਂ 'ਚ ਰੋਜ਼ਾਨਾ ਕੰਮਕਾਜ ਲਈ ਬੈਂਕਾਂ ਨੂੰ ਵੀ ਵੱਡੀ ਰਕਮ ਦੀ ਜ਼ਰੂਰਤ ਪੈਂਦੀ ਹੈ ਅਤੇ ਅਜਿਹੀ ਸਥਿਤੀ 'ਚ ਉਨ੍ਹਾਂ ਲਈ ਦੇਸ਼ ਦੇ ਕੇਂਦਰੀ ਬੈਂਕ ਤੋਂ ਕਰਜ਼ਾ ਲੈਣਾ ਸਭ ਤੋਂ ਆਸਾਨ ਬਦਲ ਹੁੰਦਾ ਹੈ।


 ਇਸ ਤਰ੍ਹਾਂ ਇਕ ਦਿਨ ਦੇ ਕਰਜ਼ੇ 'ਤੇ ਰਿਜ਼ਰਵ ਬੈਂਕ ਜਿਸ ਦਰ ਨਾਲ ਉਨ੍ਹਾਂ ਕੋਲੋਂ ਵਿਆਜ ਵਸੂਲਦਾ ਹੈ, ਉਸ ਨੂੰ ਰੈਪੋ ਰੇਟ ਕਹਿੰਦੇ ਹਨ। ਰੈਪੋ ਰੇਟ 'ਚ ਕਟੌਤੀ ਕੀਤੇ ਜਾਣ ਨਾਲ ਬੈਂਕਾਂ ਵੱਲੋਂ ਕਰਜ਼ਾ ਵਿਆਜ ਦਰਾਂ 'ਚ ਕਟੌਤੀ ਕਰਨੀ ਆਸਾਨ ਹੋ ਜਾਂਦੀ ਹੈ। ਜ਼ਿਕਰਯੋਗ ਹੈ ਕਿ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ 2 ਅਗਸਤ ਨੂੰ ਰੈਪੋ ਦਰ 'ਚ 0.25 ਫੀਸਦੀ ਦੀ ਕਟੌਤੀ ਕੀਤੀ ਸੀ, ਜਿਸ ਨਾਲ ਰੈਪੋ ਰੇਟ 6.25 ਫੀਸਦੀ ਤੋਂ ਘੱਟ ਕੇ 6 ਫੀਸਦੀ ਹੋ ਗਿਆ ਸੀ। ਇਸੇ ਤਰ੍ਹਾਂ ਰਿਵਰਸ ਰੈਪੋ ਰੇਟ 6 ਫੀਸਦੀ ਤੋਂ ਘਟਾ ਕੇ 5.75 ਫੀਸਦੀ ਕੀਤਾ ਗਿਆ ਸੀ।


SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement