
ਨਵੀਂ ਦਿੱਲੀ, 25 ਜਨਵਰੀ : ਦਿੱਲੀ ਦੀ ਅਦਾਲਤ ਨੇ ਕਿਹਾ ਹੈ ਕਿ ਆਰਥਕ ਅਪਰਾਧਾਂ ਨੇ ਕੌਮੀ ਅਰਥਵਿਵਸਥਾ ਦਾ ਤਵਾਜ਼ਨ ਵਿਗਾੜ ਕੇ ਰੱਖ ਦਿਤਾ ਹੈ। 8000 ਤੋਂ ਵੱਧ ਨਿਵੇਸ਼ਕਾਂ ਨੂੰ ਕਥਿਤ ਤੌਰ 'ਤੇ ਰਗੜਾ ਲਾਉਣ ਵਾਲੀ ਰੀਅਲ ਅਸਟੇਟ ਕੰਪਨੀ ਦੇ ਦੋ ਨਿਵੇਸ਼ਕਾਂ ਦੀ ਜ਼ਮਾਨਤ ਅਰਜ਼ੀ ਪ੍ਰਵਾਨ ਕਰਦਿਆਂ ਅਦਾਲਤ ਨੇ ਇਹ ਟਿਪਣੀ ਕੀਤੀ। ਵਿਸ਼ੇਸ਼ ਜੱਜ ਕਾਮਿਨੀ ਲਾਊ ਨੇ ਇਕ ਹੀ ਐਫ਼ਆਈਆਰ ਵਿਚ ਸਾਰੀਆਂ ਸ਼ਿਕਾਇਤਾਂ ਸ਼ਾਮਲ ਕਰਨ ਲਈ ਦਿੱਲੀ ਪੁਲਿਸ ਦੀ ਆਰਥਕ ਸ਼ਾਖ਼ਾ ਦੀ ਖਿਚਾਈ ਵੀ ਕੀਤੀ। ਉਨ੍ਹਾਂ ਕਿਹਾ ਕਿ ਮੁਲਜ਼ਮ ਵਿਰੁਧ ਦੋਸ਼ਾਂ ਨੂੰ ਹਲਕਾ ਕਰਨ ਦੀ ਇਹ ਕੋਸ਼ਿਸ਼ ਹੈ। ਅਦਾਲਤ ਨੇ ਅਰਥ ਇਨਫ਼ਰਾਸਟਰਕਚਰ ਲਿਮਟਿਡ ਦੇ ਨਿਰਦੇਸ਼ਕਾਂ-ਅਵਧੇਸ਼ ਕੁਮਾਰ ਗੋਇਲ ਅਤੇ ਅਤੁਲ ਗੁਪਤਾ ਦੀ ਜ਼ਮਾਨਤ ਨਾਮਨਜ਼ੂਰ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਅਪਰਾਧ ਗੰਭੀਰਤਾ ਨਾਲ ਸਿੱਝੇ ਜਾਣੇ ਚਾਹੀਦੇ ਹਨ। (ਪੀ.ਟੀ.ਆਈ.)
ਦਰਅਸਲ, ਇਨ੍ਹਾਂ ਦਾ ਅਰਥਚਾਰੇ 'ਤੇ ਨੁਕਸਾਨਦੇਹ ਅਸਰ ਪੈਂਦਾ ਹੈ। ਇਨ੍ਹਾਂ ਦੋਹਾਂ ਵਿਰੁਧ ਦੋਸ਼ ਹੈ ਕਿ ਉਨ੍ਹਾਂ ਨੇ ਅੱਠ ਪ੍ਰਾਜੈਕਟਾਂ ਦੇ ਨਾਮ 'ਤੇ ਕਰੀਬ 8000 ਨਿਵੇਸ਼ਕਾਂ ਕੋਲੋਂ ਪੈਸਾ ਲਿਆ ਪਰ ਇਹ ਪ੍ਰਾਜੈਕਟ ਪੂਰੇ ਨਹੀਂ ਹੋਏ। ਹਰ ਪ੍ਰਾਜੈਕਟ 1200 ਤੋਂ 1500 ਕਰੋੜ ਰੁਪਏ ਦਾ ਹੈ। ਅਦਾਲਤ ਨੇ ਕਿਹਾ ਕਿ ਇਹ ਵਿਰਲਾ ਮਾਮਲਾ ਹੈ ਜਿਸ ਵਿਚ ਸਾਰੀਆਂ ਸ਼ਿਕਾਇਤਾਂ ਨੂੰ ਇਕ ਐਫ਼ਆਈਆਰ ਵਿਚ ਸ਼ਾਮਲ ਕਰ ਦਿਤਾ ਗਿਆ। (ਏਜੰਸੀ)