
ਸਰੀਰਕ ਸੋਸ਼ਣ ਦੇ ਦੋਸ਼ਾਂ ਹੇਠ ਜੇਲ੍ਹ ਦੀ ਹਵਾ ਖਾ ਰਹੇ ਆਸਾਰਾਮ ਦੀ ਬੇਟੀ ਸਮੇਤ 10 ਹੋਰ ਲੋਕਾਂ ਦੇ ਖਿਲਾਫ ਦੰਗੇ ਕਰਵਾਉਣ ਅਤੇ ਅਪਰਾਧਿਕ ਸਾਜਿਸ਼ ਰਚਣ ਤਹਿਤ ਕੇਸ ਦਰਜ ਕੀਤਾ ਗਿਆ ਹੈ। ਦਰਜ ਕਰਵਾਉਣ ਵਾਲਾ ਕੋਈ ਹੋਰ ਨਹੀਂ ਬਲਕਿ ਉਸੀ ਪੀਡ਼ਤ ਲਡ਼ਕੀ ਦੇ ਪਿਤ ਹੈ ਜਿਸਦੀ ਸ਼ਿਕਾਇਤ ਤੇ ਆਸਾਰਾਮ ਜੇਲ੍ਹ 'ਚ ਬੰਦ ਹੈ । ਪੀਡ਼ਤ ਦੇ ਪਿਤਾ ਦਾ ਦੋਸ਼ ਹੈ ਕਿ ਇਹਨਾਂ ਲੋਕਾਂ ਨੇ ਉਹਨਾਂ ਦੇ ਪਰਿਵਾਰ ਦੀ ਸ਼ਵੀ ਖਰਾਬ ਕਰਨ ਦੇ ਲਈ ਇਸ਼ਤਿਹਾਰ ਛਪਵਾਏ ਅਤੇ ਜਗ੍ਹਾ ਜਗ੍ਹਾ ਜਾ ਕੇ ਵੰਡੇ ਸਨ।
ਪੀਡ਼ਿਤ ਦੇ ਪਿਤਾ ਨੇ ਅਦਾਲਤ ਨੂੰ ਖਿਆ ਸੀ ਕਿ ਆਸਾਰਾਮ ਭਾਵੇਂ ਜੇਲ੍ਹ ਚ ਬੰਦ ਹੈ ਪਰ ਉਸਦੇ ਗੁੰਡੇ ਬਾਹਰ ਸਾਡੇ ਪਰਿਵਾਰ ਨੂੰ ਬਦਨਾਮ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਮਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ । ਇਹਨਾਂ ਸਭ ਸਾਜਿਸ਼ਾਂ ਦੇ ਵਿਚ ਬਾਬੇ ਦੀ ਬੇਟੀ ਵੀ ਸ਼ਾਮਿਲ ਹੈ।
ਤੁਹਾਨੂੰ ਦੱਸ ਦਈਏ ਕਿ ਗੁਜਰਾਤ ਦੀ ਇੱਕ ਲਡ਼ਕੀ ਵੱਲੋਂ ਆਸਾ ਰਾਮ ‘ਤੇ ਬਲਾਤਕਾਰ ਤੇ ਜਿਣਸੀ ਸੋਸ਼ਣ ਕਰਨ ਦੇ ਇਲਜ਼ਾਮ ਲਗਾਏ ਸਨ,ਜਿਸ ‘ਚ ਕਾਰਵਾਈ ਕਰਦਿਆਂ ਆਸਾ ਰਾਮ ਨੂੰ ਗ੍ਰਿਫਤਾਰ ਕੀਤਾ ਗਿਆ ਸੀ।ਆਸਾਰਾਮ ਅਤੇ ਉਸ ਦੀ ਧੀ ਖਿਲਾਫ ਕੇਸ ਦਰਜ਼ ਹਨ ਜਿੱਥੇ ਦੰਗੇ ਵੀ ਹੋਏ ਤੇ ਪੀਡ਼ਤ ਲਡ਼ਕੀ ਵੱਲੋਂ ਲਗਾਤਾਰ ਇਹੀ ਕਿਹਾ ਜਾ ਰਿਹਾ ਹੈ ਕਿ ਉਸਦੀ ਜਾਨ ਨੂੰ ਖਤਰਾ ਹੈ,ਹੁਣ ਅਦਾਲਤ ਨੇ ਕੇਸ਼ ਦਰਜ ਕੀਤਾ ਹੈ ਜਿਸ ਤੋਂ ਬਾਅਦ ਆਸਾਰਾਮ ਤੇ ਉਸਦੀ ਧੀ ਦੀਆਂ ਮੁਸ਼ਕਲਾਂ ਵੱਧ ਦੀਆਂ ਦਿਖਾਈ ਦੇ ਰਹੀਆਂ ਹਨ।