
ਅਮਰਾਵਤੀ, 27 ਦਸੰਬਰ: ਇੰਡੀਅਨ ਇਕੋਨਾਮਿਕਸ ਐਸੋਸੀਏਸ਼ਨ (ਆਈ.ਈ.ਏ.) ਦੇ ਸੰਮੇਲਨ ਦੌਰਾਨ ਅੱਜ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਸ ਸਮੇਂ ਨਾਖ਼ੁਸ਼ ਹੋ ਕੇ ਅਪਣਾ ਭਾਸ਼ਨ ਵਿਚਕਾਰ ਹੀ ਰੋਕ ਦਿਤਾ ਜਦੋਂ ਉਨ੍ਹਾਂ ਵੇਖਿਆ ਕਿ ਉਨ੍ਹਾਂ ਦੇ ਸੰਬੋਧਨ ਦੌਰਾਨ ਪ੍ਰਤੀਨਿਧੀਆਂ ਨੂੰ ਖਾਣੇ ਦੇ ਪੈਕੇਟ ਵੰਡੇ ਜਾ ਰਹੇ ਹਨ।ਇਸ ਭੁੱਲ ਵਲ ਆਰਗੇਨਾਈਜ਼ਰਾਂ ਦਾ ਧਿਆਨ ਦਿਵਾਉਣ ਲਈ ਕੁੱਝ ਦੇਰ ਤਕ ਅਪਣਾ ਭਾਸ਼ਣ ਹੋਣ ਕੇ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਕਿਹ ਕਿ ਉਹ ਉਨ੍ਹਾਂ ਦਾ ਸੰਬੋਧਨ ਪੂਰਾ ਹੋਦ ਤਕ ਪੈਕੇ ਵੰਡਣਾ ਬੰਦ ਕਰਨ ਕਿਉਂਕਿ ਉਥੇ ਸ਼ੋਰ ਹੋਣ ਲੱਗਾ ਸੀ।
ਸੰਮੇਲਨ 'ਚ ਹਿੱਸਾ ਲੈ ਰਹੇ ਪ੍ਰਤੀਨਿਧੀਆਂ ਅਤੇ ਮੀਡੀਆ ਮੁਲਾਜ਼ਮਾਂ ਵਿਚਕਾਰ ਖਾਣੇ ਦੇ ਪੈਕੇਟ ਵੰਡਦੇ ਵੇਖ ਕੇ ਕੁੱਝ ਵਿਦਿਆਰਥੀ ਪੈਕੇ ਹਾਸਲ ਕਰਨ ਲਈ ਅਪਣੀ ਸੀਟ 'ਤੇ ਖੜੇ ਹੋ ਗਏ ਸਨ। ਕੋਵਿੰਦ ਨੇ ਕਿਹਾ, ''ਆਰਥਕ ਜਗਤ 'ਚ ਜੋ ਕੁੱਝ ਹੋ ਰਿਹਾ ਹੈ ਉਹੀ ਤਸਵੀਰ ਮੈਂ ਇਸ ਸੰਮੇਲਨ 'ਚ ਵੇਖ ਰਿਹਾ ਹਾਂ। ਮੈਨੂੰ ਲਗਦਾ ਹੈ ਕਿ ਖਾਣੇ ਦੇ ਪੈਕੇਟ ਵੰਡੇ ਜਾ ਰਹੇ ਹਨ। ਯਕੀਨੀ ਤੌਰ 'ਤੇ ਇਹ ਜ਼ਰੂਰੀ ਹੈ ਪਰ ਇਸ ਨੇ ਤਾਂ ਵਿਵਸਥਾ ਨੂੰ ਹੀ ਗੜਬੜ ਕਰ ਦਿਤਾ ਹੈ।''ਖਾਣੇ ਦੇ ਪੈਕਟਾਂ ਦੀ ਵੰਡ ਰੋਕਣ ਲਈ ਪੁਲਿਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਵਲੋਂ ਦਿਤੇ ਗਏ ਦਖ਼ਲ ਵਿਚਕਾਰ ਕੋਵਿੰਦ ਨੇ ਕਿਹਾ, ''ਲਿਹਾਜ਼ਾ ਮੈਂ ਆਰਗੇਨਾਈਜ਼ਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਕੁੱਝ ਦੇਰ ਲਈ ਖਾਣੇ ਦੇ ਪੈਕੇਟਾਂ ਦੀ ਵੰਡ ਰੋਕਣਗੇ।'' ਇਸ ਤੋਂ ਬਾਅਦ ਰਾਸ਼ਟਰਪਤੀ ਨੇ ਅਪਣਾ ਸੰਬੋਧਨ ਪੂਰਾ ਕੀਤਾ। (ਪੀਟੀਆਈ)