ਭਾਰਤੀ ਫ਼ੌਜ ਦੀ ਗੋਲੀਬਾਰੀ ਵਿਚ ਤਿੰਨ ਪਾਕਿਸਤਾਨੀ ਫ਼ੌਜੀ ਹਲਾਕ
Published : Dec 26, 2017, 11:17 pm IST
Updated : Dec 26, 2017, 5:47 pm IST
SHARE ARTICLE

ਸ੍ਰੀਨਗਰ, 26 ਦਸੰਬਰ : ਜੰਮੂ ਕਸ਼ਮੀਰ ਦੇ ਰਾਵਲਾਕੋਟ ਸੈਕਟਰ ਵਿਚ ਕਲ ਕੰਟਰੋਲ ਰੇਖਾ 'ਤੇ ਭਾਰਤੀ ਫ਼ੌਜ ਦੀ ਗੋਲੀਬਾਰੀ ਵਿਚ ਤਿੰਨ ਪਾਕਿਸਤਾਨੀ ਫ਼ੌਜੀ ਮਾਰੇ ਗਏ। ਪਾਕਿਸਤਾਨ ਨੇ ਐਤਵਾਰ ਨੂੰ ਗੋਲੀਬੰਦੀ ਦੀ ਉਲੰਘਣਾ ਕਰਦਿਆਂ ਗੋਲੀਬਾਰੀ ਕੀਤੀ ਸੀ ਜਿਸ ਵਿਚ ਚਾਰ ਭਾਰਤੀ ਫ਼ੌਜੀ ਮਾਰੇ ਗਏ ਸਨ। ਚਾਰ-ਪੰਜ ਭਾਰਤੀ ਫ਼ੌਜੀਆਂ ਦੀ ਟੋਲੀ ਦੁਆਰਾ ਕੀਤੀ ਗਈ ਗੋਲੀਬਾਰੀ ਨੂੰ ਉਕਤ ਘਟਨਾ ਦਾ ਬਦਲਾ ਲੈਣ ਦੀ ਕਾਰਵਾਈ ਵਜੋਂ ਵੇਖਿਆ ਜਾ ਰਿਹਾ ਹੈ। 


ਫ਼ੌਜ ਦੇ ਸੂਤਰਾਂ ਨੇ ਦਸਿਆ ਕਿ ਜਵਾਨਾਂ ਦੀ ਟੋਲੀ ਕੰਟਰੋਲ ਰੇਖਾ ਲਾਗੇ 200-300 ਮੀਟਰ ਅੰਦਰ ਤਕ ਗਈ ਅਤੇ ਉਥੇ ਹਮਲਾ ਕੀਤਾ। ਗੋਲੀਬਾਰੀ ਕਲ ਸ਼ਾਮ ਛੇ ਵਜੇ ਹੋਈ। ਇਸ ਮੁਹਿੰਮ ਵਿਚ ਪਾਕਿਸਤਾਨ ਦਾ ਇਕ ਫ਼ੌਜੀ ਜ਼ਖ਼ਮੀ ਵੀ ਹੋ ਗਿਆ। ਰਾਜੌਰੀ ਜ਼ਿਲ੍ਹੇ ਦੇ ਕੇਰੀ ਸੈਕਟਰ ਵਿਚ ਪਾਕਿਸਤਾਨੀ ਫ਼ੌਜ ਦੀ ਗੋਲੀਬਾਰੀ ਵਿਚ ਭਾਰਤੀ ਫ਼ੌਜ ਦਾ ਮੇਜਰ ਅਤੇ ਤਿੰਨ ਜਵਾਨ ਮਾਰੇ ਗਏ ਸਨ ਅਤੇ ਇਕ ਹੋਰ ਜ਼ਖ਼ਮੀ ਹੋ ਗਿਆ ਸੀ। ਇਸ ਘਟਨਾ ਤੋਂ ਦੋ ਦਿਨ ਮਗਰੋਂ ਭਾਰਤੀ ਫ਼ੌਜ ਨੇ ਜਵਾਬ ਦਿਤਾ ਹੈ। (ਏਜੰਸੀ)

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement