
ਨਵੀਂ ਦਿੱਲੀ, 9 ਮਾਰਚ : ਬਿਲਬ ਕੁਮਾਰ ਦੇਬ ਨੇ ਅੱਜ ਤ੍ਰਿਪੁਰਾ ਦੇ 10ਵੇਂ ਮੁੱਖ ਮੰਤਰੀ ਵਜੋਂ ਹਲਫ਼ ਲਿਆ। 49 ਸਾਲਾ ਦੇਬ ਨੇ ਸਹੁੰ ਚੁੱਕਣ ਮਗਰੋਂ ਕਿਹਾ ਕਿ ਉਹ ਸੂਬੇ ਦੇ ਚਹੁੰਪਾਸੜ ਵਿਕਾਸ ਲਈ ਪੂਰੀ ਵਾਹ ਲਾਉਣਗੇ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਜੇ ਉਨ੍ਹਾਂ ਕੋਲੋ ਕੋਈ ਗ਼ਲਤੀ ਹੁੰਦੀ ਹੈ ਤਾਂ ਕੰਨ ਫੜ ਕੇ ਠੀਕ ਕਰਵਾ ਲੈਣਾ। ਬਿਸਨ ਦੇਬ ਬਰਮਨ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਸੱਤ ਹੋਰ ਮੰਤਰੀਆਂ ਨੇ ਵੀ ਸਹੁੰ ਚੁੱਕੀ ਜਿਨ੍ਰਾਂ ਵਿਚ ਆਈਪੀਐਫ਼ਟੀ ਦੇ ਮੁਖੀ ਐ ਸੀ ਦੇਬਬਰਮਾ ਵੀ ਸ਼ਾਮਲ ਹਨ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ ਵੀ ਮੌਜੂਦ
ਸਨ। ਮੋਦੀ ਨੇ ਕਿਹਾ ਕਿ ਉੱਤਰ ਪੂਰਬ ਖੇਤਰ ਕੋਲ ਮੌਕੇ ਅਤੇ ਸਮਰੱਥਾ ਹੈ ਜਿਨ੍ਹਾਂ ਨੂੰ ਸੂਬੇ ਦੇ ਵਿਕਾਸ ਲਈ ਵਰਤਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤ੍ਰਿਪੁਰਾ ਨੂੰ ਪੂਰੀ ਮਦਦ ਦੇਵੇਗੀ। ਮੋਦੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਤ੍ਰਿਪੁਰਾ ਨੂੰ ਨਵੀਆਂ ਉਚਾਈਆਂ 'ਤੇ ਲਿਜਾਇਆ ਜਾਵੇ ਤਾਕਿ ਲੋਕਾਂ ਦੀ ਜ਼ਿੰਦਗੀ ਬਦਲ ਸਕੇ। ਸਹੁੰ ਚੁੱਕ ਸਮਾਗਮ ਅਸਮ ਰਾਈਫ਼ਲਜ਼ ਦੇ ਮੈਦਾਨ ਵਿਚ ਕਰਵਾਇਆ ਗਿਆ। (ਏਜੰਸੀ)