
ਚੰਦਰਪੁਰ (ਮਹਾਰਾਸ਼ਟਰ) 25 ਦਸੰਬਰ : ਕੇਂਦਰੀ ਗ੍ਰਹਿ ਰਾਜ ਮੰਤਰੀ ਹੰਸਰਾਜ ਅਹੀਰ ਨੂੰ ਜ਼ਿਲ੍ਹਾ ਹਸਪਤਾਲ ਵਿਚ ਬਣੇ ਆਧੁਨਿਕ ਮੈਡੀਕਲ ਸਟੋਰ ਦਾ ਉਦਘਾਟਨ ਕਰਨ ਸਮੇਂ ਪਤਾ ਲੱਗਾ ਕਿ ਕ੍ਰਿਸਮਸ ਦੀਆਂ ਛੁੱਟੀਆਂ ਕਾਰਨ ਕਈ ਡਾਕਟਰ ਛੁੱਟੀ 'ਤੇ ਹਨ। ਇਸ ਗੱਲ ਤੋਂ ਮੰਤਰੀ ਭੜਕ ਗਿਆ ਅਤੇ ਉਸ ਨੇ ਛੁੱਟੀ 'ਤੇ ਗਏ ਡਾਕਟਰਾਂ ਦੀ ਛਾਤੀ ਵਿਚ ਗੋਲੀਆਂ ਮਾਰਨ ਦੀ ਗੱਲ ਕਹਿ ਦਿਤੀ।
ਅਹੀਰ ਨੇ ਕਿਹਾ, 'ਡਾਕਟਰਾਂ ਨੂੰ ਪਤਾ ਸੀ ਕਿ ਮੈਂ ਸੰਵਿਧਾਨ ਤਹਿਤ ਚੁਣਿਆ ਗਿਆ ਮੰਤਰੀ ਹਾਂ। ਉਨ੍ਹਾਂ ਨੂੰ ਪਤਾ ਸੀ ਕਿ ਮੈਂ ਆਉਣ ਵਾਲਾ ਹਾਂ, ਫਿਰ ਵੀ ਸਾਰੇ ਡਾਕਟਰ ਛੁੱਟੀ 'ਤੇ ਕਿਉਂ ਚਲੇ ਗਏ? ਜੇ ਉਨ੍ਹਾਂ ਨੂੰ ਲੋਕਤੰਤਰ 'ਤੇ ਭਰੋਸਾ ਨਹੀਂ ਤਾਂ ਉਹ ਨਕਸਲੀ ਬਣ ਸਕਦੇ ਹਨ। ਅਸੀਂ ਉਨ੍ਹਾਂ ਦੀ ਛਾਤੀ 'ਚ ਗੋਲੀਆਂ ਮਾਰ ਦਿਆਂਗੇ।' ਹੰਸਰਾਜ ਅਹੀਰ ਪਹਿਲਾਂ ਵੀ ਵਿਵਾਦਮਈ ਬਿਆਨ ਦੇ ਚੁਕੇ ਹਨ। (ਏਜੰਸੀ)