ਡਾ. ਮਨਮੋਹਨ ਸਿੰਘ ਵਿਰੁਧ ਟਿਪਣੀ ਅਤੇ 2 ਜੀ ਮਾਮਲਾ
Published : Dec 22, 2017, 10:58 pm IST
Updated : Dec 22, 2017, 5:28 pm IST
SHARE ARTICLE

ਸੰਸਦ ਵਿਚ ਰੌਲਾ-ਰੱਪਾ, ਕਾਂਗਰਸ ਦਾ ਵਾਕਆਊਟ
ਨਵੀਂ ਦਿੱਲੀ, 22 ਦਸੰਬਰ : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਿਰੁਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਟਿਪਣੀ ਅਤੇ 2ਜੀ ਦੇ ਮਸਲਿਆਂ 'ਤੇ ਅੱਜ ਲੋਕ ਸਭਾ ਤੇ ਰਾਜ ਸਭਾ ਵਿਚ ਕਾਫ਼ੀ ਖੱਪਖ਼ਾਨਾ ਪਿਆ। ਲੋਕ ਸਭਾ ਵਿਚੋਂ ਕਾਂਗਰਸ ਦੇ ਮੈਂਬਰਾਂ ਨੇ ਵਾਕਆਊਟ ਕਰ ਦਿਤਾ।ਕਾਂਗਰਸ ਮੈਂਬਰਾਂ ਨੇ ਸਪੀਕਰ ਦੀ ਕੁਰਸੀ ਕੋਲ ਜਾ ਕੇ ਨਾਹਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਮਾਫ਼ੀ ਮੰਗਣ ਜਾਂ ਸਪੱਸ਼ਟੀਕਰਨ ਦੇਣ। ਸਿਫ਼ਰ ਕਾਲ ਸ਼ੁਰੂ ਹੋਣ 'ਤੇ ਅਪਣੀ ਗੱਲ ਰੱਖਣ ਦਾ ਮੌਕਾ ਨਾ ਦੇਣ 'ਤੇ ਕਾਂਗਰਸ ਮੈਂਬਰਾਂ ਨੇ ਸਦਨ ਵਿਚੋਂ ਵਾਕਆਊਟ ਕਰ ਦਿਤਾ। ਅੱਜ ਸਵੇਰੇ ਸਦਨ ਦੀ ਕਾਰਵਾਈ ਸ਼ੁਰੂ ਹੋਣ ਸਮੇਂ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਦੁਬਈ ਵਿਚ ਹੋਈਆਂ ਪੈਰਾ ਉਲੰਪਿਕ ਖੇਡਾਂ ਵਿਚ ਭਾਰਤੀ ਖਿਡਾਰੀਆਂ ਦੇ ਪ੍ਰਦਰਸ਼ਨ ਦਾ ਜ਼ਿਕਰ ਕੀਤਾ। 


ਜਦ ਸਪੀਕਰ ਨੇ ਪ੍ਰਸ਼ਨ ਕਾਲ ਸ਼ੁਰੂ ਕਰਨ ਲਈ ਕਿਹਾ ਤਾਂ ਕਾਂਗਰਸ ਮੈਂਬਰ ਮੰਗ ਕਰਨ ਲੱਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਾਫ਼ੀ ਮੰਗਣ। ਸਦਨ ਵਿਚ ਕਾਂਗਰਸ ਦੇ ਨੇਤਾ ਮਲਿਕਾਅਰਜੁਨ ਖੜਗੇ ਅਪਣੀ ਗੱਲ ਰਖਣਾ ਚਾਹੁੰਦੇ ਸਨ ਪਰ ਸਪੀਕਰ ਨੇ ਪ੍ਰਵਾਨਗੀ ਨਹੀਂ ਦਿਤੀ। ਕੁੱਝ ਕਾਂਗਰਸ ਮੈਂਬਰਾਂ ਨੂੰ '2ਜੀ ਦਾ ਕੀ ਹੋਇਆ, 2ਜੀ ਦੋਸ਼ ਬੰਦ' ਦੇ ਨਾਹਰੇ ਲਾਉਂਦੇ ਵੀ ਸੁਣਿਆ ਗਿਆ। ਉਧਰ, ਰਾਜ ਸਭਾ ਵਿਚ ਇਸ ਮਸਲੇ 'ਤੇ ਅੱਜ ਵੀ ਰੌਲਾ ਪਿਆ। ਬੈਠਕ ਸ਼ੁਰੂ ਹੋਣ ਦੇ ਮਹਿਜ਼ ਕੁੱਝ ਹੀ ਮਿੰਟਾਂ ਅੰਦਰ ਬੈਠਕ ਨੂੰ 27 ਦਸੰਬਰ ਤਕ ਲਈ ਉਠਾ ਦਿਤਾ ਗਿਆ। ਸਦਨ ਦੀ ਕਾਰਵਾਈ ਸ਼ੁਰੂ ਹੋਣ ਦੇ ਕੁੱਝ ਸਮੇਂ ਬਾਅਦ ਹੀ ਗ਼ੁਲਾਮ ਨਬੀ ਆਜ਼ਾਦ ਨੇ ਪ੍ਰਧਾਨ ਮੰਤਰੀ ਦੀ ਟਿਪਣੀ ਦਾ ਮਾਮਲਾ ਚੁੱਕ ਲਿਆ। ਉਨ੍ਹਾਂ ਕਿਹਾ ਕਿ ਅੜਿੱਕਾ ਦੂਰ ਕਰਨ ਲਈ ਬਣਾਈ ਗਈ ਕਮੇਟੀ ਦੀ ਸਿਰਫ਼ ਇਕ ਬੈਠਕ ਹੋਈ ਹੈ। ਜਦ ਕਾਂਗਰਸ ਮੈਂਬਰ ਰੌਲਾ ਪੈਣ ਲੱਗ ਪਏ ਅਤੇ ਮਾਫ਼ੀ ਦੀ ਮੰਗ ਕਰਨ ਲੱਗ ਪਏ ਤਾਂ ਸਭਾਪਤੀ ਵੈਂਕਇਆ ਨਾਇਡੂ ਨੇ ਸਦਨ ਦੀ ਕਾਰਵਾਈ 27 ਦਸੰਬਰ ਤਕ ਮੁਲਤਵੀ ਕਰ ਦਿਤੀ।  (ਏਜੰਸੀ)

SHARE ARTICLE
Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:27 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM
Advertisement