
ਨਵੀਂ ਦਿੱਲੀ: ਹੁਣ ਨਵੇਂ ਸਾਲ ਤੋਂ ਤੁਹਾਨੂੰ ਕਾਰ ਜਾਂ ਹੋਰ ਕੋਈ ਚਾਰ-ਪਹੀਆ ਵਾਹਨ ਖਰੀਦਣ 'ਤੇ ਫਾਸਟੈਗ ਲਾਉਣ ਲਈ ਦੌੜ-ਭੱਜ ਨਹੀਂ ਕਰਨੀ ਪਵੇਗੀ। ਨਵੀਂ ਗੱਡੀ ਖਰੀਦਦੇ ਹੀ ਤੁਹਾਨੂੰ ਵਾਹਨ 'ਤੇ ਫਾਸਟੈਗ ਲੱਗਿਆ ਮਿਲੇਗਾ, ਜਿਸ ਨਾਲ ਤੁਹਾਡਾ ਟੋਲ ਪਲਾਜ਼ਾ 'ਤੇ ਸਮਾਂ ਬਚ ਸਕੇਗਾ। ਸਰਕਾਰ ਨੇ 1 ਦਸੰਬਰ ਤੋਂ ਹਰ ਨਵੇਂ ਚਾਰ ਪਹੀਆ ਵਾਹਨ 'ਤੇ ਫਾਸਟੈਗ ਲਾਉਣ ਦਾ ਨਿਯਮ ਜ਼ਰੂਰੀ ਕਰ ਦਿੱਤਾ ਹੈ।
ਇਹ ਜਿੰਮੇਵਾਰੀ ਵਾਹਨ ਬਣਾਉਣ ਵਾਲੇ ਜਾਂ ਵੇਚਣ ਵਾਲੇ ਅਧਿਕਾਰਤ ਡੀਲਰ ਦੀ ਹੋਵੇਗੀ। ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਜ਼ਰੀਏ ਇਸ ਦੀ ਜਾਣਕਾਰੀ ਦੇ ਦਿੱਤੀ ਹੈ। ਫਾਸਟੈਗ ਇਕ ਉਪਕਰਣ ਹੈ, ਜਿਸ ਦਾ ਇਸਤੇਮਾਲ ਆਟੋਮੈਟਿਕ ਤਰੀਕੇ ਨਾਲ ਟੋਲ ਪਲਾਜ਼ਾ 'ਤੇ ਪੇਮੈਂਟ ਲਈ ਕੀਤਾ ਜਾਂਦਾ ਹੈ।
ਸਰਕਾਰ ਦਾ ਮਕਸਦ ਟੋਲ ਪਲਾਜ਼ਿਆਂ 'ਤੇ ਪੇਮੈਂਟ ਕਰਦੇ ਸਮੇਂ ਵਾਹਨਾਂ ਦੀ ਲੱਗਣ ਵਾਲੀ ਭੀੜ ਨੂੰ ਘੱਟ ਕਰਨਾ ਹੈ। ਇਸ ਵਾਸਤੇ ਟੋਲ ਪਲਾਜ਼ਿਆਂ 'ਤੇ ਫਾਸਟੈਗ ਵਾਹਨਾਂ ਲਈ ਵੱਖਰੀ ਲੇਨ ਬਣਾਈ ਗਈ ਹੈ ਅਤੇ ਇਸ ਦਾ ਵਿਸਥਾਰ ਕੀਤਾ ਜਾ ਰਿਹਾ ਹੈ, ਤਾਂ ਕਿ ਅਜਿਹੇ ਵਾਹਨ ਬਿਨਾਂ ਰੁਕੇ ਜਲਦੀ ਲੰਘ ਸਕਣ। ਰੋਡ ਟਰਾਂਸਪੋਰਟ ਅਤੇ ਹਾਈਵੇ ਮੰਤਰਾਲੇ ਨੇ ਨੋਟੀਫਿਕੇਸ਼ਨ 'ਚ ਕਿਹਾ ਹੈ ਕਿ 1 ਦਸੰਬਰ ਤੋਂ ਨਵੇਂ ਵਿਕਣ ਵਾਲੇ ਸਾਰੇ ਚਾਰ ਪਹੀਆ ਵਾਹਨਾਂ 'ਚ ਫਾਸਟੈਗ ਲਾਉਣਾ ਜ਼ਰੂਰੀ ਹੈ।
ਕੇਂਦਰੀ ਵਾਹਨ ਨਿਯਮ 1989 'ਚ ਸੁਧਾਰਾਂ ਤਹਿਤ ਸਰਕਾਰ ਨੇ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਨੈਸ਼ਨਲ ਇਲੈਕਟ੍ਰਾਨਿਕ ਟੋਲ ਕੁਲੈਕਸ਼ਨ ਪ੍ਰੋਗਰਾਮ ਤਹਿਤ ਇਹ ਸੁਵਿਧਾ ਹੈ ਕਿ ਇਕ ਹੀ ਫਾਸਟੈਗ ਦਾ ਇਸਤੇਮਾਲ ਦੇਸ਼ ਭਰ 'ਚ ਕਿਸੇ ਵੀ ਟੋਲ ਪਲਾਜ਼ਾ 'ਤੇ ਕੀਤਾ ਜਾ ਸਕਦਾ ਹੈ। ਫਾਸਟੈਗ 'ਚ ਪੈਸੇ ਘੱਟ ਹੋਣ 'ਤੇ ਉਸ ਨੂੰ ਦੁਬਾਰਾ ਰੀਚਾਰਜ ਕਰਾਇਆ ਜਾ ਸਕਦਾ ਹੈ।
ਐਪ ਉੱਤੇ ਉਪਲੱਬਧ ਹੈ ਫਾਸਟੈਗ
ਟੋਲ ਪਲਾਜਾ ਉੱਤੇ ਬਾਕੀ ਲੈਣ ਨੂੰ ਫਾਸਟੈਗ ਨਾਲ ਜੋੜਨ ਦਾ ਕਾਰਜ ਤੇਜੀ ਨਾਲ ਚੱਲ ਰਿਹਾ ਹੈ। ਸਰਕਾਰ ਦਾ ਕਹਿਣਾ ਹੈ ਕਿ ਪੁਰਾਣੇ ਵਾਹਨਾਂ ਲਈ ਫਾਸਟੈਗ ਲਗਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ। ਫਾਸਟੈਗ ਮੋਬਾਇਲ ਐਪ ਉੱਤੇ ਵੀ ਉਪਲੱਬਧ ਹੈ, ਜਿਸਦੇ ਨਾਲ ਜਰੂਰਤਮੰਦ ਖਰੀਦ ਸਕਦੇ ਹਨ। ਇਸਦੇ ਇਲਾਵਾ ਚੁਨਿੰਦਾ ਬੈਂਕ ਵੀ ਫਾਸਟੈਗ ਵੇਚ ਰਹੇ ਹਨ। ਸਰਕਾਰ ਦਾ ਲਕਸ਼ ਹੈ ਕਿ ਸਾਲ 2019 ਤੱਕ 80 ਫੀਸਦੀ ਵਾਹਨਾਂ ਨੂੰ ਫਾਸਟੈਗ ਯੁਕਤ ਦਿੱਤਾ ਜਾਵੇ।