ਦੇਸ਼ 'ਚ ਧਰਮ ਸੱਤਾ ਤੇ ਰਾਜ ਸੱਤਾ ਦੇ ਸ਼ੁੱਧੀਕਰਨ ਦੀ ਲੋੜ: ਰਾਮਦੇਵ
Published : Aug 29, 2017, 10:39 pm IST
Updated : Aug 29, 2017, 5:09 pm IST
SHARE ARTICLE



ਇੰਦੌਰ, 29 ਅਗੱਸਤ: ਸੌਦਾ ਸਾਧ ਨੂੰ ਬਲਾਤਕਾਰ ਦੇ ਦੋ ਮਾਮਲਿਆਂ ਵਿਚ 20 ਸਾਲ ਜੇਲ ਦੀ ਸਜ਼ਾ ਸੁਣਾਏ ਜਾਣ ਮਗਰੋਂ ਯੋਗ ਮਾਹਰ ਤੇ ਉਦਯੋਗਪਤੀ ਰਾਮਦੇਵ ਨੇ ਕਿਹਾ ਹੈ ਕਿ ਦੇਸ਼ 'ਚ 'ਧਰਮ ਸੱਤਾ' ਦੇ ਨਾਲ-ਨਾਲ 'ਰਾਜ ਸੱਤਾ' ਨੂੰ ਵੀ ਸ਼ੁੱਧ ਕਰਨ ਦੀ ਬਹੁਤ ਵੱਡੀ ਜ਼ਰੂਰਤ ਹੈ।
ਨਿਜੀ ਪ੍ਰੋਗਰਾਮ 'ਚ ਰਾਮਦੇਵ ਨੇ ਪੱਤਰਕਾਰਾਂ ਨੂੰ ਕਿਹਾ, 'ਪਿਛਲੇ ਕੁੱਝ ਸਾਲਾਂ ਦੌਰਾਨ ਦੇਸ਼ 'ਚ ਧਰਮ ਸੱਤਾ ਅਤੇ ਰਾਜ ਸੱਤਾ 'ਤੇ ਜਿਸ ਤਰ੍ਹਾਂ ਕਲੰਕ ਲੱਗੇ ਹਨ, ਉਨ੍ਹਾਂ ਨੂੰ ਵੇਖਦਿਆਂ ਦੋਹਾਂ ਦੇ ਸ਼ੁੱਧੀਕਰਨ ਦੀ ਬਹੁਤ ਵੱਡੀ ਲੋੜ ਹੈ ਖ਼ਾਸਕਰ ਧਰਮ ਸੱਤਾ ਦੇ ਸਾਰੇ ਲੋਕਾਂ ਨੂੰ ਉਸ ਮਰਿਯਾਦਾ ਦਾ ਪਾਲਣ ਕਰਨਾ ਚਾਹੀਦਾ ਹੈ ਜੋ ਸਾਡੇ ਰਿਸ਼ੀਆਂ-ਮੁਨੀਆਂ ਨੇ ਸਦੀਆਂ ਪਹਿਲਾਂ ਤੈਅ ਕਰ ਦਿਤੀ ਸੀ।'
ਗੁਰਮੀਤ ਰਾਮ ਰਹੀਮ ਨੂੰ ਜਿਸਮਾਨੀ ਸ਼ੋਸ਼ਣ ਮਾਮਲੇ 'ਚ ਦੋਸ਼ੀ ਕਰਾਰ ਦੇ ਕੇ ਜੇਲ ਭੇਜੇ ਜਾਣ ਤੋਂ ਬਾਅਦ ਧਾਰਮਕ-ਅਧਿਆਤਮਕ ਗੁਰੂਆਂ ਦੀ ਜਮਾਤ 'ਤੇ ਉਠਾਏ ਜਾ ਰਹੇ ਤਿੱਖੇ ਸਵਾਲਾਂ ਦੇ ਜ਼ਿਕਰ ਬਾਰੇ ਰਾਮਦੇਵ ਨੇ ਸੰਤ ਸਮਾਜ ਦਾ ਬਚਾਅ ਕੀਤਾ। ਉਨ੍ਹਾਂ ਕਿਹਾ, 'ਸੰਤਾਂ ਦੇ ਕਿਸੇ ਖ਼ਾਸ ਸਮੂਹ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਣਾ ਚਾਹੀਦਾ। ਦੇਸ਼ 'ਚ ਅੱਜ ਵੀ ਅਜਿਹੇ ਲੱਖਾਂ ਸੰਤ ਹਨ ਜੋ ਸੱਚਾ-ਸੁੱਚਾ ਅਤੇ ਪਵਿੱਤਰ ਜੀਵਨ ਜੀਅ ਰਹੇ ਹਨ ਅਤੇ ਆਮ ਲੋਕਾਂ ਦੀ ਸੇਵਾ ਸਾਧਨਾ ਕਰ ਰਹੇ ਹਨ।' ਉਨ੍ਹਾਂ ਡੇਰਾ ਪ੍ਰਮੁੱਖ ਵਲ ਸਿੱਧਾ ਇਸ਼ਾਰਾ ਕਰਦਿਆਂ ਕਿਹਾ ਕਿ ਜੇ ਸਾਧੂ ਜਾਂ ਫ਼ਕੀਰ ਦੇ ਭੇਸ ਵਿਚ ਰਹਿਣ ਵਾਲਾ ਕੋਈ ਇਕ ਵਿਅਕਤੀ ਗ਼ਲਤੀ ਕਰਦਾ ਹੈ ਤਾਂ ਇਸ ਕਾਰਨ ਪੂਰੇ ਸੰਤ ਭਾਈਚਾਰੇ ਨੂੰ ਅਪਰਾਧੀ ਮੰਨ ਲੈਣਾ ਗ਼ਲਤ ਹੈ।
ਬੀਤੇ ਸਾਲਾਂ ਦੌਰਾਨ ਜਿਸਮਾਨੀ ਸ਼ੋਸ਼ਣ ਮਾਮਲਿਆਂ ਵਿਚ ਵੱਖ-ਵੱਖ ਧਾਰਮਕ ਗੁਰੂਆਂ ਦੇ ਨਾਮ ਸਾਹਮਣੇ ਆਉਣ ਸਬੰਧੀ ਸਵਾਲ ਪੁੱਛੇ ਜਾਣ 'ਤੇ ਰਾਮਦੇਵ ਨੇ ਕਿਹਾ ਕਿ ਇਹ ਸੱਚ ਹੈ ਕਿ ਹਰ ਦੋ-ਤਿੰਨ ਸਾਲ ਵਿਚ ਜਿਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਉਸ ਨਾਲ ਉਨ੍ਹਾਂ ਨੂੰ ਬਹੁਤ ਸ਼ਰਮਿੰਦਗੀ ਝਲਣੀ ਪੈ ਰਹੀ ਹੈ।

SHARE ARTICLE
Advertisement

Lok Sabha Election 2024 : ਹਲਕਾ ਫਤਹਿਗੜ੍ਹ ਦੇ ਲੋਕਾਂ ਨੇ ਖੋਲ੍ਹ ਦਿੱਤੇ ਪੱਤੇ, ਸੁਣੋ ਕਿਸ ਨੂੰ ਬਣਾ ਰਹੇ ਹਨ MP

05 May 2024 9:16 AM

Ashok Parashar Pappi : 'ਰਾਜਾ ਵੜਿੰਗ ਪਹਿਲਾਂ ਦਰਜ਼ੀ ਦਾ 23 ਹਜ਼ਾਰ ਵਾਲਾ ਬਿੱਲ ਭਰ ਕੇ ਆਵੇ..

05 May 2024 9:05 AM

ਕਿਸਾਨ ਦੀ ਮੌਤ ਮਗਰੋਂ ਰਾਜਪੁਰਾ 'ਚ ਇਕੱਠੇ ਹੋ ਗਏ ਸਾਰੇ ਕਿਸਾਨ ਆਗੂ, ਲੈ ਲਿਆ ਵੱਡਾ ਫ਼ੈਸਲਾ!…

05 May 2024 8:42 AM

Big Breaking: ਪਰਨੀਤ ਕੌਰ ਦਾ ਵਿਰੋਧ ਕਰਨ ਆਏ ਕਿਸਾਨਾਂ ਨਾਲ ਪ੍ਰਸ਼ਾਸਨ ਦੀ ਝੜਪ!, ਇੱਕ ਕਿਸਾਨ ਦੀ ਮੌ.ਤ, ਬਹੁਤ ਮੰਦਭਾਗਾ

04 May 2024 5:08 PM

Valtoha ‘ਤੇ ਵਰ੍ਹੇ Simranjit Mann ਦੀ Party ਦਾ ਉਮੀਦਵਾਰ, ਉਦੋਂ ਤਾਂ ਬਾਹਾਂ ਖੜ੍ਹੀਆਂ ਕਰਕੇ ਬਲੂ ਸਟਾਰ ਦੌਰਾਨ...

04 May 2024 3:11 PM
Advertisement