
ਨਵੀਂ ਦਿੱਲੀ: ਜੇਕਰ ਤੁਹਾਡੇ ਕੋਲ ਬਹੁਤ ਘੱਟ ਪੈਸੇ ਹਨ ਤਾਂ ਤੁਸੀ ਭਾਰਤ ਦੇ ਤਿਰੂਵਨੰਤਪੁਰਮ ਵਿਚ ਆਸਾਨੀ ਨਾਲ ਜੀਵਨ ਬਤੀਤ ਕਰ ਸਕਦੇ ਹੋ, ਕਿਉਂਕਿ ਇਹ ਦੁਨੀਆ ਦਾ ਸਭ ਤੋਂ ਸਸਤਾ ਸ਼ਹਿਰ ਬਣ ਗਿਆ ਹੈ। ਇਸਦੇ ਠੀਕ ਉਲਟ ਜੇਕਰ ਤੁਹਾਡੇ ਕੋਲ ਬਹੁਤ ਸਾਰੇ ਪੈਸੇ ਹਨ ਤਾਂ ਤੁਸੀ ਬਰਮੂਡਾ ਦੇ ਹੈਮਿਲਟਨ ਸ਼ਹਿਰ ਜਾ ਸਕਦੇ ਹੋ ਜਿੱਥੇ ਰਹਿਣਾ - ਖਾਣਾ ਪੀਣਾ ਸਭ ਤੋਂ ਮਹਿੰਗਾ ਹੈ।
ਗਲੋਬਲ ਰੇਟਿੰਗ ਏਜੰਸੀ NUMBEO ਨੇ ਕਾਸਟ ਆਫ ਲਿਵਿੰਗ ਇੰਡੈਕਸ 2018 ਜਾਰੀ ਕਰ ਦਿੱਤਾ ਹੈ। ਇਸ ਵਿਚ ਦੁਨੀਆਭਰ ਦੇ ਕੁਲ 540 ਸ਼ਹਿਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਸਰਵੇ ਵਿਚ ਇਹ ਵੇਖਿਆ ਜਾਂਦਾ ਹੈ ਕਿ ਇਨ੍ਹਾਂ ਸ਼ਹਿਰਾਂ ਵਿਚ ਰਹਿਣ ਦਾ ਔਸਤ ਖਰਚ ਕਿੰਨਾ ਆਉਂਦਾ ਹੈ ਅਤੇ ਉਸੀ ਆਧਾਰ ਉਤੇ ਇਹਨਾਂ ਦੀ ਮਹਿੰਗੇ ਜਾਂ ਸਸਤੇ ਸ਼ਹਿਰਾਂ ਦੇ ਰੂਪ ਵਿਚ ਰੈਂਕਿੰਗ ਕੀਤੀ ਜਾਂਦੀ ਹੈ।
ਦੁਨੀਆ ਦੇ ਦਸ ਸਭ ਤੋਂ ਮਹਿੰਗੇ ਸ਼ਹਿਰਾਂ ਵਿਚੋਂ ਕੋਈ ਅਮਰੀਕਾ ਜਾਂ ਇੰਗਲੈਂਡ ਦਾ ਨਹੀਂ ਹੈ। ਕੁਲ 540 ਸ਼ਹਿਰਾਂ ਦੀ ਸੂਚੀ ਵਿਚ 14ਵੇਂ ਨੰਬਰ 'ਤੇ ਅਮਰੀਕਾ ਦਾ ਨਿਊਯਾਰਕ ਸ਼ਹਿਰ ਹੈ ਉਥੇ ਹੀ ਲੰਦਨ ਨੂੰ 42ਵੀਂ ਰੈਂਕ ਮਿਲੀ ਹੈ। ਹਾਲਾਂਕਿ ਦੁਨੀਆ ਦੇ 13 ਸਭ ਤੋਂ ਸਸਤੇ ਸ਼ਹਿਰਾਂ ਵਿਚੋਂ 10 ਸ਼ਹਿਰ ਭਾਰਤ ਦੇ ਹਨ। ਇਹਨਾਂ ਵਿਚ ਨਾਗਪੁਰ, ਭੋਪਾਲ, ਵੜੋਦਰਾ, ਮੰਗਲੋਰ, ਮੈਸੂਰ, ਭੁਵਨੇਸ਼ਵਰ, ਵਿਸ਼ਾਖਾਪਤਨਮ, ਕੋਚੀ, ਮੁੰਬਈ ਅਤੇ ਤੀਰੁਵਨੰਤਪੁਰਮ ਸ਼ਾਮਿਲ ਹਨ।
ਗੁੜਗਾਂਵ ਸਭ ਤੋਂ ਮਹਿੰਗਾ
ਜੇਕਰ ਭਾਰਤ ਵਿਚ ਸਭ ਤੋਂ ਮਹਿੰਗੇ ਅਤੇ ਸਸਤੇ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਮਹਿੰਗਾਈ ਦੇ ਮਾਮਲੇ ਵਿਚ ਗੁੜਗਾਂਵ ਟਾਪ 'ਤੇ ਹੈ ਅਤੇ ਜਾਹਿਰ ਜਿਹੀ ਗੱਲ ਹੈ ਕਿ ਸਸਤੇ ਹੋਣ ਦੇ ਮਾਮਲੇ ਵਿਚ ਤਿਰੂਵਨੰਤਪੁਰਮ ਹੈ। ਗੁੜਗਾਂਵ ਇਸ ਸੂਚੀ ਵਿਚ 482ਵੇਂ ਸਥਾਨ ਉਤੇ ਹੈ। ਇਹ ਰੈਂਕਿੰਗ 6 ਪੈਮਾਨਿਆਂ ਉਤੇ ਕੀਤੀ ਜਾਂਦੀ ਹੈ। ਇਸ ਵਿਚ ਕਾਸਟ ਆਫ ਲਿਵਿੰਗ ਇੰਡੈਕਸ ਸਭ ਤੋਂ ਪ੍ਰਮੁੱਖ ਹੈ। ਇਸਦੇ ਇਲਾਵਾ ਕਿਰਾਇਆ, ਖਾਣਪੀਣ ਦਾ ਸਾਮਾਨ, ਰੈਸਟੋਰੈਂਟ ਦਾ ਖਰਚ ਅਤੇ ਬਾਕੀ ਖਰੀਦਦਾਰੀ ਵਿਚ ਆਉਣ ਵਾਲੇ ਖਰਚ ਦੀ ਵੀ ਰੈਂਕਿੰਗ ਕੀਤੀ ਜਾਂਦੀ ਹੈ।
ਜਿਵੇਂ ਖਾਣਪੀਣ ਦੇ ਮਾਮਲੇ ਵਿਚ ਸਭ ਤੋਂ ਮਹਿੰਗਾ ਸ਼ਹਿਰ ਸਵਿਟਜਰਲੈਂਡ ਦਾ ਜਿਊਰਿਜ ਹੈ ਅਤੇ ਸਭ ਤੋਂ ਸਸਤਾ ਯੁਕਰੇਨ ਦਾ ਖਾਰਕਿਵ ਹੈ। ਕਿਰਾਏ ਦੇ ਮਾਮਲੇ ਵਿਚ ਦੁਨੀਆ ਦੇ 10 ਸਭ ਤੋਂ ਸਸਤੇ ਸ਼ਹਿਰਾਂ ਵਿਚੋਂ 7 ਭਾਰਤ ਦੇ ਹਨ। ਭਾਰਤ ਦਾ ਵੜੋਦਰਾ ਕਿਰਾਏ ਦੇ ਮਾਮਲੇ ਵਿਚ ਵਿਸ਼ਵ ਰੈਕਿੰਗ ਵਿਚ ਦੂਜਾ ਸਭ ਤੋਂ ਸਸਤਾ ਸ਼ਹਿਰ ਹੈ। ਸਭ ਤੋਂ ਮਹਿੰਗਾ ਸ਼ਹਿਰ ਫਿਲੀਪੀਂਸ ਦਾ ਵੈਂਲਜੁਏਲਾ ਹੈ।
ਦੁਨੀਆ ਦੇ ਦਸ ਸਭ ਤੋਂ ਮਹਿੰਗੇ ਸ਼ਹਿਰ
1 ਹੈਮਿਲਟਨ, ਬਰਮੂਡਾ
2 ਜਿਊਰਿਚ, ਸਵਿੱਟਜਰਲੈਂਡ
3 ਜਿਨੇਵਾ, ਸਵਿਟਜਰਲੈਂਡ
4 ਬੇਸਿਲ, ਸਵਿੱਟਜਰਲੈਂਡ
5 ਬਰਨ, ਸਵਿੱਟਜਰਲੈਂਡ
6 ਲਾਉਸਾਨੇ, ਸਵਿੱਟਜਰਲੈਂਡ
7 ਰੇਜਾਵਿਕ, ਆਇਸਲੈਂਡ
8 ਸਟਾਵੇਂਜਰ, ਨਾਰਵੇ
9 ਲੁਗਾਨੋ, ਸਵਿੱਟਜਰਲੈਂਡ
10 ਓਸਲਓ, ਨਾਰਵੇ
ਦੁਨੀਆ ਦੇ 10 ਸਭ ਤੋਂ ਸਸਤੇ ਸ਼ਹਿਰ
1 ਤਿਰੂਵਨੰਤਪੁਰਮ, ਭਾਰਤ
2 ਨਵੀਂ ਮੁੰਬਈ, ਭਾਰਤ
3 ਏਲੇਕਜੇਂਡਰਿਜਾਂ, ਮਿਸਰ
4 ਕੋਇੰਬਟੂਰ, ਭਾਰਤ
5 ਕੋਚੀ, ਭਾਰਤ
6 ਵਿਸ਼ਾਖਾਪਤਨਮ, ਭਾਰਤ
7 ਖਾਰਕੀਵ, ਯੂਕਰੇਨ
8 ਭੁਵਨੇਸ਼ਵਰ, ਭਾਰਤ
9 ਮੈਸੂਰ, ਭਾਰਤ
10 ਅਲਵੀਵ, ਯੂਕਰੇਨ