
ਨਵੀਂ ਦਿੱਲੀ, 6 ਅਕਤੂਬਰ:
ਸੁਪਰੀਮ ਕੋਰਟ ਨੇ ਮਹਾਤਮਾ ਗਾਂਧੀ ਦੇ ਕਤਲ ਦੀ ਮੁੜ ਤੋਂ ਜਾਂਚ ਕਰਾਉਣ ਲਈ ਦਾਖ਼ਲ ਕੀਤੀ
ਪਟੀਸ਼ਨ 'ਤੇ ਕਈ ਸਵਾਲ ਪੁਛਦਿਆਂ ਸੀਨੀਅਰ ਵਕੀਲ ਅਮਰਿੰਦਰ ਸ਼ਰਨ ਨੂੰ ਅਦਾਲਤ ਮਿੱਤਰ ਨਿਯੁਕਤ
ਕਰ ਦਿਤਾ।
ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਤੋਂ ਬਾਅਦ ਅਦਾਲਤ ਦੀ ਮਦਦ
ਕਰਨ ਲਈ ਸੀਨੀਅਰ ਵਕੀਲ ਅਤੇ ਸਾਬਕਾ ਵਧੀਕ ਸਾਲੀਸਿਟਰ ਜਨਰਲ ਅਮਰਿੰਦਰ ਸ਼ਰਨ ਨੂੰ ਅਦਾਲਤ
ਮਿੱਤਰ ਨਿਯੁਕਤ ਕੀਤਾ ਹੈ।
ਲਗਭਗ 15 ਮਿੰਟ ਚੱਲੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ
ਪਹਿਲਾਂ ਕਿਹਾ ਕਿ ਜਿਸ ਮਾਮਲੇ 'ਤੇ ਕਈ ਸਾਲ ਪਹਿਲਾਂ ਹੀ ਫ਼ੈਸਲਾ ਹੋ ਚੁੱਕਾ ਹੈ, ਉਸ 'ਤੇ
ਕਾਨੂੰਨ ਵਿਚ ਕੁੱਝ ਵੀ ਨਹੀਂ ਕੀਤਾ ਜਾ ਸਕਦਾ।
ਹਾਲਾਂਕਿ ਬਾਅਦ ਵਿਚ ਅਦਾਲਤ ਨੇ
ਅਮਰਿੰਦਰ ਸ਼ਰਨ ਨੂੰ ਕਿਹਾ ਕਿ ਉਨ੍ਹਾਂ ਦੀ ਟਿਪਣੀਆਂ ਇਸ ਮਾਮਲੇ ਵਿਚ ਆਂਕਲਨ ਕਰਨ ਲਈ ਉਹ
ਮਜਬੂਰ ਨਹੀਂ ਹਨ। ਇਸ ਦੇ ਨਾਲ ਹੀ ਇਸ ਪਟੀਸ਼ਨ ਨੂੰ 30 ਅਕਤੂਬਰ ਨੂੰ ਸੁਣਵਾਈ ਲਈ ਸੂਚੀਬੱਧ
ਕਰ ਦਿਤਾ ਹੈ। ਮੁੰਬਈ ਦੇ ਖੋਜਕਰਤਾ ਡਾ. ਪੰਕਜ ਫੜਨਵੀਸ ਨੇ ਇਸ ਪਟੀਸ਼ਨ ਵਿਚ ਅਹਿਮ ਪੱਖਾਂ
ਦੀ ਮੁੜ ਤੋਂ ਜਾਂਚ ਕਰਾਉਣ ਦੀ ਅਪੀਲ ਕੀਤੀ ਹੈ।
ਮਹਾਤਮਾ ਗਾਂਧੀ ਦਾ ਨਾਥੂਰਾਮ ਗੋਡਸੇ ਨੇ 30 ਜਨਵਰੀ 1948 ਨੂੰ ਗੋਲੀ ਮਾਰ ਕੇ ਕਤਲ ਕਰ ਦਿਤਾ ਸੀ। (ਪੀ.ਟੀ.ਆਈ.)