
ਰੋਜ਼ਾਨਾ ਜ਼ਿੰਦਗੀ 'ਚ ਭਾਰਤੀ ਨਾਗਰਿਕ ਦੇ ਅਜਿਹੇ ਕਈ ਅਧਿਕਾਰ ਹਨ ਜਿੰਨਾ ਤੋਂ ਜਾਣੂ ਹੋਣਾ ਬਹੁਤ ਜਰੂਰੀ ਹੈ। ਜਿਵੇਂ ਕਿ ਲੋਡ਼ ਪੈਣ ਤੇ ਕਿਸੇ ਆਮ ਹੋਟਲ ਤੋਂ ਲੈ ਕੇ ਤਿੰਨ ਤਾਰਾ ਜਾਂ ਪੰਜ ਤਾਰਾ ਵਰਗੇ ਵੱਡੇ ਹੋਟਲ ਦਾ ਬਾਥਰੂਮ ਇਸਤੇਮਾਲ ਕਰਨਾ ਚਾਹੁੰਦੇ ਹੋ ਜਾਂ ਫਿਰ ਪਾਨੀ ਪੀਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੋਈ ਇਨਕਾਰ ਨਹੀਂ ਕਰ ਸਕਦਾ। ਜੇਕਰ ਕੋਈ ਤੁਹਾਨੂੰ ਇਸ ਦੇ ਲਈ ਰੋਕੇ ਤਾਂ ਤੁਸੀਂ ਉਸਦੇ ਖਿਲਾਫ ਕਾਰਵਾਈ ਕਰ ਸਕਦੇ ਹੋ। ਇੰਨਾਂ ਹੀ ਨਹੀਂ ਅਜਿਹੇ ਹੋਰ ਵੀ ਬਹੁਤ ਸਾਰੇ ਨਿਯਮ ਹਨ ਜਿਨਾਂ ਬਾਰੇ ਜਾਣਕਾਰੀ ਜਰੂਰ ਰੱਖੋ।
1 ਤੁਹਾਡੇ ਨਾਲ ਘਟੀ ਕਿਸੇ ਵੀ ਘਟਨਾ ਦੀ FIR ਲਿਖਣ ਤੋਂ ਕੋਈ ਪੁਲਿਸ ਅਧਿਕਾਰੀ ਇਨਕਾਰ ਕਰਦਾ ਹੈ ਤਾਂ ਉਸ ਅਧਿਕਾਰੀ ਦੇ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ ਅਤੇ ਉਸਨੂੰ ਮਹੀਨੇ ਤੋਂ ਇਕ ਸਾਲ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ।
2 ਡਰਾਈਵਿੰਗ ਕਰਦੇ ਸਮੇਂ ਜੇਕਰ ਤੁਹਾਡੇ 100ਮਿ.ਲੀ ਖੂਨ 'ਚ 30mg ਤੋਂ ਵੱਧ ਅਲਕੋਹਲ ਪਾਈ ਜਾਂਦੀ ਹੈ ਤਾਂ ਪੁਲਿਸ ਤੁਹਾਨੂੰ ਬਿਨਾਂ ਵਰੰਟ ਦੇ ਵੀ ਗਿਰਫ਼ਤਾਰ ਕਰ ਸਕਦੀ ਹੈ।
3 ਜੇਕਰ ਕੋਈ ਮੁੰਡਾ ਕੁਡ਼ੀ ਆਪਣੀ ਮਰਜੀ ਨਾਲ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿੰਦੇ ਹਨ ਤਾਂ ਇਸ ਨੂੰ ਕਾਨੂੰਨੀ ਅਪਰਾਧ ਨਹੀਂ ਮੰਨਿਆਂ ਜਾਂਦਾ।
4 ਇੱਕ ਪੁਲਿਸ ਅਧਿਕਾਰੀ ਚਾਹੇ ਡਿਊਟੀ ਤੇ ਹੋਵੇ ਜਾਂ ਫਿਰ ਨਾ ਹੋਵੇ ਉਹ ਹਮੇਸ਼ਾ ਲੋਕਾਂ ਦੀ ਮਦਦ ਲਈ ਖਡ਼੍ਹਾ ਹੁੰਦਾ ਹੈ ਜੇਕਰ ਕੋਈ ਅਜਿਹਾ ਨਹੀਂ ਕਰਦਾ ਤਾਂ ਉਸ ਦੇ ਖਿਲਾਫ ਕਾਰਵਾਈ ਹੋ ਸਕਦੀ ਹੈ।
5 ਕੋਈ ਵੀ ਕੰਪਨੀ ਕਿਸੇ ਵੀ ਔਰਤ ਨੂੰ ਗਰਭਵਤੀ ਹੋਣ ਤੋਂ ਬਾਅਦ ਨੌਕਰੀ ਤੋਂ ਨਹੀਂ ਕੱਢ ਸਕਦੀ ਬਲਕਿ ਗਰਭ ਅਵਸਥਾ 'ਚ ਔਰਤ ਨੂੰ ਬਿਨਾਂ ਸੈਲਰੀ ਕੱਟੇ 26 ਹਫਤਿਆਂ ਦੀ ਛੁੱਟੀ ਦਿੰਦੀ ਹੈ।
6 ਜੇਕਰ ਕਿਸੇ ਗੱਲੋਂ ਤੁਹਾਡਾ ਚਲਾਨ ਕੱਟਿਆ ਗਿਆ ਹੋਵੇ ਤਾਂ ਉਸੀ ਦਿਨ ਦੁਬਾਰਾ ਤੁਹਾਡਾ ਚਲਾਨ ਨਹੀਂ ਕੱਟਿਆ ਜਾ ਸਕਦਾ।
7 ਕਿਸੇ ਵੀ ਘਟਨਾ ਵਿਚ ਦੋਸ਼ੀ ਜਾਂ ਫਿਰ ਸ਼ੱਕੀ ਔਰਤ ਨੂੰ ਬਿਨਾਂ ਮਹਿਲਾ ਪੁਲਿਸ ਕਰਮੀ ਦੇ ਕਾਬੂ ਨਹੀਂ ਕੀਤਾ ਜਾ ਸਕਦਾ। ਇੱਕ ਮਹਿਲਾ ਪੁਲਿਸ ਕਰਮੀ ਦਾ ਮੌਕੇ ਤੇ ਮੌਜੂਦ ਹੋਣਾ ਜ਼ਰੂਰੀ ਹੈ ਨਹੀਂ ਤਾਂ ਉਹ ਉਕਤ ਦੋਸ਼ੀ ਔਰਤ ਨੂੰ ਕਾਬੂ ਕਰਨ ਦਾ ਅਧਿਕਾਰ ਨਹੀਂ ਰੱਖਦੀ।
8 ਸੂਰਜ ਢਲਣ ਤੋਂ ਬਾਅਦ ਵੀ ਕਿਸੇ ਔਰਤ ਨੂੰ ਗਿਰਫ਼ਤਾਰ ਨਹੀਂ ਕੀਤਾ ਜਾ ਸਕਦਾ ਜੇਕਰ ਕਿਸੇ ਗੰਭੀਰ ਮਾਮਲੇ 'ਚ ਅਜਿਹਾ ਕਰਨਾ ਪੈਂਦਾ ਹੈ ਤਾਂ ਮਜਿਸਟਰੇਟ ਤੋਂ ਖਾਸ ਅਨੁਮਤੀ ਲੈਣੀ ਪੈਂਦੀ ਹੈ।
9 ਤੁਹਾਡੀ ਕੰਪਨੀ ਵੱਲੋਂ ਤੁਹਾਡੀ ਸੈਲਰੀ ਨਾ ਦੇਣ ਤੇ ਤੁਸੀਂ ਕੰਪਨੀ ਖਿਲਾਫ ਕਾਰਵਾਈ ਕਰ ਸਕਦੇ ਹੋ।
10 ਜੇਕਰ ਤੁਸੀਂ ਕਿਸੇ ਜਨਤਕ ਥਾਂ ਤੇ ਅਸ਼ਲੀਲ ਹਰਕਤ ਕਰਦੇ ਪਾਏ ਜਾਂਦੇ ਹੋ ਤਾਂ ਤੁਹਾਨੂੰ 3 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ।