
ਉਕਲਾਨਾ 'ਚ 5 ਸਾਲ ਦੀ ਬੱਚੀ ਨਾਲ ਦਰਿੰਦਗੀ ਅਤੇ ਹੱਤਿਆ ਦੇ ਮਾਮਲੇ 'ਚ ਜਿੱਥੇ ਪੁਲਿਸ ਜਾਂਚ ਕਰਨ 'ਚ ਫਸੀ ਹੋਈ ਹੈ, ਉਥੇ ਪ੍ਰਸ਼ਾਸਨ ਨੇ ਆਪਣੇ ਵਾਅਦੇ ਅਨੁਸਾਰ ਪੀੜਤ ਪਰਿਵਾਰ 'ਚ ਗੁੜੀਆਂ ਦੇ ਮਾਂ-ਬਾਪ ਨੂੰ ਸਥਾਨਕ ਨਗਰ-ਨਿਗਮ ਵਿਚ ਡੀ.ਸੀ. ਰੇਟ 'ਤੇ ਨੌਕਰੀ ਜੁਆਇਨ ਕਰਵਾ ਦਿੱਤੀ। ਇਸ ਦੇ ਨਾਲ ਹੀ ਪੀੜਤ ਪਰਿਵਾਰ ਨੂੰ ਰਾਸ਼ਨ ਵੀ ਦਿੱਤਾ ਗਿਆ ਹੈ। ਪ੍ਰਸ਼ਾਸਨ ਨੇ ਪੀੜਤ ਪਰਿਵਾਰ ਦਾ ਬੈਂਕ 'ਚ ਖਾਤਾ ਵੀ ਖੁੱਲਵਾ ਦਿੱਤਾ ਹੈ, ਜਿਸ 'ਚ 10 ਲੱਖ ਰੁਪਏ ਦੀ ਰਾਸ਼ੀ ਜਮ੍ਹਾ ਕਰਵਾਈ ਜਾਵੇਗੀ।
ਦੂਸਰੇ ਪਾਸੇ ਪੁਲਿਸ ਵੀ ਸਖਤੀ ਨਾਲ ਮਾਮਲੇ ਦੀ ਜਾਂਚ ਕਰਨ 'ਚ ਲੱਗੀ ਹੋਈ ਹੈ ਤਾਂ ਜੋ ਪ੍ਰਦੂਮਨ ਮਾਮਲੇ ਦੀ ਤਰ੍ਹਾਂ ਪੁਲਿਸ ਨੂੰ ਦੁਬਾਰਾ ਸ਼ਰਮਸਾਰ ਨਾ ਹੋਣਾ ਪਵੇ। ਇਹ ਹੀ ਕਾਰਨ ਹੈ ਕਿ ਜਾਂਚ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਪੁਲਿਸ ਨੂੰ ਕਾਫੀ ਸਮਾਂ ਲੱਗ ਰਿਹਾ ਹੈ। ਇਸੇ ਦੌਰਾਨ ਪੁਲਿਸ ਦੀ ਟੀਮ ਨੇ ਬੁੱਧਵਾਰ ਨੂੰ ਇਕ ਮਕਾਨ 'ਚੋਂ ਕੁੱਝ ਸਮਾਨ ਵੀ ਬਰਾਮਦ ਕੀਤਾ ਹੈ, ਜਿਸ 'ਚ ਕੱਪੜੇ ਵੀ ਹੋ ਸਕਦੇ ਹਨ। ਆਈ.ਜੀ ਮਮਤਾ ਸਿੰਘ ਨੇ ਉਕਲਾਨਾ 'ਚ ਘਟਨਾ ਵਾਲੇ ਸਥਾਨ ਦਾ ਦੌਰਾ ਵੀ ਕੀਤਾ, ਉਨ੍ਹਾਂ ਦੇ ਨਿਰਦੇਸ਼ਾਂ 'ਤੇ ਹੀ ਪੁਲਿਸ ਦੀਆਂ 2 ਟੀਮਾਂ ਜਾਂਚ ਨੂੰ ਅੱਗੇ ਵਧਾਉਣਗੀਆਂ। ਦੋਵਾਂ ਟੀਮਾਂ ਨੂੰ ਵੱਖ-ਵੱਖ ਡੀ.ਐੱਸ.ਪੀ. ਲੀਡ ਕਰਨਗੇ।
ਪੁਲਿਸ ਸੂਤਰਾਂ ਦੇ ਮੁਤਾਬਕ ਇਸ ਮਾਮਲੇ ਨੂੰ ਲੈ ਕੇ ਉਕਲਾਨਾ 'ਚ ਪੀੜਤ ਦੇ ਗੁਆਂਢ ਦੇ ਇਕ ਘਰ 'ਤੇ ਪੁਲਿਸ ਦਾ ਫੋਕਸ ਬਰਕਰਾਰ ਹੈ। ਇਸ ਘਰ ਦਾ ਇਕ ਲੜਕਾ ਵਾਰਦਾਤ ਵਾਲੇ ਦਿਨ ਤੋਂ ਹੀ ਪੁਲਿਸ ਦੀ ਜਾਂਚ ਦੇ ਘੇਰੇ 'ਚ ਹੈ। ਇਕ ਦਿਨ ਪਹਿਲਾਂ ਉਸਦੇ ਭਰਾ ਨੂੰ ਵੀ ਜਾਂਚ 'ਚ ਸ਼ਾਮਿਲ ਕੀਤਾ ਗਿਆ ਸੀ।
ਇਸ ਤੋਂ ਇਲਾਵਾ ਵਾਰਦਾਤ ਵਾਲੇ ਸਥਾਨ ਦੇ ਕੋਲ ਰਹਿਣ ਵਾਲੇ 4 ਹੋਰ ਲੜਕਿਆਂ ਨੂੰ ਵੀ ਜਾਂਚ 'ਚ ਸ਼ਾਮਿਲ ਕੀਤਾ ਗਿਆ ਹੈ। ਐੱਸ.ਆਈ.ਟੀ. ਨੇ ਦੁਪਹਿਰ ਨੂੰ ਫਿਰ ਤੋਂ ਇਕ ਘਰ ਦੀ ਤਲਾਸ਼ੀ ਲਈ। ਵਾਪਸ ਜਾਂਦੇ ਸਮੇਂ ਟੀਮ ਦੇ ਮੈਂਬਰਾਂ ਦੇ ਹੱਥ 'ਚ ਇਕ ਪਾਲੀਥੀਨ ਸੀ, ਜਿਸ 'ਚ ਕੋਈ ਡ੍ਰੈੱਸ ਨਜ਼ਰ ਆ ਰਹੀ ਸੀ। ਦੂਸਰੇ ਪਾਸੇ ਬੁੱਧਵਾਰ ਨੂੰ ਇਕ ਸੋਗ ਸਭਾ ਦਾ ਆਯੋਜਨ ਕਰਕੇ ਬੱਚੀ ਨੂੰ ਸ਼ਰਧਾਜਲੀ ਦਿੱਤੀ ਗਈ।