
ਮੁੰਬਈ : ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦੇ ਵਰਲੀ ਸਥਿਤ ਬੀ.ਡੀ.ਡੀ. ਚਾਲ ਇੰਨੀਂ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿਸ ਕਾਰਨ ਪੀ.ਐੱਨ.ਬੀ. ਬੈਂਕ ਘੁਟਾਲੇ ਦੇ ਮੁੱਖ ਦੋਸ਼ੀ ਨੀਰਵ ਮੋਦੀ। ਦਰਅਸਲ ਇੱਥੇ ਸਥਾਨਕ ਲੋਕਾਂ ਨੇ 58 ਫੁੱਟ ਉੱਚੀ ਹੋਲਿਕਾ ਬਣਾਈ ਹੈ, ਜਿਸ 'ਤੇ ਨੀਰਵ ਮੋਦੀ ਦਾ ਪੁਤਲਾ ਲਗਾਇਆ ਗਿਆ ਹੈ। ਹੋਲੀ ਦੀ ਸ਼ਾਮ ਇਸ ਦਾ ਦਹਿਨ ਕਰ ਦਿੱਤਾ ਜਾਵੇਗਾ। ਪੁਰਾਣੀਆਂ ਚਾਲੀਆਂ ਦਰਮਿਆਨ ਬਣਿਆ ਵਿਸ਼ਾਲ ਪੁਤਲਾ ਲੋਕਾਂ ਦੇ ਆਕਰਸ਼ਨ ਦਾ ਕੇਂਦਰ ਬਣਿਆ ਹੋਇਆ ਹੈ।
ਹੋਲਿਕਾ ਅਤੇ ਨੀਰਵ ਮੋਦੀ ਦਾ ਪੁਤਲਾ 'ਸ਼੍ਰੀ ਵਿਘਨਹਰਤਾ ਗਣੇਸ਼ ਉਤਸਵ ਮੰਡਲ' ਦੇ ਮੈਂਬਰ ਕਾਰਤਿਕ ਕਾੜੇ ਨੇ ਬਣਾਇਆ ਹੈ। ਉਨ੍ਹਾਂ ਨੇ 'ਐੱਨ.ਬੀ.ਟੀ.' ਨੂੰ ਦੱਸਿਆ ਕਿ ਨੀਰਵ ਮੋਦੀ ਨੇ ਧੋਖਾ ਕਰ ਕੇ 11 ਹਜ਼ਾਰ ਕਰੋੜ ਰੁਪਏ ਤੋਂ ਵਧ ਦਾ ਭ੍ਰਿਸ਼ਟਾਚਾਰ ਕੀਤਾ ਹੈ। ਇਸ ਨਾਲ ਭਾਰਤ ਦੀ ਅਕਸ ਕੌਮਾਂਤਰੀ ਪੱਧਰ 'ਤੇ ਧੂਮਿਲ ਹੋ ਰਹੀ ਹੈ। ਇਸ ਲਈ ਅਸੀਂ ਹੋਲਿਕਾ 'ਚ ਨੀਰਵ ਦਾ ਪੁਤਲਾ ਲਗਾਉਣ ਦਾ ਫੈਸਲਾ ਲਿਆ। ਇਸ ਰਾਹੀਂ ਅਸੀਂ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਇਸ ਹੋਲੀ ਆਓ, ਅਸੀਂ ਸਾਰੇ ਮਿਲ ਕੇ ਭ੍ਰਿਸ਼ਟਾਚਾਰ ਦਾ ਦਹਿਨ ਕਰੀਏ।
ਮੰਡਲ ਨਾਲ ਜੁੜੇ ਇਕ ਹੋਰ ਮੈਂਬਰ ਨੇ ਦਾਅਵਾ ਕੀਤਾ ਕਿ ਮੁੰਬਈ 'ਚ ਅਸੀਂ ਸਭ ਤੋਂ ਉੱਚੀ ਹੋਲਿਕਾ ਤਿਆਰ ਕਰਦੇ ਰਹੇ ਹਾਂ। ਇਸ ਵਾਰ ਵੀ ਅਸੀਂ ਅਜਿਹਾ ਹੀ ਕੀਤਾ ਹੈ। 58 ਫੁੱਟ ਉੱਚੀ ਇਸ ਹੋਲਿਕਾ 'ਚ 30 ਫੁੱਟ ਦਾ ਪੁਤਲਾ ਹੈ। ਕਿਉਂਕਿ ਅਸੀਂ ਮਡੰਲ ਦੇ ਲੋਕ ਹੀ ਇਸ ਨੂੰ ਬਣਾਉਂਦੇ ਹਨ, ਅਜਿਹੇ 'ਚ ਇਸ ਨੂੰ ਤਿਆਰ ਕਰਨ ਲਈ ਕਾਫੀ ਪਹਿਲਾਂ ਤੋਂ ਅਸੀਂ ਜੁਟ ਜਾਂਦੇ ਹਨ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਵਾਰ ਇਹ ਮੁੰਬਈ ਹੀ ਨਹੀਂ, ਭਾਰਤ ਭਰ 'ਚ ਸਜੀਆਂ ਹੋਲਿਕਾਵਾਂ 'ਚ ਸ਼ਾਇਦ ਸਭ ਤੋਂ ਉੱਚੀ ਹੋਲਿਕਾ ਹੋ ਸਕਦੀ ਹੈ।
ਕਾਰਤਿਕ ਕਾੜੇ ਨੇ ਦੱਸਿਆ ਕਿ 10 ਸਾਲਾਂ ਤੋਂ ਮੰਡਲ ਵੱਲੋਂ ਹੋਲਿਕਾ ਦਹਿਨ ਕੀਤਾ ਜਾ ਰਿਹਾ ਹੈ। ਇਸ ਲਈ ਹਰ ਸਾਲ ਇਕ ਨਵੀਂ ਥੀਮ ਤਿਆਰ ਕਰ ਕੇ ਅਸੀਂ ਉਸ ਦੇ ਅਨੁਰੂਪ ਪੁਤਲਾ ਬਣਾਉਂਦੇ ਹਾਂ। ਇਸ ਤੋਂ ਪਹਿਲਾਂ ਅਸੀਂ ਵਿਜੇ ਮਾਲਿਆ ਦਾ ਵੀ ਪੁਤਲਾ ਬਣਾ ਕੇ ਫੂਕ ਚੁਕੇ ਹਾਂ। ਪਿਛਲੇ ਸਾਲ ਅਸੀਂ ਪੁਲਸ 'ਤੇ ਹੋਣ ਵਾਲੇ ਅਟੈਕ ਦੀ ਥੀਮ ਰੱਖੀ ਸੀ। ਹਰ ਸਾਲ ਹਜ਼ਾਰਾਂ ਦੀ ਗਿਣਤੀ 'ਚ ਲੋਕ ਸਾਡਾ ਹੋਲਿਕਾ ਦਹਿਨ ਦੇਖਣ ਆਉਂਦੇ ਹਨ।