ਇੰਦਰਾ ਗਾਂਧੀ ਨੂੰ ਹਮਲਾ ਕਰਨ ਤੋਂ ਰੋਕਿਆ ਸੀ : ਕੈਪਟਨ
Published : Sep 13, 2017, 11:07 pm IST
Updated : Sep 13, 2017, 5:37 pm IST
SHARE ARTICLE



ਲੰਦਨ, 13 ਸਤੰਬਰ (ਹਰਜੀਤ ਸਿੰਘ ਵਿਰਕ): ਕੈਪਟਨ ਅਮਰਿੰਦਰ ਸਿੰਘ ਦੇ ਜੀਵਨ 'ਤੇ ਅਧਾਰਤ ਕਿਤਾਬ 'ਲੋਕਾਂ ਦਾ ਮਹਾਰਾਜਾ' ਲੰਦਨ 'ਚ ਰੀਲੀਜ਼ ਕੀਤੀ ਗਈ। ਇਸ ਮੌਕੇ ਕਿਤਾਬ ਦੇ ਲੇਖਕ ਖ਼ੁਸ਼ਵੰਤ ਸਿੰਘ ਵੀ ਹਾਜ਼ਰ ਸਨ।

ਇਸ ਮੌਕੇ ਪ੍ਰਸਿੱਧ ਪੱਤਰਕਾਰ ਸੁਹੇਲ ਸੇਠ ਅਤੇ ਹੋਰਾਂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਲੇਖਕ ਤੋਂ ਵੱਖ-ਵੱਖ ਸਵਾਲ ਪੁੱਛੇ। ਇਨ੍ਹਾਂ ਦੇ ਜਵਾਬ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ 'ਸਾਕਾ ਨੀਲਾ ਤਾਰਾ' ਬਾਰੇ ਕਿਹਾ ਕਿ ਉਨ੍ਹਾਂ ਨੇ ਕੇਂਦਰ ਸਰਕਾਰ, ਸੰਤ ਲੋਂਗੋਵਾਲ ਅਤੇ ਭਿੰਡਰਾਂਵਾਲਿਆਂ ਵਿਚਕਾਰ ਸੁਲਾਹ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਨਾਲ ਸਵਰਨ ਸਿੰਘ, ਹਰਕ੍ਰਿਸ਼ਨ ਸਿੰਘ ਸੁਰਜੀਤ, ਬਲਵੰਤ ਸਿੰਘ ਅਕਾਲੀ ਦਲ ਵਲੋਂ ਵੀ ਇਸ 'ਚ ਸ਼ਾਮਲ ਸਨ। ਫ਼ਰਵਰੀ 1984 ਵਿਚ ਉਨ੍ਹਾਂ ਇਸ ਗੱਲਬਾਤ ਤੋਂ ਜਵਾਬ ਦੇ ਦਿਤਾ ਸੀ ਕਿ ਉਹ ਗੱਲਬਾਤ ਨੂੰ ਅੱਗੇ ਜਾਰੀ ਨਹੀਂ ਰੱਖ ਸਕਦੇ।

ਸ੍ਰੀ ਦਰਬਾਰ ਸਾਹਿਬ ਦੁਆਲੇ ਫ਼ੌਜ ਦੇ ਵਧਦੇ ਘੇਰੇ ਨੂੰ ਵੇਖ ਕੇ ਕੈਪਟਨ ਅਮਰਿੰਦਰ ਸਿੰਘ ਨੇ ਇੰਦਰਾ ਗਾਂਧੀ ਨੂੰ ਕਿਹਾ ਸੀ ਕਿ ਉਹ ਅਜਿਹਾ ਕੁੱਝ ਨਾ ਕਰੇ, ਜਿਸ ਦੇ ਜਵਾਬ ਵਿਚ ਇੰਦਰਾ ਗਾਂਧੀ ਹਮੇਸ਼ਾ ਕਹਿੰਦੀ ਰਹੀ ਕਿ ਉਹ ਕੁੱਝ ਨਹੀਂ ਕਰ ਰਹੀ। ਕੈਪਟਨ ਨੇ ਕਿਹਾ, ''ਜਦੋਂ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਮੈਂ ਸੱਭ ਤੋਂ ਪਹਿਲਾਂ ਅਸਤੀਫ਼ਾ ਦਿਤਾ। ਇਸ ਘਟਨਾ ਨੇ ਮੇਰੇ ਸਿਆਸੀ ਜੀਵਨ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿਤਾ।'' ਕੈਪਟਨ ਨੇ ਕਿਹਾ ਕਿ ਮੇਰੇ ਕਹਿਣ 'ਤੇ ਪੰਜਾਬ ਨੂੰ ਰਾਜੀਵ ਗਾਂਧੀ ਨੇ ਪੈਪਸੀ ਉਦਯੋਗ ਦਿਤਾ। ਅੰਮ੍ਰਿਤਸਰ ਦੀ ਚੋਣ ਬਾਰੇ ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ ਨੇ ਮਦਦ ਮੰਗੀ ਸੀ ਕਿ ਉਹ ਇਥੋਂ ਚੋਣ ਲੜਨ।

ਲੇਖਕ ਖ਼ੁਸ਼ਵੰਤ ਸਿੰਘ ਨੇ ਕਿਤਾਬ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਬਹੁਤ ਸਮਾਂ ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਅਤੇ ਤਜਿੰਦਰ ਸਿੰਘ ਸ਼ੇਰਗਿਲ ਨਾਲ ਵੀ ਲੰਮਾ ਸਮਾਂ ਬਿਤਾਇਆ। ਵੱਖ-ਵੱਖ ਅਖ਼ਬਾਰਾਂ ਦੀਆਂ ਖ਼ਬਰਾਂ ਵੀ ਇਕੱਠੀਆਂ ਕੀਤੀਆਂ। ਸਟੇਜ ਦੀ ਕਾਰਵਾਈ ਹਰਵਿੰਦਰ ਸਿੰਘ ਰਾਣਾ ਨੇ ਨਿਭਾਈ ਅਤੇ ਕਿਤਾਬ ਦੀ ਪਹਿਲੀ ਕਾਪੀ

ਇੰਦਰਨੀਲ ਸਿੰਘ ਅਤੇ ਬਾਬਾ ਫ਼ੌਜਾ ਸਿੰਘ ਨੂੰ ਸੌਂਪੀ ਗਈ।
ਇਸ ਮੌਕੇ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ, ਭਰਤਇੰਦਰ ਸਿੰਘ ਚਾਹਲ, ਮੇਜਰ ਅਮਰਦੀਪ ਸਿੰਘ, ਕਰਨਪਾਲ ਸਿੰਘ ਸੇਖੋਂ, ਗੁਰਪਾਲ ਸਿੰਘ ਉੱਪਲ, ਹਰਮਿੰਦਰ ਸਿੰਘ ਗਿੱਲ, ਤਰਲੋਚਨ ਸਿਘ ਬਡਿਆਲ, ਦਲਜੀਤ ਸਿੰਘ ਸਹੋਤਾ, ਬਲਵਿੰਦਰ ਸਿੰਘ ਬਿੱਲਾ ਗਿੱਲ, ਸੋਹਣ ਸਿੰਘ ਰੰਧਾਵਾ, ਰਣਜੀਤ ਸਿੰਘ ਵੜੈਚ, ਪਵਨ ਦੀਵਾਨ, ਗੁਰਬੀਰ ਸਿੰਘ ਅਟਕੜ, ਗੁਰਮੇਲ ਸਿੰਘ ਪਹਿਲਵਾਨ, ਬਲਬੀਰ ਸਿੰਘ ਮੰਡੇਰ, ਪ੍ਰਭਜੋਤ ਸਿੰਘ ਮੋਹੀ, ਭਗਵਾਨ ਦਾਸ ਬੱਧਣ, ਰੇਸ਼ਮ ਸਿੰਘ ਸੰਧੂ, ਰਣਜੀਤ ਸਿੰਘ ਬਖ਼ਸੀ ਆਦਿ ਹਾਜ਼ਰ ਸਨ।

SHARE ARTICLE
Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement