
ਨਵੀਂ ਦਿੱਲੀ: ਟੈਲੀਕਾਮ ਕੰਪਨੀਆਂ ਇੱਕ ਤੋਂ ਬਾਅਦ ਇੱਕ ਆਪਣੇ ਪਲੈਨ ਸੋਧ ਰਹੀਆਂ ਹਨ। ਇਸ ਦੌਰਾਨ ਆਇਡੀਆ ਨੇ ਆਪਣੇ 198 ਰੁਪਏ ਵਾਲੇ ਪਲੈਨ ਨੂੰ ਵੀ ਰੀਵਾਈਜ਼ ਕਰ ਦਿੱਤਾ ਹੈ। ਹੁਣ ਇਸ ਵਿੱਚ ਗ੍ਰਾਹਕ ਨੂੰ ਜ਼ਿਆਦਾ ਡਾਟਾ ਦਿੱਤਾ ਜਾਵੇਗਾ। ਇਸ ਪਲੈਨ ਨੂੰ ਕੰਪਨੀ ਨੇ ਅਕਤੂਬਰ ਵਿੱਚ ਉਤਾਰਿਆ ਸੀ। ਜਿਸ ਵਿੱਚ ਕੰਪਨੀ 1 ਜੀ.ਬੀ. ਡਾਟਾ ਦੇ ਰਹੀ ਸੀ। ਹੁਣ ਇਸ ਵਿੱਚ ਕੰਪਨੀ ਨੇ 50 ਫ਼ੀਸਦੀ ਵਾਧਾ ਕਰ ਦਿੱਤਾ ਹੈ। ਇਸ ਵਾਧੇ ਦੇ ਨਾਲ ਗ੍ਰਾਹਕਾਂ ਨੂੰ ਇਸ ਪਲੈਨ ਹੇਠ 1.5 ਜੀ.ਬੀ. ਡਾਟਾ ਮਿਲੇਗਾ।
ਕੰਪਨੀ ਨੇ ਦੱਸਿਆ ਹੈ ਕਿ ਜੋ ਵੀ ਗ੍ਰਾਹਕ ਇਸ ਪਲੈਨ ਨੂੰ MyIdea ਐਪ ਰਾਹੀਂ ਖਰੀਦਣਗੇ, ਨੂੰ 1 ਜੀ.ਬੀ. ਡਾਟਾ ਵਾਧੂ ਮਿਲੇਗਾ। ਯਾਨੀ ਕੁੱਲ 2.5 ਜੀ.ਬੀ. ਡਾਟਾ ਮਿਲੇਗਾ। ਆਇਡੀਆ ਦੇ ਨਾਲ-ਨਾਲ ਏਅਰਟੈੱਲ ਨੇ ਵੀ ਆਪਣੇ ਪਲੈਨਾਂ ਵਿੱਚ ਸੁਧਾਰ ਕੀਤਾ ਹੈ। ਕੰਪਨੀ ਨੇ 500 MB ਡਾਟਾ ਜ਼ਿਆਦਾ ਦੇਣ ਦਾ ਐਲਾਨ ਕੀਤਾ ਹੈ।
ਇਸ ਨਾਲ ਏਅਰਟੈੱਲ ਦੇ 349 ਵਾਲੇ ਪਲੈਨ ਵਿੱਚ 28 ਦਿਨਾਂ ਲਈ ਰੋਜ਼ਾਨਾ 2 ਜੀ.ਬੀ. ਡਾਟਾ ਤੇ ਅਸੀਮਤ ਕਾਲਿੰਗ ਦੇ ਨਾਲ 100 SMS ਵੀ ਮਿਲਣਗੇ। ਉੱਥੇ ਹੀ 549 ਵਾਲੇ ਪਲੈਨ ਵਿੱਚ ਇੰਨੇ ਹੀ ਦਿਨਾਂ ਵਾਸਤੇ ਰੋਜ਼ਾਨਾ 3 ਜੀ.ਬੀ. ਡਾਟਾ ਦੇ ਨਾਲ-ਨਾਲ ਅਸੀਮਤ ਕਾਲਿੰਗ ਦੀ ਸੁਵਿਧਾ ਦਿੱਤੀ ਜਾ ਰਹੀ ਹੈ।