
ਉੱਤਰ ਪ੍ਰਦੇਸ਼, ਦਿੱਲੀ ਵਿਚ ਦੋ ਰੇਲ-ਗੱਡੀਆਂ ਦੇ ਨੌਂ ਡੱਬੇ ਪਟੜੀ ਤੋਂ ਉਤਰੇ, ਇਕ ਜ਼ਖ਼ਮੀ
ਸੋਨ-ਭੱਦਰ/ਨਵੀਂ
ਦਿੱਲੀ, 7 ਸਤੰਬਰ: ਦੇਸ਼ ਵਿੱਚ ਅੱਜ ਅੱਠ ਘੰਟਿਆਂ ਦੌਰਾਨ ਹੀ ਦੋ ਰੇਲਗਡੀਆਂ ਪਟੜੀ ਤੋਂ
ਉਤਰ ਗਈਆਂ। ਇਕ ਦਿਨ ਵਿਚ ਹੀ ਚਾਰ ਰੇਲ ਹਾਦਸੇ ਵਾਪਰ ਗਏ। ਪਹਿਲਾਂ ਉੱਤਰ ਪ੍ਰਦੇਸ਼ ਦੇ
ਸੋਨਭੱਦਰ ਵਿਚ ਸ਼ਕਤੀ-ਪੁੰਜ ਐਕਸਪ੍ਰੈੱਸ ਦੇ ਪਟੜੀ ਤੋਂ ਉਤਰਨ ਦੀ ਖ਼ਬਰ ਮਿਲੀ ਜਿਸ ਤੋਂ
ਬਾਅਦ ਦਿੱਲੀ ਵਿਚ ਰਾਂਚੀ ਰਾਜਧਾਨੀ ਐਕਸਪ੍ਰੈੱਸ ਦੇ ਇੰਜਣ ਅਤੇ ਪਾਵਰ ਕਾਰ ਮੈਟਰੋ ਰੋਡ
ਪੁਲ ਨਜ਼ਦੀਕ ਪਟੜੀ ਤੋਂ ਉਤਰ ਗਏ।
ਦੇਸ਼ ਵਿਚ ਰੇਲਗੱਡੀਆਂ ਦੇ ਪਟੜੀ ਤੋਂ ਉਤਰਨ ਦੀਆਂ
ਘਟਨਾਵਾਂ ਵਾਪਰਨ ਕਾਰਨ ਹੀ ਸੁਰੇਸ਼ ਪ੍ਰਭੂ ਨੂੰ ਰੇਲ ਮੰਤਰਾਲੇ ਤੋਂ ਹਟਾ ਕੇ ਵਪਾਰਕ ਅਤੇ
ਉਦਯੋਗ ਮੰਤਰਾਲੇ ਦੀ ਜ਼ਿੰਮੇਵਾਰੀ ਦਿਤੀ ਗਈ ਹੈ। ਪਹਿਲਾ ਹਾਦਸਾ ਅੱਜ ਸਵੇਰੇ ਸੋਨ-ਭੱਦਰ
ਵਿਚ ਵਾਪਰਿਆ ਜਦ ਜਬਲਪੁਰ ਨੂੰ ਜਾ ਰਹੀ ਸ਼ਕਤੀਪੁੰਜ ਐਕਸਪ੍ਰੈੱਸ ਦੇ ਸੱਤ ਡੱਬੇ ਔਬਰਾ ਪੁਲ
ਕੋਲ ਪਟੜੀ ਤੋਂ ਉਤਰ ਗਏ। ਰਾਜ ਵਿਚ ਵਾਪਰੀ ਇਕ ਮਹੀਨੇ ਅੰਦਰ ਇਹ ਤੀਜੀ ਘਟਨਾ ਹੈ ਪਰ ਫਿਰ
ਵੀ ਕੋਈ ਵੀ ਜ਼ਖ਼ਮੀ ਨਹੀਂ ਹੋਇਆਂ। ਹਾਵੜਾ ਤੋਂ ਆ ਰਹੀ ਟ੍ਰੇਨ ਪਟੜੀ ਤੋਂ ਉਤਰ ਜਾਣ ਕਾਰਨ
ਚੋਪਣ-ਸੰਘਰੋਲੀ ਰੇਲ ਮਾਰਗ ਪੂਰੀ ਤਰ੍ਹਾਂ ਬੰਦ ਹੋ ਗਿਆ। ਕੁੱਝ ਹੀ ਘੰਟਿਆਂ ਅੰਦਰ ਕਰੀਬ
ਪੌਣੇ ਬਾਰਾਂ ਵਜੇ ਰਾਂਚੀ-ਦਿੱਲੀ ਰਾਜਧਾਨੀ ਦੇ ਇੰਜਣ ਅਤੇ ਪਾਵਰ ਕਾਰ ਮੈਟਰੋ ਪੁਲ ਨਜ਼ਦੀਕ
ਪਟੜੀ ਤੋਂ ਉਤਰ ਗਏ ਜਿਸ ਕਾਰਨ ਇਕ ਵਿਅਕਤੀ ਜ਼ਖ਼ਮੀ ਹੋ ਗਿਆ।
ਰੇਲਵੇ ਦੇ ਅਧਿਕਾਰੀ ਨੇ
ਦਸਿਆ ਕਿ ਮੁਰੰਮਤ ਵਾਸਤੇ ਦਿੱਲੀ ਦੇ ਸਟੇਸ਼ਨ ਤੇ ਪਲੇਟ ਫ਼ਾਰਮ ਨੰ.15 ਨੂੰ ਬੰਦ ਕਰ ਦਿਤਾ
ਗਿਆ ਸੀ। ਦੋ ਥਾਈਂ ਹੋਰ ਵੀ ਛੋਟੇ-ਮੋਟੇ ਹਾਦਸੇ ਵਾਪਰੇ। (ਏਜੰਸੀ)