
INS Kalvari ਜਲ ਸੈਨਾ ਨੂੰ ਮੁੰਬਈ ਦੇ ਮਝਗਾਂਵ ਡਾਕਯਾਰਡ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਨਵੈਂਸ਼ਨਲ ਪਣਡੁੱਬੀ ਆਈ.ਐਨ.ਐਸ. ਕਲਵਰੀ ਨੂੰ ਦੇਸ਼ ਨੂੰ ਸਮਰਪਿਤ ਕੀਤਾ ਹੈ। ਪਣਡੁੱਬੀ ਦੀ ਕਮੀ ਨਾਲ ਜੂਝ ਰਹੀ ਜਲ ਸੈਨਾ ਕੋਲ ਅਜੇ ਦਰਜਨ ਭਰ ਹੀ ਪਣਡੁੱਬੀਆਂ ਹਨ, ਜਦਕਿ ਚੁਣੌਤੀਆਂ ਕਾਫੀ ਵੱਡੀਆਂ ਹਨ। 17 ਸਾਲ ਬਾਅਦ ਜਲ ਸੈਨਾ ਨੂੰ ਮਿਲਣ ਵਾਲੀ ਡੀਜ਼ਲ ਤੇ ਬਿਜਲੀ ਨਾਲ ਚੱਲਣ ਵਾਲੀ ਇਹ ਪਣਡੁੱਬੀ ਕਾਫੀ ਘਾਤਕ ਹੈ। ਇਹ ਇਕੋ ਵੇਲੇ ਤਾਰਪੀਡੋ, ਮਿਸਾਈਲ ਤੇ ਮਾਈਂਸ ਨਾਲ ਲੈ ਕੇ ਚੱਲ ਸਕਦੀ ਹੈ। ਇਸ ਦੀ ਸਪੀਡ 40 ਕਿਲੋਮੀਟਰ ਪ੍ਰਤੀ ਘੰਟਾ ਹੈ। ਇਹ ਸਮੁੰਦਰ ‘ਚ 50 ਦਿਨ ਤੱਕ ਰਹਿ ਸਕਦੀ ਹੈ।
ਪਾਕਿਸਤਾਨ ਤੇ ਚਾਈਨਾ ਲਈ ਇਹ ਪਣਡੁੱਬੀ ਕਿਸੇ ਖਤਰਨਾਕ ਸੁਪਣੇ ਤੋਂ ਘੱਟ ਨਹੀਂ ਹੈ। ਪੀ-75 ਪ੍ਰਾਜੈਕਟ ਦੇ ਤਹਿਤ ਮੁੰਬਈ ਦੇ ਮਝਗਾਓਂ ਡਾਕ ਲਿਮਟਿਡ ‘ਚ ਬਣੀ ਕਲਾਵਰੀ ਕਲਾਸ ਦੀ ਪਹਿਲੀ ਪਣਡੁੱਬੀ ਆਈ.ਐੱਨ.ਐੱਸ. ਕਲਵਰੀ ਭਾਰਤੀ ਨੇਵੀ ਫੌਜ ‘ਚ ਸ਼ਾਮਲ ਹੋ ਰਹੀ ਹੈ। ਵੀਰਵਾਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੰਬਈ ‘ਚ ਆਈ.ਐੱਨ.ਐੱਸ. ਕਲਵਰੀ ਨੂੰ ਦੇਸ਼ ਦੀ ਜਨਤਾ ਦੀ ਸੇਵਾ ਲਈ ਸਮਰਪਿਤ ਕਰਨਗੇ। ਇਸ ਮੌਕੇ ‘ਤੇ ਰੱਖਿਆ ਮੰਤਰੀ ਐੱਨ. ਸੀਤਾਰਮਨ ਵੀ ਸਮਾਰੋਹ ‘ਚ ਸਾਮਲ ਹੋਣਗੇ। ਕਲਵਰੀ ਕਲਾਸ ਦੀਆਂ 6 ਹੋਰ ਪਣਡੁੱਬੀਆਂ ਮੁੰਬਈ ‘ਚ ਬਣਾਈਆਂ ਜਾ ਰਹੀਆਂ ਹਨ ਤੇ ਮੇਕ ਇਨ ਇੰਡੀਆ ਦੇ ਤਹਿਤ ਇਸ ਪ੍ਰਾਜੈਕਟ ਨੂੰ ਪੂਰਾ ਕੀਤਾ ਜਾ ਰਿਹਾ ਹੈ।
ਕੀ ਹੈ ਆਈ.ਐੱਨ.ਐੱਸ. ਕਲਵਰੀ
1565 ਟਨ ਦੀ ਪਣਡੁੱਬੀ 50 ਤੋਂ ਜ਼ਿਆਦਾ ਦਿਨਾਂ ਤਕ ਸਮੁੰਦਰ ਦੇ ਅੰਦਰ ਅਸਾਨੀ ਨਾਲ ਰਹਿ ਸਕਦੀ ਹੈ। ਪਾਣੀ ਦੇ ਅਦੰਰ ਇਸ ਦੀ ਸਪੀਡ 20 ਨਾਟਿਕਲ ਮਾਇਲ ਭਾਵ 40 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ‘ਚ 6 ਟੋਰਪਿਡੋਂ ਟਿਊਬ ਹੈ ਤੇ ਇਹ ਪਣਡੁੱਬੀ ਐਂਟੀ ਮਿਜ਼ਾਇਲ ਦੇ ਨਾਲ-ਨਾਲ ਮਾਈਨ ਨੂੰ ਵੀ ਰੋਕ ਸਕਦੀ ਹੈ। 2009 ‘ਚ ਇਸ ਪਣਡੁੱਬੀ ਨੂੰ ਬਣਾਉਣ ਦਾ ਕੰਮ ਸ਼ੁਰੂ ਹੋਇਆ ਤੇ 8 ਸਾਲਾਂ ਬਾਅਦ ਇਹ ਭਾਰਤੀ ਨੇਵੀ ਫੌਜ ਦੀ ਸ਼ਾਨ ਬਣਨ ਲਈ ਪੂਰੀ ਤਰ੍ਹਾਂ ਤਿਆਰ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ – ਅੱਜ ਸਵਾ ਸੌ ਕਰੋੜ ਭਾਰਤੀਆਂ ਲਈ ਬਹੁਤ ਮਾਣ ਦਾ ਦਿਨ ਹੈ। ਮੈਂ ਸਾਰੇ ਦੇਸ਼ ਵਾਸੀਆਂ ਨੂੰ ਇਸ ਇਤਿਹਾਸਿਕ ਉਪਲਬਧੀ ਉੱਤੇ ਬਹੁਤ – ਬਹੁਤ ਵਧਾਈ ਦਿੰਦਾ ਹਾਂ। ਪੀਐਮ ਨੇ ਕਿਹਾ ਕਿ ਸਭ ਦੇ ਨਾਲ ਸਭ ਦਾ ਵਿਕਾਸ ਦਾ ਸਾਡਾ ਮੰਤਰ ਇੱਕ ਸਮਾਨ ਹੈ । ਪੂਰੇ ਸੰਸਾਰ ਨੂੰ ਇੱਕ ਪਰਿਵਾਰ ਮੰਨਦੇ ਹੋਏ, ਭਾਰਤ ਆਪਣੇ ਸੰਸਾਰਿਕ ਜ਼ਿੰਮੇਵਾਰੀਆਂ ਨੂੰ ਲਗਾਤਾਰ ਨਿਭਾ ਰਿਹਾ ਹੈ। ਭਾਰਤ ਆਪਣੇ ਸਾਥੀ ਦੇਸ਼ਾਂ ਲਈ ਉਨ੍ਹਾਂ ਦੇ ਸੰਕਟ ਦੇ ਸਮੇਂ first responder ਬਣਿਆ ਹੈ।
ਪ੍ਰਧਾਨਮੰਤਰੀ ਨੇ ਕਿਹਾ ਕਿ INS ਕਲਵਰੀ ਦੀ ਉਸਾਰੀ ਵਿੱਚ ਲਗਭਗ 12 ਲੱਖ ਲੋਕ ਲੱਗੇ ਹਨ। ਇਸ ਦੀ ਉਸਾਰੀ ਦੇ ਦੌਰਾਨ ਜੋ ਤਕਨੀਕੀ ਯੋਗਤਾ ਭਾਰਤੀ ਕੰਪਨੀਆਂ ਨੂੰ, ਭਾਰਤੀ ਉਦਯੋਗਾਂ ਨੂੰ ਸਾਡੇ ਇੰਜੀਨੀਅਰਾਂ ਨੂੰ ਮਿਲੀ ਹੈ, ਉਹ ਦੇਸ਼ ਲਈ ਇੱਕ ਤਰ੍ਹਾਂ ਦਾ “Talent Treasure” ਹੈ। ਇਹ ਸਕਿਲ ਸੈਟ ਸਾਡੇ ਲਈ ਇੱਕ ਐਸੇਟ ਹੈ।