ਜੀਕੇ ਨੇ ਜਸਪਾਲ ਅਟਵਾਲ ਦੇ ਪੱਖ 'ਚ ਬੋਲਦਿਆਂ ਕੇਂਦਰ ਅਤੇ ਖ਼ੁਫ਼ੀਆ ਏਜੰਸੀਆਂ ਨੂੰ ਆੜੇ ਹੱਥੀਂ ਲਿਆ
Published : Feb 27, 2018, 5:43 pm IST
Updated : Feb 27, 2018, 12:13 pm IST
SHARE ARTICLE

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸਾਬਕਾ ਸਿੱਖ ਵੱਖਵਾਦੀ ਜਸਪਾਲ ਸਿੰਘ ਅਟਵਾਲ ਨੂੰ ਕੈਨੇਡੀਅਨ ਹਾਈ ਕਮਿਸ਼ਨ ਵਲੋਂ ਮਿਲੇ ਸੱਦੇ ਨੂੰ ਬੇਵਜ੍ਹਾ ਵੱਡਾ ਮੁੱਦਾ ਬਣਾਉਣ 'ਤੇ ਕੇਂਦਰ ਸਰਕਾਰ ਅਤੇ ਦੇਸ਼ ਦੀਆਂ ਖ਼ੁਫ਼ੀਆ ਏਜੰਸੀਆਂ 'ਤੇ ਜਮ ਕੇ ਨਿਸ਼ਾਨਾ ਸਾਧਿਆ ਹੈ। ਇਸ ਮਾਮਲੇ ਨੂੰ ਜ਼ਿਆਦਾ ਵਧਦਾ ਦੇਖ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਸਪਾਲ ਅਟਵਾਲ ਨੂੰ ਦਿੱਤੇ ਡਿਨਰ ਦੇ ਸੱਦੇ ਨੂੰ ਰੱਦ ਕਰ ਦਿੱਤਾ ਸੀ।

ਦਿੱਲੀ ਗੁਰਦੁਆਰਾ ਕਮੇਟੀ ਦੇ ਮੁਖੀ ਮਨਜੀਤ ਸਿੰਘ ਜੀਕੇ, ਜੋ ਕਿ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਮੁਖੀ ਵੀ ਹਨ, ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ ਕਰੀਬ 6 ਮਹੀਨੇ ਪਹਿਲਾਂ ਅਟਵਾਲ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਆਖਿਆ ਕਿ ਅਟਵਾਲ ਉਨ੍ਹਾਂ ਦੀ ਇਸ ਯਾਤਰਾ ਦੌਰਾਨ 'ਸਰਕਾਰੀ ਏਜੰਸੀਆਂ' ਨੂੰ ਵੀ ਮਿਲਿਆ ਸੀ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਜਸਪਾਲ ਅਟਵਾਲ ਨਾਲ ਖਿਚਵਾਈ ਇੱਕ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਸਾਂਝੀ ਗਈ ਸੀ। ਉਨ੍ਹਾਂ ਇਸ 'ਤੇ ਬੋਲਦਿਆਂ ਆਖਿਆ ਕਿ ਇਹ ਤਸਵੀਰ ਅਗਸਤ 2017 ਵਿਚ ਲਈ ਗਈ ਸੀ।



ਇਸ ਦੇ ਨਾਲ ਹੀ ਜੀਕੇ ਨੇ ਆਖਿਆ ਕਿ ਭਾਰਤ ਸਰਕਾਰ ਨੇ ਜਸਪਾਲ ਅਟਵਾਲ ਦੇ ਨਾਂ ਨੂੰ ਬਲੈਕਲਿਸਟ ਦੀ ਸੂਚੀ 'ਚੋਂ ਹਟਾ ਲਿਆ ਹੈ, ਉਸੇ ਤੋਂ ਬਾਅਦ ਉਨ੍ਹਾਂ ਨੂੰ ਭਾਰਤ ਦਾ ਵੀਜ਼ਾ ਦਿੱਤਾ ਗਿਆ ਹੈ। ਇਸ ਦੌਰਾਨ ਅਟਵਾਲ ਨੇ ਵੀ 25 ਅਗਸਤ 2017 ਵਾਲੇ ਦਿਨ ਦਿੱਲੀ ਅਤੇ ਸੰਸਦ ਦੇ ਉਨ੍ਹਾਂ ਦੇ ਉਸ ਦੌਰੇ ਦੀਆਂ ਤਸਵੀਰਾਂ ਪੋਸਟ ਕੀਤੀਆਂ। ਇਕ ਤਸਵੀਰ ਵਿਚ ਉਹ ਸਰਕਾਰੀ ਇਮਾਰਤ ਦੇ ਬਾਹਰ ਦਿਖਾਈ ਦੇ ਰਹੇ ਹਨ ਜਦੋਂਕਿ ਇੰਡੀਆ ਗੇਟ ਨੂੰ ਬੈਕਡਰੌਪ ਵਿਚ ਦੇਖਿਆ ਜਾ ਸਕਦਾ ਹੈ।

ਅਟਵਾਲ ਨੇ ਆਪਣੀ ਪੋਸਟ ਵਿਚ ਕਿਹਾ ਕਿ ਉਨ੍ਹਾਂ ਨੇ ਕੇਂਦਰੀ ਵਿੱਤ ਮੰਤਰਾਲੇ ਦੇ ਦਫ਼ਤਰ ਅਤੇ ਵਿਦੇਸ਼ ਮੰਤਰਾਲੇ ਦੇ ਦਫ਼ਤਰ ਦਾ ਵੀ ਦੌਰਾ ਕੀਤਾ ਸੀ। ਉਨ੍ਹਾਂ ਨੇ ਆਪਣੇ ਦੇਸ਼ ਪ੍ਰਤੀ ਪਿਆਰ ਨੂੰ ਵੀ ਦਿਖਾਇਆ ਅਤੇ ਪੋਸਟ 'ਚ ਲਿਖਿਆ ਇੰਡੀਆ ਇੰਡੀਆ ਅਤੇ ਮੈਂ ਆਪਣੇ ਇੰਡੀਆ ਨੂੰ ਪਿਆਰ ਕਰਦਾ ਹਾਂ।'



ਮਨਜੀਤ ਸਿੰਘ ਜੀਕੇ ਨੇ ਆਖਿਆ ਕਿ 'ਮੈਂ ਕੈਨੇਡਾ ਅਤੇ ਹੋਰਨਾਂ ਮੁਲਕਾਂ 'ਚ ਸਿੱਖਾਂ ਲਈ ਚੈਨਲ ਖੋਲ੍ਹਣ ਦੇ ਕਦਮ ਦੀ ਸ਼ਲਾਘਾ ਕਰਦਾ ਹਾਂ ਪਰ ਕੇਂਦਰ, ਪੰਜਾਬ ਸਰਕਾਰ ਅਤੇ ਉਨ੍ਹਾਂ ਦੀਆਂ ਏਜੰਸੀਆਂ ਦਾ ਵਿਵਹਾਰ ਠੀਕ ਨਹੀਂ ਸੀ। ਕਾਲੀ ਸੂਚੀ ਦੀ ਸਮੀਖਿਆ ਕਰਨਾ ਚੰਗਾ ਕਦਮ ਹੈ ਪਰ ਬੇਵਜ੍ਹਾ ਕੁਝ ਲੋਕਾਂ ਨੂੰ ਬਦਨਾਮ ਕਰਨਾ ਠੀਕ ਨਹੀਂ ਹੈ ਕਿਉਂਕਿ ਹੁਣ ਉਹ ਮੁੱਖ ਧਾਰਾ 'ਚ ਵਾਪਸ ਪਰਤ ਰਹੇ ਹਨ ਅਤੇ ਇਸ ਨੂੰ ਮੁੱਦਾ ਨਹੀਂ ਬਣਾਉਣਾ ਚਾਹੀਦਾ।'

ਜੀਕੇ ਨੇ ਆਖਿਆ ਕਿ ਇਹ ਸਾਫ਼ ਸੀ ਕਿ ਅਟਵਾਲ ਦਾ ਮੁੱਦਾ ਟਰੂਡੋ ਦੀ ਯਾਤਰਾ ਵਿਚ ਖਲਲ ਪਾਉਣ ਲਈ ਜਾਣਬੁੱਝ ਕੇ ਚੁੱਕਿਆ ਗਿਆ ਸੀ। ਅਟਵਾਲ ਨੇ ਕੁਝ ਸਾਲ ਪਹਿਲਾਂ ਜੋ ਕੀਤਾ ਸੀ, ਉਸ ਦਾ ਭੁਗਤਾਨ ਉਹ ਕਰ ਚੁੱਕਿਆ ਹੈ। ਹੁਣ ਅਟਵਾਲ ਉਥੇ ਇਕ ਚੰਗੇ ਨਾਗਰਿਕ ਵਜੋਂ ਵਿਚਰ ਰਿਹਾ ਹੈ ਅਤੇ ਆਪਣਾ ਕਾਰੋਬਾਰ ਕਰ ਰਿਹਾ ਹੈ। ਅਜਿਹੇ ਵਿਚ ਜੇਕਰ ਉਸ ਨੂੰ ਅਜੇ ਵੀ ਅੱਤਵਾਦੀ ਕਿਹਾ ਜਾ ਰਿਹਾ ਹੈ ਤਾਂ ਇਹ ਸ਼ਬਦ ਸੰਜੇ ਦੱਤ ਜਾਂ ਫੂਲਨ ਦੇਵੀ ਲਈ ਕਿਉਂ ਨਹੀਂ ਵਰਤਿਆ ਜਾਂਦਾ?


ਮਨਜੀਤ ਸਿੰਘ ਜੀਕੇ ਨੇ ਆਖਿਆ ਕਿ ਉਹ ਕੈਨੇਡੀਅਨ ਮੀਡੀਆ ਦੀਆਂ ਰਿਪੋਰਟਾਂ ਨਾਲ ਸਹਿਮਤ ਹਨ ਕਿ ਅਟਵਾਲ ਦੇ ਭਾਰਤੀ ਕੂਟਨੀਤਕ ਅਧਿਕਾਰੀਆਂ ਨਾਲ ਕਰੀਬੀ ਸਬੰਧ ਸਨ ਅਤੇ ਭਾਰਤੀ ਸਰਕਾਰ ਦੇ ਅੰਦਰ ਕੁਝ ਲੋਕ ਉਸ ਘਟਨਾ ਦੇ ਪਿੱਛੇ ਸਨ, ਜਿਨ੍ਹਾਂ ਕਾਰਨ ਕੈਨੇਡੀਅਨ ਪ੍ਰਧਾਨ ਮੰਤਰੀ ਨਾਲ ਇਹੋ ਜਿਹਾ ਵਤੀਰਾ ਹੋਇਆ ਅਤੇ ਇਸ ਨੂੰ ਬਹੁਤ ਹੀ ਮੰਦਭਾਗਾ ਕਿਹਾ ਜਾਵੇਗਾ।

SHARE ARTICLE
Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement