
ਨਵੀਂ
ਦਿੱਲੀ, 5 ਸਤੰਬਰ: ਲਾਲੂ ਪ੍ਰਸਾਦ ਯਾਦਵ ਦੀ ਧੀ ਮੀਸਾ ਅਤੇ ਉਸ ਦੇ ਪਤੀ ਵਿਰੁਧ ਮਨੀ
ਲਾਂਡਿੰ੍ਰਗ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਇੰਨਫ਼ੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ
ਦਿੱਲੀ ਸਥਿਤ ਉਨ੍ਹਾਂ ਦੇ ਇਕ ਫ਼ਾਰਮ ਹਾਊਸ ਦੀ ਤਾਲਾਬੰਦੀ ਕਰ ਦਿਤੀ।
ਦਖਣੀ ਦਿੱਲੀ ਦੇ
ਬਿਜਵਾਸਨ ਇਲਾਕੇ ਵਿਚ ਸਥਿਤ ਫ਼ਾਰਮ ਹਾਊਸ ਨੂੰ ਆਰਜ਼ੀ ਤੌਰ 'ਤੇ ਤਾਲਾਬੰਦੀ ਕੀਤੀ ਹੈ।
ਸੀਬੀਆਈ ਨੇ ਕਿਹਾ ਕਿ ਇਹ ਫ਼ਾਰਮ ਹਾਊਸ ਮੀਸਾ ਅਤੇ ਉਸ ਦੇ ਪਤੀ ਸ਼ੈਲੇਸ਼ ਕੁਮਾਰ ਦਾ ਹੇ ਅਤੇ
'ਮੈਸਰਜ਼ ਮਿਸ਼ੈਲ ਪੈਕਰਜ਼ ਐਂਡ ਪ੍ਰਿੰਟਰਜ਼ ਪ੍ਰਾਈਵੇਟ ਲਿਮਿਟਡ ਦੇ ਨਾਂਅ 'ਤੇ ਹੈ।' ਈਡੀ ਨੇ
ਦੋਸ਼ ਲਗਾਇਆ ਕਿ ਇਸ ਫ਼ਾਰਮ ਹਾਊਸ ਨੂੰ ਮਨੀ ਲਾਂਡ੍ਰਿੰਗ ਵਿਚ ਸ਼ਾਮਲ 1.2 ਕਰੋੜ ਰੁਪਏ ਦੀ
ਵਰਤੋਂ ਕਰ ਕੇ 200-09 ਵਿਚ ਖ਼ਰੀਦਿਆ ਗਿਆ ਸੀ। ਈਡੀ ਨੇ ਜਾਅਲੀ ਕੰਪਨੀਆਂ ਦੀ ਵਰਤੋਂ ਕਰ
ਕੇ ਕਰੋੜਾਂ ਰੁਪਏ ਦੀ ਮਨੀ ਲਾਂਡ੍ਰਿੰਗ ਕਰਨ ਦੇ ਦੋਸ਼ੀ ਦੋ ਭਰਾਵਾਂ ਸੁਰਿੰਦਰ ਕੁਮਾਰ ਜੈਨ
ਅਤੇ ਵਰਿੰਦਰ ਜੈਨ ਵਿਰੁਧ ਅਪਣੀ ਜਾਂਚ ਤਹਿਤ ਇਸ ਫ਼ਾਰਮ ਹਾਊਸ ਅਤੇ ਕੁੱਝ ਹੋਰ ਥਾਵਾ 'ਤੇ
ਜੁਲਾਈ ਵਿਚ ਵੀ ਛਾਪੇ ਮਾਰੇ ਸਨ। ਈਡੀ ਨੇ ਇਸ ਮਾਮਲੇ ਵਿਚ ਜੈਨ ਭਰਾਵਾਂ ਨੂੰ ਗ੍ਰਿਫ਼ਤਾਰ
ਕੀਤਾ ਸੀ। ਗ੍ਰਿਫ਼ਤਾਰ ਜੈਨ ਭਰਾਵਾਂ ਦੇ ਜਿਨ੍ਹਾਂ ਕੰਪਨੀਆਂ ਨਾਲ ਸਬੰਧ ਰਹੇ ਹਨ, ਉਨ੍ਹਾਂ
ਵਿਚ ਮੈਸਰਜ਼ ਮਿਸ਼ੈਲ ਪੈਕਰਜ਼ ਐਂਡ ਪ੍ਰਿੰਟਰਜ਼ ਪ੍ਰਾਈਵੇਟ ਲਿਮਿਟਡ ਸ਼ਾਮਲ ਹੈ। ਮੀਸਾ ਅਤੇ ਉਸ
ਦੇ ਪਤੀ ਕਥਿਤ ਰੂਪ ਨਾਲ ਬੀਤੇ ਸਮੇਂ ਦੌਰਾਨ ਇਸ ਕੰਪਨੀ ਦੇ ਡਾਇਰੈਕਟਰ ਰਹੇ ਹਨ।
ਏਜੰਸੀ
ਨੇ ਕਿਹਾ ਕਿ ਮੀਸਾ ਦੇ ਸ਼ੇਅਰ ਖ਼ਰੀਦਣ ਤੋਂ ਪਹਿਲਾਂ ਤਕ ਮੈਸਰਜ਼ ਮਿਸ਼ੈਲ ਪੈਕਰਜ਼ ਐਂਡ
ਪ੍ਰਿੰਟਰਜ਼ ਪ੍ਰਾਈਵੇਟ ਲਿਮਿਟਡ ਕੰਪਨੀ ਦਾ ਪਤਾ 25 ਤੁਗਲਕ ਰੋਡ, ਨਵੀਂ ਦਿੱਲੀ ਦਰਜ ਸੀ।
ਈਡੀ ਨੇ ਕਿਹਾ ਕਿ 2009-10 ਦੌਰਾਨ ਇਸ ਦਾ ਪਤਾ ਬਦਲ ਕੇ ਫ਼ਾਰਮ ਨੰਬ 26 ਪਾਲਮ ਫ਼ਾਰਮ
ਵੀਪੀਓ ਵਿਜਵਾਸਨ, ਨਵੀਂ ਦਿੱਲੀ ਹੋ ਗਿਆ ਸੀ। ਮੀਸਾ ਅਤੇ ਉਸ ਦੇ ਪਤੀ ਇਸ ਸਮੇਂ ਦੌਰਾਨ ਇਸ
ਕੰਪਨੀ ਦੇ ਡਾਇਰੈਕਟਰ ਸਨ। ਈਡੀ ਨੇ ਕਿਹਾ ਕਿ ਜੈਨ ਭਰਾ, ਚਾਰਟਰਡ ਅਕਾਊਂਟੈਂਟ ਅਗਰਵਾਲ
ਅਤੇ ਲਾਲੂ ਦੀ ਧੀ ਤੇ ਜਵਾਈ 1.20 ਕਰੋੜ ਰੁਪਏ ਦੀ ਮਨੀ ਲਾਂਡ੍ਰਿੰਗ ਮਾਮਲੇ ਵਿਚ ਮੁੱਖ
ਦੋਸ਼ੀ ਹਨ। (ਪੀ.ਟੀ.ਆਈ.)