ਕੰਪਨੀਆਂ ਦੇ ਦਾਅਵਿਆਂ ਤੋਂ ਘੱਟ ਹੁੰਦੀ ਹੈ ਇੰਟਰਨੈੱਟ ਸਪੀਡ: ਸਰਵੇਖਣ
Published : Jan 10, 2018, 11:07 pm IST
Updated : Jan 10, 2018, 5:37 pm IST
SHARE ARTICLE

ਨਵੀਂ ਦਿੱਲੀ, 10 ਜਨਵਰੀ: ਉਪਭੋਗਤਾ ਅਧਿਕਾਰਾਂ ਲਈ ਕੰਮ ਕਰਨ ਵਾਲੇ ਇਕ ਗ਼ੈਰ-ਸਰਕਾਰੀ ਸੰਗਠਨ ਦਾ ਦਾਅਵਾ ਹੈ ਕਿ ਦੇਸ਼ 'ਚ ਉਪਭੋਗਤਾਵਾਂ ਨੂੰ ਮਿਲਣ ਵਾਲੀ ਇੰਟਰਨੈੱਟ ਸਪੀਡ ਦੂਰਸੰਚਾਰ ਕੰਪਨੀਆਂ ਦੇ ਦਾਅਵਿਆਂ ਤੋਂ ਕਾਫ਼ੀ ਘੱਟ ਹੁੰਦੀ ਹੈ। ਸੰਠਗਨ ਅਨੁਸਾਰ ਇਹ ਵਿਸ਼ਵੀ ਪੱਧਰ 'ਤੇ ਸੱਭ ਤੋਂ ਘੱਟ ਸਪੀਡ 'ਚੋਂ ਹੈ।
ਸੰਗਠਨ 'ਕੰਜ਼ਿਊਮਰ ਵਾਇਸ' ਅਨੁਸਾਰ ਉਪਭੋਗਤਾ ਖ਼ਰਾਬ, ਔਸਤ ਅਤੇ ਚੰਗੀਆਂ ਸੇਵਾਵਾਂ 'ਚ ਵਖਰੇਵਾਂ ਕਰ ਸਕਣ 'ਚ ਅਸਮਰਥ ਹਨ। ਸੰਗਠਨ ਨੇ ਜਾਰੀ ਬਿਆਨ 'ਚ ਕਿਹਾ ਕਿ ਸੇਵਾ ਪ੍ਰਦਾਨ ਕਰਨ ਵਾਲਿਆਂ ਵਲੋਂ ਦਿਤੀ ਜਾ ਰਹੀ ਇੰਟਰਨੈੱਟ ਸਪੀਡ ਉਨ੍ਹਾਂ ਦੇ ਦਾਅਵਿਆਂ ਤੋਂ ਕਾਫ਼ੀ ਘੱਟ ਹੈ ਅਤੇ ਕੌਮਾਂਤਰੀ ਪੱਧਰ 'ਤੇ ਸੱਭ ਤੋਂ ਖ਼ਰਾਬ 


ਸੇਵਾਵਾ 'ਚੋਂ ਇਕ ਹੈ। ਸੰਗਠਨ ਨੇ ਚਾਰ ਦੂਰਸੰਚਾਰ ਸਰਕਲ ਦੇ ਅੱਠ ਸੂਬਿਆਂ 'ਚ ਵਾਇਰਲੈੱਸ ਇੰਟਰਨੈੱਟ ਸਪੀਡ ਦਾ ਵੀ ਅਧਿਐਨ ਕੀਤਾ ਅਤੇ ਪਾਇਆ ਕਿ ਇਸ ਤਰੀਕੇ 'ਚ ਵੀ ਦਿਤੀ ਜਾ ਰਹੀ ਇੰਟਰਨੈੱਟ ਸਪੀਡ ਕੰਪਨੀਆਂ ਦੇ ਦਾਅਵਿਆਂ ਤੋਂ ਕਾਫ਼ੀ ਘੱਟ ਹੈ। ਸਰਵੇਖਣ 'ਚ 3ਜੀ ਅਤੇ 4ਜੀ ਸੇਵਾਵਾਂ 'ਚ ਵੀ ਅਸਲ ਸਪੀਡ ਅਤੇ ਦਾਅਵਿਆਂ 'ਚ ਕਾਫ਼ੀ ਅੰਤਰ ਪਾਇਆ ਗਿਆ ਹੈ।ਸਰਵੇਖਣ 'ਚ ਕਿਹਾ ਗਿਆ ਹੈ ਕਿ ਇੰਟਰਨੈੱਟ ਦੀ ਖ਼ਰਾਬ ਸਪੀਡ ਸਰਕਾਰ ਅਤੇ ਦੂਰਸੰਚਾਰ ਅਥਾਰਟੀ ਨੂੰ ਚਾਹੀਦਾ ਹੈ ਕਿ ਇੰਟਰਨੈੱਟ ਸਪੀਡ ਬੇਹਤਰ ਬਣਾਉਣ ਦੀ ਰੂਪਰੇਖਾ ਤਿਆਰ ਕੀਤੀ ਜਾਵੇ। ਕੰਜ਼ਿਊਮਰ ਵਾਇਸ ਇਕ ਗ਼ੈਰ-ਸਰਕਾਰੀ ਸੰਗਠਨ ਹੈ, ਜੋ ਉਪਭੋਗਤਾਵਾਂ ਦੇ ਹੱਕਾਂ ਲਈ ਕੰਮ ਕਰਦੀ ਹੈ। (ਪੀਟੀਆਈ)

SHARE ARTICLE
Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement