ਖੁਸ਼ਖਬਰੀ ! ਹੁਣ ਮੁੰਬਈ ਤੋਂ ਸ਼ਿਰਡੀ ਸਿਰਫ 45 ਮਿੰਟ 'ਚ
Published : Oct 1, 2017, 3:33 pm IST
Updated : Oct 1, 2017, 10:03 am IST
SHARE ARTICLE

ਸ਼ਿਰਡੀ: ਸ਼ਿਰਡੀ 'ਚ ਸਾਈਂ ਬਾਬਾ ਦੇ ਦਰਸ਼ਨਾਂ ਲਈ ਜਾਣ ਵਾਲੇ ਲੋਕਾਂ ਲਈ ਚੰਗੀ ਖਬਰ ਹੈ। ਹੁਣ ਸ਼ਿਰਡੀ ਨੂੰ ਹਵਾਈ ਜਹਾਜ਼ 'ਚ ਜਾਇਆ ਜਾ ਸਕਦਾ ਹੈ। ਹਾਲਾਂਕਿ ਇਹ ਸਫਰ ਤੁਹਾਨੂੰ ਮਹਿੰਗਾ ਪਵੇਗਾ ਪਰ ਸਮੇਂ 'ਚ ਬਚਤ ਹੋ ਸਕਦੀ ਹੈ। ਹਵਾਈ ਜਹਾਜ਼ ਜ਼ਰੀਏ ਸ਼ਿਰਡੀ ਜਾਣ ਲਈ ਤੁਹਾਨੂੰ ਪਹਿਲਾਂ ਮੁੰਬਈ ਹਵਾਈ ਅੱਡੇ ਤੱਕ ਦੀ ਉਡਾਣ ਲੈਣੀ ਹੋਵੇਗੀ ਕਿਉਂਕਿ ਸ਼ਿਰਡੀ ਨੂੰ ਜਾਣ ਵਾਲੀ ਸਿੱਧੀ ਨਾਨ-ਸਟਾਪ ਉਡਾਣ ਮੁੰਬਈ ਤੋਂ ਜਾਵੇਗੀ। 

ਮੁੰਬਈ ਤੋਂ ਸ਼ਿਰਡੀ ਪਹੁੰਚਣ 'ਚ ਸਿਰਫ 45 ਮਿੰਟ ਦਾ ਸਮਾਂ ਲੱਗੇਗਾ, ਜਦੋਂ ਕਿ ਸੜਕ ਜ਼ਰੀਏ ਇਹ ਸਫਰ 5 ਘੰਟੇ 'ਚ ਪੂਰਾ ਹੁੰਦਾ ਹੈ। ਐਤਵਾਰ ਨੂੰ ਰਾਸ਼ਟਰਪਤੀ ਕੋਵਿੰਦ ਨੇ ਸ਼ਿਰਡੀ ਦੇ ਪਹਿਲੇ ਹਵਾਈ ਅੱਡੇ ਦਾ ਉਦਘਾਟਨ ਕਰਕੇ ਉਸ ਨੂੰ ਦੇਸ਼ ਦੇ ਸਮਰਪਿਤ ਕਰ ਦਿੱਤਾ ਹੈ। ਰਾਸ਼ਟਰਪਤੀ ਨੇ ਸ਼ਿਰਡੀ ਤੋਂ ਏਅਰ ਇੰਡੀਆ ਦੀ ਸਹਿਯੋਗੀ ਅਲਾਇੰਸ ਏਅਰ ਦੇ ਜਹਾਜ਼ ਨੂੰ ਹਰੀ ਝੰਡੀ ਦੇ ਕੇ ਮੁੰਬਈ ਲਈ ਰਵਾਨਾ ਕੀਤਾ। 



ਮੁੰਬਈ ਅਤੇ ਸ਼ਿਰਡੀ ਵਿਚਕਾਰ ਰੋਜ਼ਾਨਾ ਨਾਨ-ਸਟਾਪ ਫਲਾਈਟ ਹੋਵੇਗੀ। ਜਾਣਕਾਰੀ ਮੁਤਾਬਕ, ਮੁੰਬਈ ਤੋਂ ਸ਼ਿਰਡੀ 235 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਉੱਥੇ ਹੀ, ਇਕ ਅੰਦਾਜ਼ੇ ਮੁਤਾਬਕ, ਰੋਜ਼ਾਨਾ ਲਗਭਗ 60,000 ਤੀਰਥ ਯਾਤਰੀ ਸ਼ਿਰਡੀ ਜਾਂਦੇ ਹਨ। ਅਜਿਹੇ 'ਚ ਹਵਾਈ ਸੇਵਾ ਸ਼ੁਰੂ ਹੋਣ ਨਾਲ ਜਿੱਥੇ ਅਲਾਇੰਸ ਏਅਰ ਨੂੰ ਫਾਇਦਾ ਹੋਵੇਗਾ, ਉੱਥੇ ਹੀ ਉਨ੍ਹਾਂ ਲੋਕਾਂ ਨੂੰ ਵੀ ਬਹੁਤ ਫਾਇਦਾ ਹੋਵੇਗਾ, ਜੋ ਘੱਟ ਸਮੇਂ 'ਚ ਸ਼ਿਰਡੀ ਪਹੁੰਚਣਾ ਚਾਹੁੰਦੇ ਹਨ। 


ਹਰ ਦਿਨ ਆਉਂਦੇ ਹਨ ਇੱਕ ਲੱਖ ਸ਼ਰਧਾਲੂ

ਸ਼ਿਰਡੀ ਵਿੱਚ ਸਾਈਂ ਬਾਬੇ ਦੇ ਦਰਸ਼ਨ ਲਈ ਰੋਜਾਨਾ ਕਰੀਬ ਇੱਕ ਲੱਖ ਸ਼ਰਧਾਲੂ ਆਉਂਦੇ ਹਨ। ਵੀਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਇਸ ਗਿਣਤੀ ਵਿੱਚ ਹੋਰ ਵਾਧਾ ਹੋ ਜਾਂਦਾ ਹੈ। ਹੁਣ ਤੱਕ ਸ਼ਿਰਡੀ ਪੁੱਜਣ ਲਈ ਸੜਕ ਅਤੇ ਰੇਲ ਰਸਤਾ ਹੀ ਸਾਧਨ ਸਨ, ਪਰ ਹਵਾਈ ਸੇਵਾ ਸ਼ੁਰੂ ਹੋਣ ਦੇ ਬਾਅਦ ਸ਼ਰਧਾਲੂ ਸਿੱਧੇ ਏਅਰਪੋਰਟ ਉਤਰ ਸਕਣਗੇ।


ਜ਼ਿਕਰਯੋਗ ਹੈ ਕਿ ਹੁਣ ਤੱਕ ਸ਼ਿਰਡੀ ਪਹੁੰਚਣ ਲਈ ਸੜਕ ਅਤੇ ਰੇਲ ਮਾਰਗ ਹੀ ਅਜਿਹੇ ਸਾਧਨ ਸਨ ਪਰ ਹਵਾਈ ਸੇਵਾ ਸ਼ੁਰੂ ਹੋਣ ਤੋਂ ਬਾਅਦ ਸ਼ਰਧਾਲੂ ਸਿੱਧੇ ਹਵਾਈ ਅੱਡੇ 'ਤੇ ਉਤਰ ਸਕਣਗੇ।

SHARE ARTICLE
Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement