
ਸਿੱਖਾਂ ਨਾਲ ਕੁੱਟਮਾਰ ਕਰ ਪੱਗ ਅਤੇ ਕੇਸਾਂ ਦੀ ਬੇਅਦਬੀ ਕਰਨ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ। ਅਜਿਹਾ ਹੀ ਇਕ ਮਾਮਲਾ ਹਿਮਾਚਲ ਪ੍ਰਦੇਸ਼ ਦੇ ਉਦਯੋਗਿਕ ਖੇਤਰ ਨਾਲਾਗੜ੍ਹ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਸਿੱਖ ਨੌਜਵਾਨ ਦੇ ਕੇਸ ਕਤਲ ਕੀਤੇ ਗਏ ਅਤੇ ਫਿਰ ਉਸ ਨਾਲ ਕੁੱਟਮਾਰ ਕੀਤੀ ਗਈ। ਇਸ ਕੁੱਟਮਾਰ ਦੌਰਾਨ ਸਿੱਖ ਨੌਜਵਾਨ ਦੀ ਪੱਗ ਵੀ ਉਤਾਰੀ ਗਈ। ਇਹ ਘਟਨਾ ਗੁਲਾਬਪੁਰ ਦੀ ਹੈ, ਜਿਥੇ ਇਹ ਨੌਜਵਾਨ ਤੇਜਿੰਦਰਪਾਲ ਸਿੰਘ ਮੰਗਲਵਾਰ ਨੂੰ ਸਵੇਰੇ ਤਕਰੀਬਨ 8 ਵਜੇ ਆਪਣੇ ਘਰ ਤੋਂ ਨਿਕਲਿਆ ਅਤੇ ਰਸਤੇ ਵਿੱਚ ਹੋਰ ਸਮੁਦਾਇ ਦੇ ਲੋਕਾਂ ਨੇ ਇਸ ਨੌਜਵਾਨ ਨੂੰ ਘੇਰ ਲਿਆ ਅਤੇ ਲੋਹੇ ਦੀਆਂ ਰਾਡਾਂ ਨਾਲ ਸਿੱਖ ਨੌਜਵਾਨ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਕੁੱਟਮਾਰ ਦੌਰਾਨ ਸਿੱਖ ਨੌਜਵਾਨ ਦੀ ਪੱਗ ਉਤਾਰੀ ਗਈ ਅਤੇ ਕੇਸ ਕਤਲ ਕੀਤੇ ਗਏ।
ਹਮਲੇ ਦੌਰਾਨ ਤੇਜਿੰਦਰਪਾਲ ਸਿੰਘ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਅਤੇ ਉਸਨੂੰ ਜੇਰੇ ਇਲਾਜ ਪੰਜਾਬ ਦੇ ਰੋਪੜ ਵਿੱਚ ਸਥਿਤ ਸਿਵਲ ਹਸਪਤਾਲ ਵਿੱਚ ਦਾਖਿਲ ਕਰਵਾਇਆ। ਘਟਨਾ ਤੋਂ ਬਾਅਦ ਪੀੜਿਤ ਦੇ ਪੀੜਤ ਦੇ ਪਰਿਵਾਰਕ ਮੈਂਬਰ ਪੁਲਿਸ ਚੌਕੀ ਦਭੋਟਾ ਵਿੱਚ ਮਾਮਲਾ ਦਰਜ ਕਰਵਾਉਣ ਲਈ ਪਹੁੰਚਿਆ ਤਾਂ ਪੁਲਿਸ ਨੇ ਮਾਮਲਾ ਦਰਜ ਕਰਨ ਤੋਂ ਨਾਂਹ ਕਰ ਦਿੱਤੀ ਅਤੇ ਉਲਟਾ ਸਿੱਖ ਨੌਜਵਾਨ 'ਤੇ ਹੀ ਕੇਸ ਦਰਜ ਕਰ ਦਿੱਤਾ।
ਇਸ ਘਟਨਾ ਨਾਲ ਸਿੱਖ ਭਾਈਚਾਰੇ ਵਿੱਚ ਰੋਸ ਦੀ ਲਹਿਰ ਦੌੜ ਰਹੀ ਹੈ | ਐੱਸ.ਜੀ.ਪੀ.ਸੀ ਅਤੇ ਅਕਾਲੀ ਦਲ ਦੇ ਮੈਂਬਰ ਦਿਲਜੀਤ ਸਿੰਘ ਭਿੰਡਰ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ ਅਤੇ ਉਹ ਇਸ ਘਟਨਾ ਸੰਬੰਧੀ ਐੱਸ.ਪੀ ਬੱਦੀ ਰਾਣੀ ਬਿੰਦੂ ਸਚਦੇਵਾ ਨਾਲ ਮਿਲਣਗੇ ਅਤੇ ਆਰੋਪੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕਰਨਗੇ।