
ਨਵੀਂ ਦਿੱਲੀ, 11 ਸਤੰਬਰ :
ਲਾਲੂ ਯਾਦਵ ਦੇ ਪਰਵਾਰ ਨਾਲ ਸਬੰਧਤ 165 ਕਰੋੜ ਦੀਆਂ ਇਕ ਦਰਜਨ ਤੋਂ ਵੱਧ ਸੰਪਤੀਆਂ ਜ਼ਬਤ
ਕਰ ਲਈਆਂ ਗਈਆਂ ਹਨ। ਇਹ ਸੰਪਤੀਆਂ ਜਿਨ੍ਹਾਂ ਵਿਚ ਫ਼ਲੈਟ, ਫ਼ਾਰਮਹਾਊਸ, ਪਲਾਟ ਹਨ, ਆਮਦਨ ਕਰ
ਵਿਭਾਗ ਨੇ ਜ਼ਬਤ ਕੀਤੇ ਹਨ ਅਤੇ ਇਹ ਦਿੱਲੀ ਅਤੇ ਬਿਹਾਰ ਵਿਚ ਹਨ।
ਬਹੁਤੀਆਂ ਸੰਪਤੀਆਂ
ਲਾਲੂ ਦੇ ਮੁੰਡੇ ਤੇਜਸਵੀ ਯਾਦਵ ਦੇ ਨਾਮ ਹਨ ਜਿਹੜਾ ਉਸ ਦਾ ਸਿਆਸੀ ਵਾਰਸ ਹੈ। ਫ਼ਾਰਮਹਾਊਸ
ਉਸ ਦੀ ਭੈਣ ਮੀਸਾ ਭਾਰਤੀ ਜਿਹੜੀ ਬਿਹਾਰ ਤੋਂ ਸੰਸਦ ਮੈਂਬਰ ਹੈ, ਦੇ ਨਾਮ ਹੈ। ਸਾਊਥ
ਦਿੱਲੀ ਵਿਚ ਸ਼ਾਨਦਾਰ ਘਰ ਹੈ ਅਤੇ ਸ਼ਹਿਰ ਦੇ ਬਾਹਰਵਾਰ ਫ਼ਾਰਮਹਾਊਸ ਹੈ। ਪਟਨਾ ਵਿਚ ਅਤੇ ਆਲੇ
ਦੁਆਲੇ ਇਕ ਦਰਜਨ ਪਲਾਟ ਹਨ ਜਿਨ੍ਹਾਂ ਵਿਚੋਂ ਇਕ 'ਤੇ ਮਾਲ ਉਸਰ ਰਿਹਾ ਹੈ। ਹੁਣ ਤਕ,
ਲਾਲੂ ਪਰਵਾਰ ਦੇ ਪੰਜ ਜੀਆਂ ਦੇ ਭ੍ਰਿਸ਼ਟ ਜ਼ਮੀਨੀ ਸੌਦਿਆਂ ਵਿਚ ਸ਼ਾਮਲ ਹੋਣ ਦਾ ਦੋਸ਼ ਹੈ।
ਜਾਂਚਕਾਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਨੇ ਟੈਕਸ ਤੋਂ ਬਚਣ ਲਈ ਹੋਰਾਂ ਦੇ ਨਾਮ 'ਤੇ
ਸੰਪਤੀਆਂ ਖ਼ਰੀਦੀਆਂ। ਜੂਨ ਵਿਚ ਆਮਦਨ ਵਿਭਾਗ ਨੇ ਪਰਵਾਰ ਦੇ ਕਈ ਜੀਆਂ ਵਿਰੁਧ ਕੇਸ ਦਰਜ
ਕੀਤਾ ਸੀ। ਲਾਲੂ ਰੇਲ ਮੰਤਰੀ ਵੀ ਰਹਿ ਚੁਕਾ ਹੈ। (ਏਜੰਸੀ)