ਮਹਾਰਾਸ਼ਟਰ ਸਰਕਾਰ ਨੇ ਭਿੰਡਰਾਂਵਾਲਾ ਨੂੰ ਅੱਤਵਾਦੀ ਕਹਿਣਾ ਜਾਇਜ਼ ਠਹਿਰਾਇਆ
Published : Dec 26, 2017, 9:03 pm IST
Updated : Dec 26, 2017, 3:33 pm IST
SHARE ARTICLE

ਮਹਾਰਾਸ਼ਟਰ ਸਟੇਟ ਬਿਊਰੋ ਆਫ਼ ਟੈਕਸਟ ਬੁੱਕ ਪਬਲੀਕੇਸ਼ਨ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਤੇ ਹੋਰਾਂ ਨੂੰ ਰਾਜ ਦੀਆਂ ਸਕੂਲ ਪੁਸਤਕਾਂ ਵਿੱਚ ‘ਅੱਤਵਾਦੀਆਂ’ ਲਿਖ ਕੇ ਠੀਕ ਕੀਤਾ ਹੈ। ਉਲਹਾਸਨਗਰ ਦੇ ਨਿਵਾਸੀ ਅੰਮ੍ਰਿਤਪਾਲ ਸਿੰਘ ਵੱਲੋਂ ਦਾਇਰ ਪਟੀਸ਼ਨ ਦੇ ਜਵਾਬ ਵਿੱਚ ਬਿਊਰੋ ਨੇ ਸੋਮਵਾਰ ਨੂੰ ਬੰਬਈ ਹਾਈਕੋਰਟ ਵਿੱਚ ਹਲਫਨਾਮਾ ਦਾਇਰ ਕਰਦੇ ਹੋਏ ਪੁਸਤਕ ਦੇ ਇੱਕ ਪਾਠ ‘ਭਾਰਤ ਦਾ ਅੰਦਰੂਨੀ ਚੈਲੰਜ, ਆਪਰੇਸ਼ਨ ਬਲੂ ਸਟਾਰ’ ਦੀ ਸਮੱਗਰੀ ਨੂੰ ਠੀਕ ਠਹਿਰਾਇਆ ਹੈ। ਉਨ੍ਹਾਂ ਕਿਹਾ ਹੈ ਕਿ ਪਾਠ ਦੇ ਸਾਰੇ ਤੱਥ ਤੇ ਭਾਸ਼ਾ ਬਿਲਕੁਲ ਠੀਕ ਹੈ।



‘ਹਿੰਦੁਸਤਾਨ ਟਾਈਮਜ਼’ ਦੀ ਰਿਪੋਰਟ ਅਨੁਸਾਰ, ਹਰ ਪੁਸਤਕ ਨੂੰ ਪੁਬਲਿਸ਼ ਕਰਨ ਤੋਂ ਪਹਿਲਾਂ ਉਸ ‘ਤੇ ਪੂਰੀ ਖੋਜ ਕੀਤੀ ਜਾਂਦੀ ਹੈ ਤਾਂ ਕਿ ਕੋਈ ਵੀ ਤੱਥ ਗ਼ਲਤ ਨਾ ਹੋਵੇ। ਇਹ ਕਿਤਾਬ ਪੁਣੇ ਕਾਲਜ ਦੇ ਇਤਿਹਾਸ ਵਿਭਾਗ਼ ਵੱਲੋਂ ਲਿਖੀ ਗਈ ਹੈ। ਪਬਲਿਸ਼ ਹੋਣ ਤੋਂ ਪਹਿਲਾਂ 30 ਮਾਹਿਰਾਂ ਨੇ ਇਸ ‘ਤੇ ਖੋਜ ਕੀਤੀ ਸੀ।

ਪਟੀਸ਼ਨਰ ਨੇ ਸਕੂਲਾਂ ਦੀ 9ਵੀਂ ਕਲਾਸ ਦੀਆਂ ਰਾਜਨੀਤੀ ਸ਼ਾਸ਼ਤਰ ਤੇ ਇਤਿਹਾਸ ਦੀਆਂ ਕਿਤਾਬਾਂ ਵਿੱਚ ਤਬਦੀਲੀ ਦੀ ਮੰਗ ਕੀਤੀ। ਪਟੀਸ਼ਨਰ ਨੇ ਕਿਹਾ ਕਿ ਜਿਸ ਢੰਗ ਨਾਲ ਸਿੱਖ ਅੰਦੋਲਨ ਛਾਪਿਆ ਗਿਆ ਹੈ, ਉਸ ਨਾਲ ਸਿੱਖ ਵਿਦਿਆਰਥੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ। ਉਨ੍ਹਾਂ ਨੇ ਪਾਠ ਪੁਸਤਕ ਵਿੱਚ ਇੱਕ ਅਧਿਆਏ ਦਾ ਹਵਾਲਾ ਦਿੱਤਾ ਹੈ ਜਿਸ ਵਿੱਚ ਭਿੰਡਰਾਂਵਾਲੇ ਤੇ ਹੋਰਨਾਂ ਨੂੰ ਅੱਤਵਾਦੀ ਕਿਹਾ ਗਿਆ ਹੈ। ਉਨ੍ਹਾਂ ਨੇ ਇਸ ਤਸਵੀਰ ਨੂੰ ਗਲਤ ਦੱਸਿਆ ਕਿਉਂਕਿ ਪੁਲਿਸ ਨੇ ਭਿੰਡਰਾਂਵਾਲੇ ਨੂੰ ਐਫ.ਆਈ.ਆਰ. ਵਿੱਚ ਨਾਮਜ਼ਦ ਨਹੀਂ ਕੀਤਾ ਸੀ।

ਪੁਸਤਕ ਦੇ ਪੰਨਾ ਨੰਬਰ ਛੇ ਵਿੱਚ ਲਿਖਿਆ ਹੈ, ‘ਪੰਜਾਬ ਵਿੱਚ ਸਿੱਖਾਂ ਨੇ ਖਾਲਿਸਤਾਨ ਦੀ ਮੰਗ ਕੀਤੀ ਤੇ ਇੱਕ ਅੰਦੋਲਨ ਸ਼ੁਰੂ ਕੀਤਾ ਜੋ ਹਿੰਸਕ ਤੇ ਵਿਨਾਸ਼ਕਾਰੀ ਬਣ ਗਿਆ। ਪਾਕਿਸਤਾਨ ਨੇ ਇਸ ਦੀ ਹਮਾਇਤ ਕੀਤੀ ਸੀ।’ ਪੰਨੇ ‘ਤੇ ਭਿੰਡਰਾਂਵਾਲੇ ਤੇ ਹੋਰ ਅੱਤਵਾਦੀਆਂ ਦੇ ਵਾਰ-ਵਾਰ ਇਤਰਾਜ਼ਯੋਗ ਹਵਾਲੇ ਦਿੱਤੇ ਜਾਂਦੇ ਹਨ।

ਦਮਦਮੀ ਟਕਸਾਲ ਸਮੇਤ ਸਿੱਖ ਜਥੇਬੰਦੀਆਂ ਨੇ ਵੀ ਇਸ ਪਾਠ-ਪੁਸਤਕ ਦੀ ਸਮਗਰੀ ਨੂੰ ਇਤਰਾਜ਼ ਕੀਤਾ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡ਼ਨਵਿਸ ਤੇ ਰਾਜ ਦੇ ਸਿੱਖਿਆ ਮੰਤਰੀ ਨਾਲ ਮਿਲਕੇ ਪਾਠ ਪੁਸਤਕਾਂ ਵਿੱਚੋਂ ਅੱਤਵਾਦੀ ਦਾ ਸ਼ਬਦ ਨੂੰ ਹਟਾਉਣ ਦੀ ਮੰਗ ਕੀਤੀ।

SHARE ARTICLE
Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement