ਮਨੁੱਖਤਾ ਫਿਰ ਹੋਈ ਸ਼ਰਮਸਾਰ - ਬਲਾਤਕਾਰ ਤੋਂ ਬਾਅਦ ਮਹਿਲਾ ਦੇ ਗੁਪਤ ਅੰਗ 'ਚ ਪਾ ਦਿਤੀ ਲੋਹੇ ਦੀ ਰਾਡ
Published : Feb 21, 2018, 12:30 am IST
Updated : Feb 20, 2018, 7:00 pm IST
SHARE ARTICLE

ਕੋਲਕਾਤਾ, 20 ਫ਼ਰਵਰੀ: ਕੁੱਝ ਵਹਿਸ਼ੀ ਬੰਦਿਆਂ ਨੇ ਪਹਿਲਾਂ ਤਾਂ ਦਿਮਾਗ਼ ਤੋਂ ਅਪਾਹਜ ਔਰਤ ਨਾਲ ਬਲਾਤਕਾਰ ਕੀਤਾ, ਫਿਰ ਉਸ ਦੇ ਗੁਪਤ ਅੰਗ ਵਿਚ ਲੋਹੇ ਦੀ ਰਾਡ ਪਾ ਦਿਤੀ। ਕੁਸ਼ਮੰਡੀ ਇਲਾਕੇ ਵਿਚ ਦਲਿਤ ਮਹਿਲਾ ਨਾਲ ਵਾਪਰੀ ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਡਰ ਦਾ ਮਾਹੌਲ ਹੈ। ਪੀੜਤ ਮਹਿਲਾ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ ਜਿਥੇ ਉਸ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਏਐਨਆਈ ਦੀ ਰੀਪੋਰਟ ਅਨੁਸਾਰ ਇਹ ਘਟਨਾ ਐਤਵਾਰ ਦੀ ਰਾਤ ਨੂੰ ਵਾਪਰੀ ਜਦ 21 ਸਾਲਾ ਮਹਿਲਾ ਕੁਸ਼ਮੰਡੀ ਵਿਚ ਲੱਗੇ ਮੇਲੇ ਨੂੰ ਵੇਖਣ ਤੋਂ ਬਾਅਦ ਅਪਣੇ ਘਰ ਪਰਤ 


ਰਹੀ ਸੀ। ਰੀਪੋਰਟ ਅਨੁਸਾਰ ਕੁੱਝ ਵਿਅਕਤੀ ਇਸ ਮਹਿਲਾ ਨੂੰ ਜ਼ਬਰਦਸਤੀ ਚੁੱਕ ਕੇ ਸੁਨਸਾਨ ਥਾਂ 'ਤੇ ਲੈ ਗਏ ਜਿਥੇ ਉਨ੍ਹਾਂ ਮਹਿਲਾ ਦਾ ਸਮੂਹਕ ਬਲਾਤਕਾਰ ਕਰਨ ਤੋਂ ਬਾਅਦ ਉਸ ਦੇ ਗੁਪਤ ਅੰਗ ਵਿਚ ਲੋਹੇ ਦੀ ਰਾਡ ਪਾ ਦਿਤੀ।ਮਹਿਲਾ ਦੀ ਰੋਣ ਦੀ ਆਵਾਜ਼ ਸੁਣ ਕੇ ਮੌਕੇ 'ਤੇ ਪੁੱਜੇ ਕੁੱਝ ਲੋਕਾਂ ਨੇ ਉਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਜਿਥੇ ਡਾਕਟਰਾਂ ਨੂੰ ਤੁਰਤ ਆਪਰੇਸ਼ਨ ਕਰਨਾ ਪਿਆ। ਔਰਤ ਦੀ ਹਾਲਤ ਚਿੰਤਾਜਨਕ ਹੋਣ ਕਾਰਨ ਉਸ ਨੂੰ ਮਾਲਦਾ ਮੈਡੀਕਲ ਕਾਲਜ ਤੇ ਹਸਪਤਾਲ 'ਚ ਭੇਜ ਦਿਤਾ ਗਿਆ। (ਏਜੰਸੀ)

SHARE ARTICLE
Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement