ਮੋਦੀ ਵਲੋਂ 'ਕੌਮਾਂਤਰੀ ਝੋਨਾ ਖੋਜ ਕੇਂਦਰ' ਨੂੰ ਝੋਨੇ ਦੀਆਂ ਦੋ ਕਿਸਮਾਂ ਦੇ ਬੀਜ ਭੇਟ
Published : Nov 13, 2017, 11:34 pm IST
Updated : Nov 13, 2017, 6:04 pm IST
SHARE ARTICLE

ਫ਼ਿਲੀਪੀਨ, 13 ਨਵੰਬਰ: ਭਾਰਤ ਨੇ ਫ਼ਿਲੀਪੀਨ 'ਚ ਕੌਮਾਂਤਰੀ ਝੋਨਾ ਖੋਜ ਕੇਂਦਰ (ਆਰ.ਆਰ.ਆਰ.ਆਈ.) ਦੇ ਜੀਨ ਬੈਂਕ ਨੂੰ ਅੱਜ ਝੋਨੇ ਦੀਆਂ ਦੋ ਭਾਰਤੀ ਕਿਸਮਾਂ ਦੇ ਬੀਜ ਸੌਂਪੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ ਕਿਹਾ ਕਿ ਆਈ.ਆਰ.ਆਰ.ਆਈ. ਝੋਨੇ ਵਰਗੀ ਮਹੱਤਵਪੂਰਨ ਅੰਨ ਦੀ ਖੇਤੀ 'ਚ ਸੁਧਾਰ ਕਰ ਕੇ ਗ਼ਰੀਬੀ ਅਤੇ ਭੁਖਮਰੀ ਘੱਟ ਕਰਨ ਦੀ ਦਿਸ਼ਾ 'ਚ ਕੰਮ ਕਰ ਰਿਹਾ ਹੈ। ਲੋਸ ਬਾਨੋਸ 'ਚ ਸਥਾਪਤ ਇਸ ਕੇਂਦਰ ਦੇ ਅਪਣੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਇਸ 'ਚ ਕੰਮ ਕਰਲ ਵਾਲੇ ਭਾਰਤੀ ਵਿਗਿਆਨੀਆਂ ਨਾਲ ਗੱਲਬਾਤ ਕੀਤੀ। 


ਆਈ.ਆਰ.ਆਰ.ਆਈ. ਦੇ ਵਿਗਿਆਨੀਆਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਹੜ੍ਹਾਂ ਦੀ ਸਥਿਤੀ 'ਚ ਵੀ ਟਿਕੀਆਂ ਰਹਿਣ ਵਾਲੀਆਂ ਝੋਨੇ ਦੀਆਂ ਕਿਸਮਾਂ ਬਾਰੇ ਦਸਿਆ, ਜੋ ਕਿ 14 ਤੋਂ 18 ਦਿਨਾਂ ਤਕ ਪਾਣੀ 'ਚ ਡੁੱਬੇ ਰਹਿਣ ਦੇ ਬਾਵਜੂਦ ਬਚੀਆਂ ਰਹਿ ਸਕਦੀਆਂ ਹਨ। ਇਸ ਦੀ ਖੇਤੀ ਤੋਂ ਹੜ੍ਹ ਪ੍ਰਭਾਵਤ ਇਲਾਕਿਆਂ 'ਚ ਝੋਨੇ ਦੀ 1 ਤੋਂ 3 ਟਨ ਪ੍ਰਤੀ ਹੈਕਟੇਅਰ ਜ਼ਿਆਦਾ ਉਪਜ ਲਈ ਜਾ ਸਕਦੀ ਹੈ। (ਏਜੰਸੀ)

SHARE ARTICLE
Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement