ਮੁੰਬਈ ਬੰਬ ਧਮਾਕੇ: ਤਾਹਿਰ ਮਰਚੈਂਟ ਤੇ ਫਿਰੋਜ ਖਾਨ ਨੂੰ ਮੌਤ ਦੀ ਸਜ਼ਾ ਤੇ ਅੱਬੂ ਸਲੇਮ ਨੂੰ ਉਮਰ ਕੈਦ
Published : Sep 7, 2017, 2:09 pm IST
Updated : Sep 7, 2017, 8:39 am IST
SHARE ARTICLE

ਮੁੰਬਈ - 1993 ਦੇ ਮੁੰਬਈ ਧਮਾਕੇ ਮਾਮਲੇ 'ਚ ਟਾਡਾ ਕੋਰਟ ਨੇ ਸਜ਼ਾ 'ਤੇ ਫ਼ੈਸਲਾ ਦਿੰਦੇ ਹੋਏ ਅੱਬੂ ਸਲੇਮ ਤੇ ਕਰੀਮੁਲ੍ਹਾਹ ਖਾਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦੋਵਾਂ ਨੂੰ ਦੋ-ਦੋ ਲੱਖ ਰੁਪਏ ਜੁਰਮਾਨਾ ਵੀ ਲਗਾਇਆ ਗਿਆ ਹੈ। ਉੱਥੇ ਹੀ ਰਿਆਜ਼ ਸਿੱਦਕੀ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਟਾਡਾ ਕੋਰਟ ਨੇ ਤਾਹਿਰ ਮਰਚੈਂਟ ਤੇ ਫਿਰੋਜ ਖਾਨ ਨੂੰ ਮੌਤ ਦੀ ਸਜ਼ਾ ਸੁਣਾਈ ਹੈ।



ਇੱਕ ਹੋਰ ਦੋਸ਼ੀ ਮੁਸਤਫਾ ਦੋਸਾ ਨੂੰ ਦਿਲ ਦਾ ਦੌਰਾ ਪੈਣ ਨਾਲ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਬਲਾਸਟ ਦੇ 24 ਸਾਲ ਬਾਅਦ ਅਦਾਲਤ ਨੇ ਇਨ੍ਹਾਂ ਦੋਸ਼ੀਆਂ ਨੂੰ ਸਜਾ ਸੁਣਾਈ ਹੈ। 



ਅਬੂ ਸਲੇਮ

ਸਜਾ: ਉਮਰਕੈਦ, 2 ਲੱਖ ਰੁਪਏ ਜੁਰਮਾਨਾ

ਗੁਨਾਹ : ਮੁੱਖ ਸਾਜਿਸ਼ਕਰਤਾ। ਹੱਤਿਆ ਦਾ ਵੀ ਦੋਸ਼ੀ। ਧਮਾਕਾਂ ਦੀ ਸਾਜਿਸ਼, ਹਥਿਆਰ ਅਤੇ ਵਿਸਫੋਟਕ ਗੁਜਰਾਤ ਤੋਂ ਮੁੰਬਈ ਲਿਆਉਣ ਦਾ ਦੋਸ਼ੀ।

ਤਾਹਿਰ ਮਰਚੇਂਟ

ਸਜਾ: ਫ਼ਾਂਸੀ

ਗੁਨਾਹ: ਧਮਾਕਾਂ ਲਈ ਪੈਸਾ ਜੁਟਾਇਆ। ਕਈ ਦੋਸ਼ੀਆਂ ਨੂੰ ਟ੍ਰੇਨਿੰਗ ਲਈ ਪਾਕਿਸਤਾਨ ਭਿਜਵਾਇਆ।

ਕਰੀਮੁੱਲਾਹ ਸ਼ੇਖ

ਸਜਾ: ਉਮਰਕੈਦ, 2 ਲੱਖ ਰੁਪਏ ਜੁਰਮਾਨਾ

ਗੁਨਾਹ: ਆਪਣੇ ਦੋਸਤ ਨੂੰ ਪਾਕਿਸਤਾਨ ਵਿੱਚ ਅੱਤਵਾਦੀ ਟ੍ਰੇਨਿੰਗ ਦਿਲਵਾਈ। ਹਥਿਆਰ ਅਤੇ ਵਿਸਫੋਟਕ ਲਿਆਉਣ ਵਿੱਚ ਮਦਦ ਕੀਤੀ ਸੀ।

ਫਿਰੋਜ ਰਾਸ਼ਿਦ ਖਾਨ

ਸਜਾ: ਫ਼ਾਂਸੀ

ਗੁਨਾਹ: ਦੁਬਈ ਵਿੱਚ ਸਾਜਿਸ਼ ਲਈ ਮੀਟਿੰਗ ਵਿੱਚ ਸ਼ਾਮਿਲ ਹੋਇਆ। ਹਥਿਆਰ ਅਤੇ ਵਿਸਫੋਟਕ ਲਿਆਉਣ ਵਿੱਚ ਮਦਦ ਕੀਤੀ ਸੀ।


SHARE ARTICLE
Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement