ਖ਼ਬਰਾਂ |

ਤਾਜ਼ਾ |

ਮੁੱਖ ਮੰਤਰੀ ਤੇ ਉਪ ਰਾਜਪਾਲ ਫਿਰ ਆਹਮੋ-ਸਾਹਮਣੇ
Published : Jan 9, 2018, 3:23 am IST
Updated : Jan 8, 2018, 9:53 pm IST
SHARE ARTICLE

ਨਵੀਂ ਦਿੱਲੀ, 8 ਜਨਵਰੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਰਾਜਪਾਲ ਅਨਿਲ ਬੈਜਲ ਵਿਚਕਾਰ ਇਕ ਵਾਰ ਫਿਰ ਟਕਰਾਅ ਪੈਦਾ ਹੋ ਗਿਆ ਹੈ। ਇਸ ਵਾਰ ਟਕਰਾਅ ਦਾ ਕਾਰਨ ਰਾਜਧਾਨੀ ਵਿਚ ਠੰਢ ਨਾਲ ਹੋਣ ਵਾਲੀਆਂ ਮੌਤਾਂ ਹਨ।ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਪ ਰਾਜਪਾਲ 'ਤੇ ਹਮਲਾ ਕਰਦਿਆਂ ਕਿਹਾ ਕਿ ਉਹ ਰਾਜ ਸਰਕਾਰ ਦੀ ਸਲਾਹ ਬਿਨਾਂ ਬੇਕਾਰ ਅਫ਼ਸਰਾਂ ਨੂੰ ਨਿਯੁਕਤ ਕਰਦੇ ਹਨ। ਅਜਿਹੇ ਹੀ ਇਕ ਅਫ਼ਸਰ ਕਾਰਨ ਦਿੱਲੀ ਵਿਚ ਲੋਕ ਠੰਢ ਨਾਲ ਮਰ ਰਹੇ ਹਨ। ਕੇਜਰੀਵਾਲ ਨੇ ਟਵਿਟਰ 'ਤੇ ਲਿਖਿਆ, 'ਮੀਡੀਆ ਠੰਢ ਕਾਰਨ 44 ਬੇਘਰੇ ਲੋਕਾਂ ਦੀ ਮੌਤ ਦੀ ਖ਼ਬਰ ਦੇ ਰਿਹਾ ਹੈ। ਮੈਂ ਡੀਯੂਐਸਆਈਬੀ ਦੇ ਸੀਈਓ ਨੂੰ 'ਕਾਰਨ ਦੱਸੋ' ਨੋਟਿਸ ਦੇ ਰਿਹਾ ਹਾਂ। ਬੀਤੇ ਸਾਲ ਨਾਂਹ ਦੇ ਬਰਾਬਰ ਮੌਤਾਂ ਹੋਈਆਂ ਸਨ। ਇਸ ਸਾਲ ਐਲਜੀ ਨੇ ਇਕ ਬੇਕਾਰ ਅਫ਼ਸਰ ਨਿਯੁਕਤ ਕਰ ਦਿਤਾ। 


ਅਫ਼ਸਰਾਂ ਦੀ ਨਿਯੁਕਤੀ ਤੋਂ ਪਹਿਲਾਂ ਐਲਜੀ ਸਾਡੇ ਨਾਲ ਸਲਾਹ ਕਰਨ ਤੋਂ ਇਨਕਾਰ ਕਰਦੇ ਹਨ। ਇਸ ਤਰ੍ਹਾਂ ਅਸੀਂ ਸਰਕਾਰ ਕਿਵੇਂ ਚਲਾਈਏ।' ਕੇਜਰੀਵਾਲ ਦੀ ਟਿਪਣੀ ਮਗਰੋਂ ਪਾਰਟੀ ਦੇ ਬੁਲਾਰੇ ਸੌਰਭ ਭਾਰਦਵਾਜ ਨੇ ਕਿਹਾ ਕਿ ਜਿਸ ਅਧਿਕਾਰੀ ਨੂੰ ਨਿਯੁਕਤ ਕੀਤਾ ਗਿਆ ਸੀ, ਉਸ ਦੇ ਸਰਵਿਸ ਰੀਕਾਰਡ ਬਾਰੇ ਵਿਧਾਨ ਸਭਾ ਦੀ ਕਮੇਟੀ ਨੇ ਨਾਂਹਪੱਖੀ ਟਿਪਣੀ ਕੀਤੀ ਸੀ। ਇਸ ਦੇ ਬਾਵਜੂਦ ਮੁੱਖ ਸਕੱਤਰ ਅਪਣੇ ਅਧਿਕਾਰੀ ਦਾ ਬਚਾਅ ਕਰਨ ਅਦਾਲਤ ਤਕ ਪਹੁੰਚ ਗਏ। ਐਲਜੀ ਅਜਿਹੇ ਅਧਿਕਾਰੀਆਂ ਵਿਰੁਧ ਕਾਰਵਾਈ ਕਿਉਂ ਨਹੀਂ ਕਰਦੇ? ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਉਪ ਰਾਜਪਾਲ  ਨੇ ਕੇਜਰੀਵਾਲ ਸਰਕਾਰ ਦੇ ਉਸ ਇਤਿਹਾਸਕ ਮਤੇ ਨੂੰ ਰੱਦ ਕਰ ਦਿਤਾ ਸੀ ਜਿਸ ਤਹਿਤ ਸਰਕਾਰ 40 ਜਨਤਕ ਸੇਵਾਵਾਂ ਯਾਨੀ ਜਨਮ ਸਰਟੀਫ਼ੀਕੇਟ, ਲਾਇਸੰਸ, ਪੈਨਸ਼ਨ ਆਦਿ ਨੂੰ ਘਰ ਘਰ ਜਾ ਕੇ ਪਹੁੰਚਾਉਣ ਵਾਲੀ ਸੀ।       (ਏਜੰਸੀ)

SHARE ARTICLE
Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement