ਨਹਿਰੂ ਤੋਂ ਉਲਟ, ਸ਼ਾਸਤਰੀ ਆਰਐਸਐਸ ਦੇ ਵਿਰੋਧੀ ਨਹੀਂ ਸਨ : ਅਡਵਾਨੀ
Published : Jan 24, 2018, 11:10 pm IST
Updated : Jan 24, 2018, 5:40 pm IST
SHARE ARTICLE

ਨਵੀਂ ਦਿੱਲੀ, 24 ਜਨਵਰੀ : ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਅੱਜ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਆਰਐਸਐਸ ਨਾਲ ਵਿਚਾਰਕ ਤੌਰ 'ਤੇ ਵੈਰਭਾਵ ਨਹੀਂ ਰਖਦੇ ਸਨ ਅਤੇ ਪ੍ਰਧਾਨ ਮੰਤਰੀ ਹੁੰਦਿਆਂ ਉਹ ਗੁਰੂ ਗੋਲਵਲਕਰ ਨੂੰ ਅਕਸਰ ਵਿਚਾਰ-ਵਟਾਂਦਰੇ ਲਈ ਸਦਿਆ ਕਰਦੇ ਸਨ। ਸ਼ਾਸਤਰੀ ਨੂੰ 'ਸਮਰਪਿਤ ਕਾਂਗਰਸੀ' ਕਰਾਰ ਦਿੰਦਿਆਂ ਅਡਵਾਨੀ ਨੇ ਕਿਹਾ ਕਿ ਅਪਣੇ ਨਿਜੀ ਗੁਣਾਂ ਕਾਰਨ ਉਨ੍ਹਾਂ ਨੇ ਦੇਸ਼ ਦਾ ਵਿਸ਼ਵਾਸ ਜਿੱÎਤਿਆ।  ਅਡਵਾਨੀ ਨੇ ਆਰਐਸਐਸ ਦੇ ਮੁੱਖ ਪੱਤਰ 'ਆਰਗਨਾਇਜ਼ਰ' ਦੇ 70 ਸਾਲ ਪੂਰੇ ਹੋਣ 'ਤੇ ਆਏ ਐਡੀਸ਼ਨ ਵਿਚ ਛਪੀ ਸੰਪਾਦਕੀ ਵਿਚ ਇਹ ਗੱਲ ਕਹੀ ਹੈ। ਅਡਵਾਨੀ ਨੇ ਕਿਹਾ, 'ਨਹਿਰੂ ਤੋਂ ਉਲਟ, ਸ਼ਾਸਤਰੀ ਨੇ ਜਨਸੰਘ ਅਤੇ ਆਰਐਸਐਸ ਪ੍ਰਤੀ ਕਦੇ ਵੀ ਨਫ਼ਰਤ ਨਹੀਂ ਰੱਖੀ।


 ਉਹ ਗੋਲਵਲਕਰ ਨੂੰ ਰਾਸ਼ਟਰੀ ਮੁੱਦਿਆਂ ਬਾਰੇ ਵਿਚਾਰ ਕਰਨ ਲਈ ਬੁਲਾਉਂਦੇ ਹੁੰਦੇ ਸਨ।' ਅਡਵਾਨੀ ਦਾ ਇਹ ਲੇਖ ਉਨ੍ਹਾਂ ਦੀ ਜੀਵਨੀ 'ਮਾਈ ਕੰਟਰੀ, ਮਾਈ ਲਾਈਫ਼' ਵਿਚੋਂ ਲਿਆ ਗਿਆ ਹੈ। ਮੁੱਖ ਪੱਤਰ ਨਾਲ 1960 ਵਿਚ ਬਤੌਰ ਸਹਾਇਕ ਸੰਪਾਦਕ ਜੁੜਨ ਵਾਲੇ ਅਡਵਾਨੀ ਨੇ ਕਿਹਾ ਕਿ ਉਹ ਇਸ ਹਫ਼ਤਾਵਰੀ ਦੇ ਪ੍ਰਤੀਨਿਧ ਵਜੋਂ ਕਈ ਵਾਰ ਸ਼ਾਸਤਰੀ ਨੂੰ ਮਿਲੇ ਸਨ। ਉਨ੍ਹਾਂ ਕਿਹਾ, 'ਹਰ ਮੁਲਾਕਾਤ ਦੌਰਾਨ ਮੇਰੇ ਉਤੇ ਇਸ ਛੋਟੇ ਕੱਦ ਪਰ ਵੱਡੇ ਦਿਲ ਵਾਲੇ ਪ੍ਰਧਾਨ ਮੰਤਰੀ ਦੀ ਹਾਂਪੱਖੀ ਛਾਪ ਪਈ।' ਸ਼ਾਸਤਰੀ 1964 ਤੋਂ 1966 ਤਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ। ਆਰਐਸਐਸ ਮੁਖੀ ਮੋਹਨ ਭਾਗਵਤ ਨੇ ਵੀ ਪਿਛਲੇ ਸਾਲ ਸ਼ਾਸਤਰੀ ਦੀ ਤਾਰੀਫ਼ ਕੀਤੀ ਸੀ। (ਏਜੰਸੀ)

SHARE ARTICLE
Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement