ਨੀਰਵ ਮੋਦੀ ਅਤੇ ਮੇਹੁਲ ਚੌਕਸੀ ਦੇ ਪਾਸਪੋਰਟ ਰੱਦ
Published : Feb 25, 2018, 2:17 am IST
Updated : Feb 24, 2018, 8:47 pm IST
SHARE ARTICLE

ਨਵੀਂ ਦਿੱਲੀ, 24 ਫ਼ਰਵਰੀ: ਪੀ.ਐਨ.ਬੀ. ਘਪਲੇ ਦੇ ਮੁੱਖ ਮੁਲਜ਼ਮ ਗਹਿਣਾ ਕਾਰੋਬਾਰੀ ਨੀਰਵ ਮੋਦੀ ਅਤੇ ਗੀਤਾਂਜਲੀ ਜੈੱਮਸ ਦੇ ਮਾਲਕ ਮੇਹੁਲ ਚੋਕਸੀ ਦੇ ਪਾਸਪੋਰਟ ਰੱਦ ਕਰ ਦਿਤੇ ਗਏ ਹਨ। ਵਿਦੇਸ਼ ਮੰਤਰਾਲਾ ਦੇ ਸੂਤਰਾਂ ਨੇ ਅੱਜ ਕਿਹਾ ਕਿ ਇਨਫ਼ੋਰਸਮੈਂਟ ਡਾਇਰੈਕਟੋਰੇਟ ਦੀ ਸਲਾਹ 'ਤੇ ਮੰਤਰਾਲੇ ਨੇ 16 ਫ਼ਰਵਰੀ ਤੋਂ ਚਾਰ ਹਫ਼ਤਿਆਂ ਲਈ ਉਨ੍ਹਾ ਦੇ ਪਾਸਪੋਰਟ ਨੂੰ ਮੁਅੱਤਲ ਕਰ ਦਿਤਾ ਸੀ ਅਤੇ ਉਨ੍ਹਾਂ ਨੂੰ ਜਵਾਬ ਦੇਣ ਦਾ ਸਮਾਂ ਦਿਤਾ ਸੀ ਕਿ ਕਿਉਂ ਨਾ ਉਨ੍ਹਾਂ ਦੇ ਪਾਸਪੋਰਟ ਜ਼ਬਤ ਕਰ ਲਏ ਜਾਣ ਜਾਂ ਰੱਦ ਕਰ ਦਿਤੇ ਜਾਣ। ਮੰਤਰਾਲੇ ਨੇ ਕਿਹਾ ਕਿ ਦੋਹਾਂ ਨੇ ਅਜੇ ਤਕ ਜਵਾਬ ਨਹੀਂ ਦਿਤਾ ਹੈ ਇਯ ਲਈ ਉਨ੍ਹਾਂ ਦੇ ਪਾਸਪੋਰਟ ਰੱਦ ਕੀਤੇ ਜਾਂਦੇ ਹਨ। ਮੰਤਰਾਲੇ ਦੇ ਸੂਤਰਾਂ ਨੇ ਕਿਹਾ ਕਿ ਅਗਲੀ ਕਾਰਵਾਈ ਜਾਂਚ ਏਜੰਸੀਆਂ ਦੀ ਸਲਾਹ 'ਤੇ ਕੀਤੀ ਜਾਵੇਗੀ। ਦੂਜੇ ਪਾਸੇ ਈ.ਡੀ. ਨੇ ਨੀਰਵ ਮੋਦੀ ਅਤੇ ਉਸ ਦੀ ਕੰਪਨੀ ਦੀਆਂ 21 ਜਾਇਦਾਦਾਂ ਨੂੰ ਕੁਰਕ ਕੀਤਾ ਹੈ। ਇਸ 'ਚ ਇਕ ਫ਼ਾਰਮ ਹਾਊਸ ਅਤੇ ਇਕ ਪੈਂਟਹਾਊਸ ਵੀ ਸ਼ਾਮਲ ਹੈ। 11,400 ਕਰੋੜ ਦੇ ਪੀ.ਐਨ.ਬੀ. ਘਪਲੇ ਦੇ ਮੁਲਜ਼ਮ ਨੀਰਵ ਮੋਦੀ ਦੀਆਂ ਇਨ੍ਹਾਂ ਜਾਇਦਾਦਾਂ ਦੀ ਕੀਮਤ ਲਗਭਗ 523 ਕਰੋੜ ਰੁਪਏ ਹੈ।


ਏਜੰਸੀ ਨੇ ਕਿਹਾ ਕਿ ਕੁਰਕ ਕੀਤੀਆਂ ਜਾਇਦਾਦਾਂ 'ਚ ਛੇ ਰਿਹਾਇਸ਼ੀ ਜਾਇਦਾਦਾਂ, 100 ਦਫ਼ਤਰ, ਪੁਣੇ 'ਚ ਦੋ ਫ਼ਲੈਟ, ਇਕ ਸੂਰਜੀ ਊਰਜਾ ਪਲਾਂਟ, ਅਲੀਬਾਗ਼ 'ਚ ਇਕ ਫ਼ਾਰਮ ਹਾਊਸ ਅਤੇ ਅਹਿਮਦਨਗਰ ਜ਼ਿਲ੍ਹੇ 'ਚ ਕਰਜਤ 'ਚ 135 ਏਕੜ ਜ਼ਮੀਨ ਸ਼ਾਮਲ ਹੈ। ਕਾਲੇ ਧਨ ਨੂੰ ਚਿੱਟੇ ਧਨ 'ਚ ਬਦਲਣ ਬਾਰੇ ਕਾਨੂੰਨ ਹੇਠ 14 ਫ਼ਰਵਰੀ ਨੂੰ ਮਾਮਲਾ ਦਰਜ ਕਰਨ ਮਗਰੋਂ ਏਜੰਸੀ ਨੇ ਰਤਨ, ਹੀਰੇ, ਗਹਿਣੇ, ਸ਼ੇਅਰ, ਬੈਂਕ ਜਮ੍ਹਾਂ ਅਤੇ ਮਹਿੰਗੀਆਂ ਕਾਰਾਂ ਜ਼ਬਤ ਕੀਤੀਆਂ ਸਨ ਪਰ ਅਚੱਲ ਜਾਇਦਾਦਾਂ ਨੂੰ ਕੁਰਕ ਕਰਨ ਦੀ ਇਹ ਪਹਿਲੀ ਵੱਡੀ ਕਾਰਵਾਈ ਹੈ।  (ਪੀਟੀਆਈ)

SHARE ARTICLE
Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement