
'ਦੂਜੀ ਔਰਤਾਂ ਨਾਲ ਹਨ ਸ਼ਮੀ ਦੇ ਸਬੰਧ'
ਨਵੀਂ ਦਿੱਲੀ, 7 ਮਾਰਚ : ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਉਤੇ ਉਸ ਦੀ ਪਤਨੀ ਨੇ ਮਾਰਕੁਟ ਅਤੇ ਦੂਜੀਆਂ ਔਰਤਾਂ ਨਾਲ ਪ੍ਰੇਮ ਸਬੰਧਾਂ ਦਾ ਦੋਸ਼ ਲਗਾਇਆ ਹੈ। ਪਤਨੀ ਹਸੀਨ ਜਹਾਂ ਨੇ ਸ਼ਮੀ ਦੇ ਫ਼ੇਸਬੁਕ ਮੈਸੇਂਜਰ ਅਤੇ ਵਟਸਐਪ ਚੈਟ ਦੇ ਸਕ੍ਰੀਨ ਸ਼ਾਟ ਪੋਸਟ ਕੀਤੇ ਹਨ, ਜਿਸ 'ਚ ਸ਼ਮੀ ਦੇ ਕਈ ਔਰਤਾਂ ਨਾਲ ਨਾਜਾਇਜ਼ ਸਬੰਧਾਂ ਬਾਰੇ ਲਿਖਿਆ ਹੋਇਆ ਹੈ। ਉਥੇ ਹੀ ਸ਼ਮੀ ਨੇ ਕਿਹਾ ਕਿ ਇਹ ਸਭ ਝੂਠ ਹੈ। ਇਹ ਮੇਰੇ ਵਿਰੁਧ ਕੋਈ ਵੱਡੀ ਸਾਜ਼ਿਸ਼ ਹੈ।ਹਸੀਨ ਜਹਾਂ ਮੁਤਾਬਕ ਉਸ ਕੋਲ ਅਪਣੇ ਪਤੀ ਵਿਰੁਧ ਕਈ ਸਬੂਤ ਹਨ, ਜਿਸ 'ਚ ਸ਼ਮੀ ਦੇ ਗ਼ੈਰ-ਸਬੰਧਾਂ ਦੀ ਗੱਲ ਸਾਬਤ ਹੁੰਦੀ ਹੈ। ਉਸ ਦੇ ਕਈ ਲੜਕੀਆਂ ਨਾਲ ਜਿਸਮਾਨੀ ਸਬੰਧ ਵੀ ਹਨ।
ਇਨ੍ਹਾਂ 'ਚ ਵਿਦੇਸ਼ੀ ਲੜਕੀਆਂ ਵੀ ਸ਼ਾਮਲ ਹਨ। ਹਸੀਨ ਨੇ ਦੋਸ਼ ਲਗਾਇਆ ਕਿ ਦੱਖਣ ਅਫ਼ਰੀਕਾ ਦੌਰੇ ਤੋਂ ਵਾਪਸ ਆਉਣ ਸਮੇਂ ਸ਼ਮੀ ਨੇ ਉਸ ਨਾਲ ਮਾਰਕੁੱਟ ਵੀ ਕੀਤੀ ਸੀ। ਹਸੀਨ ਨੇ ਇਕ ਨਿਊਜ਼ ਚੈਨਲ 'ਤੇ ਦਸਿਆ, ''ਜਿਥੇ-ਜਿਥੇ ਮੈਚ ਹੁੰਦਾ ਹੈ, ਸ਼ਮੀ ਉਥੇ ਲੜਕੀਆਂ ਨੂੰ ਬੁਲਾਉਂਦਾ ਹੈ।'' ਹਸੀਨ ਨੇ ਕਿਹਾ ਕਿ ਉਹ ਤਲਾਕ ਨਹੀਂ ਦੇਵੇਗੀ ਅਤੇ ਮਾਮਲੇ ਨੂੰ ਅਦਾਲਤ 'ਚ ਲੈ ਕੇ ਜਾਵੇਗੀ।ਜ਼ਿਕਰਯੋਗ ਹੈ ਕਿ ਜੂਨ 2014 'ਚ ਸ਼ਮੀ ਦਾ ਵਿਆਹ ਕਲਕੱਤਾ ਦੀ ਰਹਿਣ ਵਾਲੀ ਹਸੀਨ ਨਾਲ ਹੋਇਆ ਸੀ। ਇਨ੍ਹਾਂ ਦੋਹਾਂ ਦੀ ਇਕ ਬੇਟੀ ਵੀ ਹੈ। ਹਸੀਨ ਜਹਾਂ ਮਾਡਲ ਰਹਿ ਚੁਕੀ ਹੈ। ਸ਼ਮੀ ਅਪਣੀ ਪਤਨੀ ਨਾਲ ਤਸਵੀਰਾਂ ਸ਼ੇਅਰ ਕਰ ਕੇ ਕਈ ਵਾਰ ਕੱਟੜਪੰਥੀਆਂ ਦੇ ਨਿਸ਼ਾਨੇ 'ਤੇ ਆ ਚੁਕੇ ਹਨ। (ਪੀਟੀਆਈ)