
ਨਵੀਂ
ਦਿੱਲੀ, 19 ਸਤੰਬਰ: ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਪੰਜਾਬ ਨੈਸ਼ਨਲ ਬੈਂਕ ਤੋਂ
60 ਕਰੋੜ ਰੁਪਏ ਦਾ ਕਰਜ਼ਾ ਲੈਣ ਲਈ ਕੀਤੇ ਘਪਲੇ ਦੇ ਮਾਮਲੇ 'ਚ ਅੱਠ ਮਾਮਲੇ ਦਰਜ ਕੀਤੇ ਹਨ।
ਇਸ ਬਾਬਤ ਸੀ.ਬੀ.ਆਈ. ਨੇ ਦਿੱਲੀ ਅਤੇ ਅੰਬਾਲਾ 'ਚ 16 ਥਾਵਾਂ ਦੀ ਤਲਾਸ਼ੀ ਲਈ।
ਸੀ.ਬੀ.ਆਈ. ਨੇ ਇਨ੍ਹਾਂ ਮਾਮਲਿਆਂ 'ਚ ਕਾਰੋਬਾਰੀ ਦੀਪਕ ਗੁਪਤਾ, ਉਸ ਦੀ ਪਤਨੀ ਪੱਲਵੀ ਗੁਪਤਾ, ਵਿਨੀਤ ਗੁਪਤਾ, ਆਦਿਤਾ ਮੀਡੀਆ ਨੈੱਟਵਰਕ ਪ੍ਰਾਈਵੇਟ ਲਿਮਟਡ, ਡੀ.ਜੀ. ਫ਼ੁੱਟਵਿਅਰ ਪ੍ਰਾਈਵੇਟ ਲਿਮਟਡ, ਸਾਫ਼ਟਮੈਕਸ ਪ੍ਰਾਈਵੇਟ ਲਿਮਟਡ, ਸ੍ਰੀ ਹਰੀ ਓਵਰਸੀਜ਼ ਅਤੇ ਮੈਰੋਜ਼ ਟਰੇਡਿੰਗ ਪ੍ਰਾਈਵੇਟ ਲਿਮਟਡ ਸਮੇਤ ਹੋਰਾਂ ਨੂੰ ਮੁਲਜ਼ਮ ਬਣਾਇਆ ਹੈ।
ਸੀ.ਬੀ.ਆਈ. ਦੇ ਇਕ ਬੁਲਾਰੇ
ਨੇ ਕਿਹਾ ਕਿ ਪੰਜਾਬ ਨੈਸ਼ਨਲ ਬੈਂਕ ਤੋਂ ਫ਼ਰਜ਼ੀ ਦਸਤਾਵੇਜ਼ ਅਤੇ ਕਰਜ਼ੇ ਦਾ ਆਧਾਰ ਵਧਾ-ਚੜ੍ਹਾਅ
ਕੇ ਪੇਸ਼ ਕਰ ਕੇ 60 ਕਰੋੜ ਰੁਪਏ ਦਾ ਕਰਜ਼ ਲੈਣ ਦਾ ਦੋਸ਼ ਹੈ। ਉਸ ਨੇ ਕਿਹਾ ਕਿ ਬੈਂਕ ਤੋਂ
ਪ੍ਰਾਪਤ ਕਰਜ਼ੇ ਨੂੰ ਕਥਿਤ ਤੌਰ 'ਤੇ ਕਿਸੇ ਹੋਰ ਉਦੇਸ਼ 'ਚ ਪ੍ਰਯੋਗ ਕੀਤਾ ਗਿਆ। ਸਾਰੀਆਂ
ਐਫ਼.ਆਈ.ਆਰ. 'ਚ ਮੁਲਜ਼ਮ ਵੱਖੋ ਵੱਖ ਹਨ ਪਰ ਸਾਰਿਆਂ ਦਾ ਦੀਪਕ ਗੁਪਤਾ ਨਾਲ ਸਬੰਧ ਹੈ।
ਏਜੰਸੀ ਨੇ ਬੈਂਕ ਦੀ ਸ਼ਿਕਾਇਤ 'ਤੇ 13 ਸਤੰਬਰ ਨੂੰ ਮਾਮਲੇ ਦਰਜ ਕੀਤੇ ਹਨ।
(ਪੀਟੀਆਈ)