
ਨਵੀਂ
ਦਿੱਲੀ, 17 ਸਤੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 67 ਸਾਲ ਦੇ ਹੋ ਗਏ। ਉਨ੍ਹਾਂ
ਦਾ ਜਨਮ 17 ਸਤੰਬਰ 1950 ਨੂੰ ਹੋਇਆ ਸੀ। ਭਾਜਪਾ ਇਸ ਦਿਨ ਨੂੰ 'ਸੇਵਾ ਦਿਵਸ' ਵਜੋਂ ਮਨਾ
ਰਹੀ ਹੈ। ਦੇਸ਼ ਦੀਆਂ ਵੱਖ ਵੱਖ ਸਿਆਸੀ ਹਸਤੀਆਂ ਨੇ ਮੋਦੀ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ
ਵਧਾਈ ਦਿਤੀ। ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਵਧਾਈ ਦਿਤੀ।
ਪ੍ਰਧਾਨ ਮੰਤਰੀ ਅੱਜ 67 ਸਾਲ ਦੇ ਹੋ
ਗਏ। ਰਾਹੁਲ ਨੇ ਟਵਿਟਰ 'ਤੇ ਲਿਖਿਆ, 'ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਜਨਮ ਦਿਨ
ਦੀਆਂ ਸ਼ੁਭਕਾਮਨਾਵਾਂ।' ਕਾਂਗਰਸ ਦੇ ਜਨਰਲ ਸਕੱਤਰ ਦਿਗਵਿਜੇ ਸਿੰਘ ਨੇ ਵੀ ਪ੍ਰਧਾਨ ਮੰਤਰੀ
ਮੋਦੀ ਨੂੰ ਜਨਮ ਦਿਨ ਦੀ ਵਧਾਈ ਦਿਤੀ। ਉਨ੍ਹਾਂ ਕਿਹਾ, 'ਮੋਦੀ ਜੀ ਨੂੰ ਜਨਮ ਦਿਨ ਦੀਆਂ
ਵਧਾਈਆਂ। ਰੱਬ ਉਨ੍ਹਾਂ ਨੂੰ ਅਪਣੀਆਂ ਗ਼ਲਤੀਆਂ ਨੂੰ ਪ੍ਰਵਾਨ ਕਰਨ ਅਤੇ ਉਨ੍ਹਾਂ ਨੂੰ
ਸੁਧਾਰਨ ਦੀ ਸੂਝਬੂਝ ਬਖ਼ਸ਼ੇ। (ਏਜੰਸੀ)