
ਲਖਨਊ,
16 ਸਤੰਬਰ : ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਕਾਂਗਰਸ ਮੀਤ ਪ੍ਰਧਾਨ
ਰਾਹੁਲ ਗਾਂਧੀ 'ਤੇ ਵਿਅੰਗ ਕਸਦਿਆਂ ਕਿਹਾ ਕਿ ਰਾਹੁਲ ਗਾਂਧੀ ਦੇਸ਼ ਵਿਚ ਅਪਣੀਆਂ ਚਾਰ
ਪੀੜ੍ਹੀਆਂ ਦੇ 50 ਸਾਲ ਦੇ ਸ਼ਾਸਨ ਦਾ ਹਿਸਾਬ ਦੇਣ।
ਸ਼ਾਹ ਨੇ ਤਿੰਨ ਦਿਨਾ ਝਾਰਖੰਡ
ਪ੍ਰਵਾਸ ਦੇ ਦੂਜੇ ਦਿਨ ਅੱਜ ਇਥੇ ਰਾਜ ਸਰਕਾਰ ਦੇ ਸਮਾਗਮ ਵਿਚ ਕਿਹਾ, 'ਅਮਰੀਕਾ ਜਾ ਕੇ
ਰਾਹੁਲ ਬਾਬਾ ਬਹੁਤ ਗੱਲਾਂ ਕਰਦੇ ਹਨ ਪਰ ਪਹਿਲਾਂ ਉਹ ਦੇਸ਼ ਵਿਚ ਅਪਣੀਆਂ ਚਾਰ ਪੀੜ੍ਹੀਆਂ
ਦੇ ਪੰਜਾਹ ਸਾਲ ਦੇ ਸ਼ਾਸਨ ਕਾਲ ਦਾ ਹਿਸਾਬ ਦੇਣ।' ਸ਼ਾਹ ਨੇ ਕਿਹਾ, 'ਕੇਂਦਰ ਦੀ ਨਰਿੰਦਰ
ਮੋਦੀ ਸਰਕਾਰ ਝਾਰਖੰਡ ਦੇ ਵਿਕਾਸ ਲਈ ਚੱਟਾਨ ਵਾਂਗ ਉਨ੍ਹਾਂ ਨਾਲ ਖੜੀ ਹੈ।'
ਸ਼ਾਹ ਨੇ
ਕਿਹਾ ਕਿ ਮੋਦੀ ਸਰਕਾਰ ਦੇਸ਼ ਦੇ ਵਿਕਾਸ ਲਈ 106 ਯੋਜਨਾਵਾਂ ਲੈ ਕੇ ਆਈ ਹੈ ਅਤੇ ਸਾਰੀਆਂ
'ਤੇ ਬੜੀ ਤੇਜ਼ੀ ਨਾਲ ਕੰਮ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਝਾਰਖੰਡ ਦੇ ਲੋਕਾਂ ਨੂੰ
ਸਵਰਾਜ ਤਾਂ ਮਿਲ ਗਿਆ ਸੀ ਪਰ ਸੁਰਾਜ ਹੁਣ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਮੋਦੀ
ਸਰਕਾਰ ਵਾਂਗ ਹੀ ਝਾਰਖੰਡ ਦੀ ਸਰਕਾਰ 'ਤੇ ਵੀ ਤਿੰਨ ਸਾਲ ਦੇ ਸ਼ਾਸਨਕਾਲ ਦੌਰਾਨ
ਭ੍ਰਿਸ਼ਟਾਚਾਰ ਦਾ ਇਕ ਵੀ ਦੋਸ਼ ਨਹੀਂ ਲੱਗਾ ਜਿਸ ਲਈ ਮੁੱਖ ਮੰਤਰੀ ਰਘੂਵਰ ਦਾਸ ਅਤੇ ਉਨ੍ਹਾਂ
ਦੀ ਟੀਮ ਪ੍ਰਸ਼ੰਸਾ ਦੀ ਪਾਤਰ ਹੈ।
ਸ਼ਾਹ ਨੇ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਮੰਤਰੀਆਂ ਦੀ ਹਾਜ਼ਰੀ ਵਿਚ ਵੱਖ ਵੱਖ ਯੋਜਨਾਵਾਂ ਦੇ ਲਾਭਪਾਤਰੀਆਂ ਨੂੰ 340 ਕਰੋੜ ਰੁਪਏ ਦੀ ਨਕਦ ਰਾਸ਼ੀ ਵੰਡੀ। (ਏਜੰਸੀ)