ਰਾਜਸਥਾਨ ਤੇ ਪਛਮੀ ਬੰਗਾਲ ਜ਼ਿਮਨੀ ਚੋਣਾਂ 'ਚ ਭਾਜਪਾ ਨੂੰ ਵੱਡਾ ਝਟਕਾ
Published : Feb 1, 2018, 11:14 pm IST
Updated : Feb 1, 2018, 5:44 pm IST
SHARE ARTICLE

ਜੈਪੁਰ/ਕੋਲਕਾਤਾ, 1 ਫ਼ਰਵਰੀ: ਜ਼ਿਮਨੀ ਚੋਣਾਂ ਦੇ ਨਤੀਜਿਆਂ ਵਿਚ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਕਾਂਗਰਸ ਨੇ ਅਲਵਰ ਅਤੇ ਅਜਮੇਰ ਲੋਕ ਸਭਾ ਸੀਟਾਂ ਜਿੱਤ ਕੇ ਸੂਬੇ ਦੀ ਸੱਤਾਧਾਰੀ ਭਾਜਪਾ ਨੂੰ ਹੈਰਾਨ-ਪ੍ਰੇਸ਼ਾਨ ਕਰ ਦਿਤਾ ਹੈ। ਭਾਜਪਾ ਨੇ ਇਹ ਦੋਵੇਂ ਸੀਟਾਂ 2014 ਵਿਚ ਜਿੱਤੀਆਂ ਸਨ।ਇਨ੍ਹਾਂ ਨਤੀਜਿਆਂ ਤੋਂ ਬਾਅਦ ਸੂਬਾ ਕਾਂਗਰਸ ਪ੍ਰਧਾਨ ਸਚਿਨ ਪਾਇਲਟ ਨੇ ਨੈਤਿਕ ਆਧਾਰ 'ਤੇ ਮੁੱਖ ਮੰਤਰੀ ਵਸੁੰਧਰਾ ਰਾਜੇ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਪਾਇਲਟ ਨੇ ਕਿਹਾ ਕਿ ਭਾਜਪਾ ਨੇ ਧਰਮ ਅਤੇ ਜਾਤੀਵਾਦ ਦੀ ਸਿਆਸਤ ਕਰ ਕੇ ਧਰੁਵੀਕਰਨ ਦੀ ਕੋਸ਼ਿਸ਼ ਕੀਤੀ ਪਰ ਵੋਟਰਾਂ ਨੇ ਉਸ ਨੂੰ ਨਕਾਰ ਦਿਤਾ ਹੈ। ਨਤੀਜਿਆਂ 'ਤੇ ਪ੍ਰਤੀਕਿਰਿਆ ਦਿੰਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਜਸਥਾਨ ਕਾਂਗਰਸ ਨੂੰ ਥਾਪੜਾ ਦਿੰਦਿਆਂ ਕਿਹਾ ਕਿ ਰਾਜਸਥਾਨ ਦੇ ਲੋਕਾਂ ਨੇ ਭਾਜਪਾ ਨੂੰ ਨਕਾਰ ਦਿਤਾ ਹੈ। ਕਾਂਗਰਸ ਦੇ ਕਰਨ ਸਿੰਘ ਯਾਦਵ ਅਤੇ ਰਘੂ ਸ਼ਰਮਾ ਨੇ ਅਪਣੇ ਨੇੜਲੇ ਵਿਰੋਧੀਆਂ ਭਾਜਪਾ ਦੇ ਜਸਵੰਤ ਯਾਦਵ ਅਤੇ ਰਾਮ ਸਵਰੂਪ ਨੂੰ ਭਾਰੀ ਫ਼ਰਕ ਨਾਲ ਹਰਾ ਦਿਤਾ। ਮੁੱਖ ਵਿਰੋਧੀ ਪਾਰਟੀ ਕਾਂਗਰਸ ਦੇ ਉਮੀਦਵਾਰ ਵਿਵੇਕ ਧਾਕੜ ਨੇ ਮੰਡਲਗੜ੍ਹ ਵਿਧਾਨ ਸਭਾ ਸੀਟ ਵੀ ਜਿੱਤ ਲਈ ਜਿਥੋਂ ਭਾਜਪਾ ਦੇ ਸ਼ਕਤੀ ਸਿੰਘ ਹਦਾ ਨੂੰ ਹਰਾਇਆ। ਇਹ ਸੀਟ ਹੁਣ ਤਕ ਭਾਜਪਾ ਕੋਲ ਸੀ। ਭਾਜਪਾ ਨੇ 2014 ਦੀਆਂ ਲੋਕ ਸਭਾ ਚੋਣਾਂ ਵਿਚ ਰਾਜਸਥਾਨ ਵਿਚ ਸਾਰੀਆਂ 25 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ। ਸੂਬੇ ਵਿਚ ਇਸੇ ਸਾਲ ਦੇ ਅਖ਼ੀਰ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।  ਅਜਮੇਰ ਅਤੇ ਅਲਵਰ ਦੀਆਂ ਲੋਕ ਸਭਾ ਸੀਟਾਂ ਅਤੇ ਮਾਂਡਲਗੜ੍ਹ ਵਿਧਾਨ ਸਭਾ ਸੀਟਾਂ ਲਈ ਆਏ ਚੋਣ ਨਤੀਜਿਆਂ ਤੋਂ ਬਾਅਦ ਸੂਬੇ ਦੀ ਪ੍ਰਧਾਨ ਮੰਤਰੀ ਵਸੁੰਧਰਾ ਰਾਜੇ ਨੇ ਅਪਣੀ ਪ੍ਰਤੀਕਿਰਿਆ 'ਚ ਕਿਹਾ, ''ਜਨਤਾ ਦੀ ਸੇਵਾ ਜੋ ਅਹਿਦ ਚਾਰ ਸਾਲ ਪਹਿਲਾਂ ਲਿਆ ਸੀ ਉਸ ਨੂੰ ਪੂਰਾ ਕਰਨ 'ਚ ਕੋਈ ਕਸਰ ਨਹੀਂ ਛੱਡੀ। ਅੱਜ ਤਿੰਨੇ ਚੋਣ ਖੇਤਰਾਂ 'ਚ ਜੋ ਫ਼ੈਸਲਾ ਜਨਤਾ ਨੇ ਦਿਤਾ ਹੈ ਉਹ ਸਿਰ ਅੱਖਾਂ 'ਤੇ।''ਉਧਰ, ਪਛਮੀ ਬੰਗਾਲ ਵਿਚ ਤ੍ਰਿਣਮੂਲ ਕਾਂਗਰਸ ਨੇ ਇਕ ਲੋਕ ਸਭਾ ਅਤੇ ਇਕ ਵਿਧਾਨ ਸਭਾ ਸੀਟ 'ਤੇ ਹੂੰਝਾਫੇਰ ਜਿੱਤ ਹਾਸਲ ਕਰਦਿਆਂ ਭਾਜਪਾ ਨੂੰ ਕਰਾਰ ਝਟਕਾ ਦਿਤਾ ਹੈ। ਸੀਪੀਐਮ ਤੀਜੇ ਸਥਾਨ 'ਤੇ ਰਹੀ। ਟੀਐਮਸੀ ਦੇ ਉਮੀਦਵਾਰ ਸਜਦਾ ਅਹਿਮਦ ਨੇ ਭਾਜਪਾ ਦੇ ਅਨੁਪਮ ਮਲਿਕ ਨੂੰ 4.74 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਉਲੂਬੇਰੀਆ ਲੋਕ ਸਭਾ ਸੀਟ ਜਿੱਤ ਲਈ। ਨੋਪਾਰਾ ਵਿਧਾਨ ਸਭਾ ਸੀਟ 'ਤੇ ਟੀਐਮਸੀ ਉਮੀਦਵਾਰ ਸੁਨੀਲ ਸਿੰਘ ਨੇ ਅਪਣੇ ਨੇੜਲੇ ਵਿਰੋਧੀ ਭਾਜਪਾ ਦੇ ਸੰਦੀਪ ਬੈਨਰਜੀ ਨੂੰ ਕਰੀਬ 70 ਹਜ਼ਾਰ ਵੋਟਾਂ ਨਾਲ ਹਰਾ ਦਿਤਾ।  (ਪੀਟੀਆਈ)ਜੈਪੁਰ/ਕੋਲਕਾਤਾ, 1 ਫ਼ਰਵਰੀ: ਜ਼ਿਮਨੀ ਚੋਣਾਂ ਦੇ ਨਤੀਜਿਆਂ ਵਿਚ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਕਾਂਗਰਸ ਨੇ ਅਲਵਰ ਅਤੇ ਅਜਮੇਰ ਲੋਕ ਸਭਾ ਸੀਟਾਂ ਜਿੱਤ ਕੇ ਸੂਬੇ ਦੀ ਸੱਤਾਧਾਰੀ ਭਾਜਪਾ ਨੂੰ ਹੈਰਾਨ-ਪ੍ਰੇਸ਼ਾਨ ਕਰ ਦਿਤਾ ਹੈ। ਭਾਜਪਾ ਨੇ ਇਹ ਦੋਵੇਂ ਸੀਟਾਂ 2014 ਵਿਚ ਜਿੱਤੀਆਂ ਸਨ।ਇਨ੍ਹਾਂ ਨਤੀਜਿਆਂ ਤੋਂ ਬਾਅਦ ਸੂਬਾ ਕਾਂਗਰਸ ਪ੍ਰਧਾਨ ਸਚਿਨ ਪਾਇਲਟ ਨੇ ਨੈਤਿਕ ਆਧਾਰ 'ਤੇ ਮੁੱਖ ਮੰਤਰੀ ਵਸੁੰਧਰਾ ਰਾਜੇ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਪਾਇਲਟ ਨੇ ਕਿਹਾ ਕਿ ਭਾਜਪਾ ਨੇ ਧਰਮ ਅਤੇ ਜਾਤੀਵਾਦ ਦੀ ਸਿਆਸਤ ਕਰ ਕੇ ਧਰੁਵੀਕਰਨ ਦੀ ਕੋਸ਼ਿਸ਼ ਕੀਤੀ ਪਰ ਵੋਟਰਾਂ ਨੇ ਉਸ ਨੂੰ ਨਕਾਰ ਦਿਤਾ ਹੈ। ਨਤੀਜਿਆਂ 'ਤੇ ਪ੍ਰਤੀਕਿਰਿਆ ਦਿੰਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਜਸਥਾਨ ਕਾਂਗਰਸ ਨੂੰ ਥਾਪੜਾ ਦਿੰਦਿਆਂ ਕਿਹਾ ਕਿ ਰਾਜਸਥਾਨ ਦੇ ਲੋਕਾਂ ਨੇ ਭਾਜਪਾ ਨੂੰ ਨਕਾਰ ਦਿਤਾ ਹੈ। 


ਕਾਂਗਰਸ ਦੇ ਕਰਨ ਸਿੰਘ ਯਾਦਵ ਅਤੇ ਰਘੂ ਸ਼ਰਮਾ ਨੇ ਅਪਣੇ ਨੇੜਲੇ ਵਿਰੋਧੀਆਂ ਭਾਜਪਾ ਦੇ ਜਸਵੰਤ ਯਾਦਵ ਅਤੇ ਰਾਮ ਸਵਰੂਪ ਨੂੰ ਭਾਰੀ ਫ਼ਰਕ ਨਾਲ ਹਰਾ ਦਿਤਾ। ਮੁੱਖ ਵਿਰੋਧੀ ਪਾਰਟੀ ਕਾਂਗਰਸ ਦੇ ਉਮੀਦਵਾਰ ਵਿਵੇਕ ਧਾਕੜ ਨੇ ਮੰਡਲਗੜ੍ਹ ਵਿਧਾਨ ਸਭਾ ਸੀਟ ਵੀ ਜਿੱਤ ਲਈ ਜਿਥੋਂ ਭਾਜਪਾ ਦੇ ਸ਼ਕਤੀ ਸਿੰਘ ਹਦਾ ਨੂੰ ਹਰਾਇਆ। ਇਹ ਸੀਟ ਹੁਣ ਤਕ ਭਾਜਪਾ ਕੋਲ ਸੀ। ਭਾਜਪਾ ਨੇ 2014 ਦੀਆਂ ਲੋਕ ਸਭਾ ਚੋਣਾਂ ਵਿਚ ਰਾਜਸਥਾਨ ਵਿਚ ਸਾਰੀਆਂ 25 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ। ਸੂਬੇ ਵਿਚ ਇਸੇ ਸਾਲ ਦੇ ਅਖ਼ੀਰ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।  ਅਜਮੇਰ ਅਤੇ ਅਲਵਰ ਦੀਆਂ ਲੋਕ ਸਭਾ ਸੀਟਾਂ ਅਤੇ ਮਾਂਡਲਗੜ੍ਹ ਵਿਧਾਨ ਸਭਾ ਸੀਟਾਂ ਲਈ ਆਏ ਚੋਣ ਨਤੀਜਿਆਂ ਤੋਂ ਬਾਅਦ ਸੂਬੇ ਦੀ ਪ੍ਰਧਾਨ ਮੰਤਰੀ ਵਸੁੰਧਰਾ ਰਾਜੇ ਨੇ ਅਪਣੀ ਪ੍ਰਤੀਕਿਰਿਆ 'ਚ ਕਿਹਾ, ''ਜਨਤਾ ਦੀ ਸੇਵਾ ਜੋ ਅਹਿਦ ਚਾਰ ਸਾਲ ਪਹਿਲਾਂ ਲਿਆ ਸੀ ਉਸ ਨੂੰ ਪੂਰਾ ਕਰਨ 'ਚ ਕੋਈ ਕਸਰ ਨਹੀਂ ਛੱਡੀ। ਅੱਜ ਤਿੰਨੇ ਚੋਣ ਖੇਤਰਾਂ 'ਚ ਜੋ ਫ਼ੈਸਲਾ ਜਨਤਾ ਨੇ ਦਿਤਾ ਹੈ ਉਹ ਸਿਰ ਅੱਖਾਂ 'ਤੇ।''ਉਧਰ, ਪਛਮੀ ਬੰਗਾਲ ਵਿਚ ਤ੍ਰਿਣਮੂਲ ਕਾਂਗਰਸ ਨੇ ਇਕ ਲੋਕ ਸਭਾ ਅਤੇ ਇਕ ਵਿਧਾਨ ਸਭਾ ਸੀਟ 'ਤੇ ਹੂੰਝਾਫੇਰ ਜਿੱਤ ਹਾਸਲ ਕਰਦਿਆਂ ਭਾਜਪਾ ਨੂੰ ਕਰਾਰ ਝਟਕਾ ਦਿਤਾ ਹੈ। ਸੀਪੀਐਮ ਤੀਜੇ ਸਥਾਨ 'ਤੇ ਰਹੀ। ਟੀਐਮਸੀ ਦੇ ਉਮੀਦਵਾਰ ਸਜਦਾ ਅਹਿਮਦ ਨੇ ਭਾਜਪਾ ਦੇ ਅਨੁਪਮ ਮਲਿਕ ਨੂੰ 4.74 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਉਲੂਬੇਰੀਆ ਲੋਕ ਸਭਾ ਸੀਟ ਜਿੱਤ ਲਈ। ਨੋਪਾਰਾ ਵਿਧਾਨ ਸਭਾ ਸੀਟ 'ਤੇ ਟੀਐਮਸੀ ਉਮੀਦਵਾਰ ਸੁਨੀਲ ਸਿੰਘ ਨੇ ਅਪਣੇ ਨੇੜਲੇ ਵਿਰੋਧੀ ਭਾਜਪਾ ਦੇ ਸੰਦੀਪ ਬੈਨਰਜੀ ਨੂੰ ਕਰੀਬ 70 ਹਜ਼ਾਰ ਵੋਟਾਂ ਨਾਲ ਹਰਾ ਦਿਤਾ।  (ਪੀਟੀਆਈ)

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement