ਰੇਲ ਗੱਡੀ ਟਾਰਚ ਦੀ ਰੌਸ਼ਨੀ ‘ਚ 20 ਕਿਲੋਮੀਟਰ ਦੌਡ਼ਦੀ ਗਈ
Published : Dec 9, 2017, 9:05 am IST
Updated : Dec 9, 2017, 3:35 am IST
SHARE ARTICLE

ਮੁਜ਼ੱਫਰਪੁਰ- ਬਿਹਾਰ ‘ਚ ਕੱਲ੍ਹ ਰਾਤ ਮੋਤੀਪੁਰ ਤੇ ਮੁਜ਼ੱਫਰਪੁਰ ਦੇ ਵਿਚਾਲੇ ਕਰੀਬ 20 ਕਿਲੋਮੀਟਰ ਤੱਕ ਟਾਰਚ ਦੀ ਰੌਸ਼ਨੀ ਵਿੱਚ ਮੰਡੂਆਡੀਹ ਐਕਸਪ੍ਰੈਸ ਦੌਡ਼ਦੀ ਰਹੀ। ਲੋਕੋ ਪਾਇਲਟ (ਡਰਾਈਵਰ) ਨੇ 20 ਤੋਂ 30 ਕਿਲੋਮੀਟਰ ਪ੍ਰਤੀ ਘੰਟਾ ਰਫਤਾਰ ਨਾਲ ਰੇਲ ਗੱਡੀ ਚਲਾਈ।

ਜਾਣਕਾਰੀ ਅਨੁਸਾਰ ਮੋਤੀਪੁਰ ਸਟੇਸ਼ਨ ‘ਤੇ ਮੰਡੂਆਡੀਹ ਐਕਸਪ੍ਰੈਸ ਪੰਜ ਮਿੰਟ ਰੁਕਣ ਪਿੱਛੋਂ ਜਦੋਂ ਚੱਲੀ ਤਾਂ ਇੰਜਣ ਦੀ ਮੇਨ ਲਾਈਟ ਖਰਾਬ ਹੋ ਗਈ। ਗੱਡੀ ਦੇ ਅੱਗੇ ਵਧਣ ‘ਚ ਮੁਸ਼ਕਿਲ ਪੇਸ਼ ਆਉਣ ਲੱਗੀ। ਡਰਾਈਵਰ ਨੇ ਟਰੈਕ ਨਜ਼ਰ ਨਾ ਆਉਣ ਕਾਰਨ ਗੱਡੀ ਰੋਕ ਦਿੱਤੀ। ਲਾਈਟ ਠੀਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਨੁਕਸ ਦਾ ਪਤਾ ਨਾ ਲੱਗਾ ਤਾਂ ਡਰਾਈਵਰ ਨੇ ਸਥਾਨਕ ਸਟੇਸ਼ਨ ਮਾਸਟਰ ਨੂੰ ਸੂਚਨਾ ਦਿੱਤੀ ਅਤੇ ਗੱਡੀ ਅੱਗੇ ਲਿਜਾਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਦੂਜਾ ਇੰਜਣ ਭੇਜਣ ਦੀ ਮੰਗ ਕੀਤੀ।



ਕੰਟਰੋਲਰ ਵੱਲੋਂ ਉਚਿਤ ਜਵਾਬ ਨਾ ਮਿਲਿਆ। ਸੀਨੀਅਰ ਮੁਲਾਜ਼ਮਾਂ ਨੇ ਡਰਾਈਵਰ ਨੂੰ ਕਿਸੇ ਵੀ ਤਰ੍ਹਾਂ ਕੋਈ ਪ੍ਰਬੰਧ ਕਰਕੇ ਗੱਡੀ ਮੁਜ਼ੱਫਰਪੁਰ ਤੱਕ ਪਹੁੰਚਾਉਣ ਦਾ ਨਿਰਦੇਸ਼ ਦਿੱਤਾ। ਅਧਿਕਾਰੀਆਂ ਤੋਂ ਮਿਲੇ ਨਿਰਦੇਸ਼ ਬਾਅਦ ਸੁਰੱਖਿਆ ਛਿੱਕੇ ਟੰਗ ਕੇ ਗੱਡੀ ਚਲਾਈ ਗਈ। ਡਰਾਈਵਰ ਨੇ ਟਾਰਚ ਨੂੰ ਇੰਜਣ ਦੀ ਲਾਈਟ ਦੇ ਨਾਲ ਲਟਕਾ ਦਿੱਤਾ। ਮੱਧਮ ਰੌਸ਼ਨੀ ‘ਚ ਗੱਡੀ ਅੱਗੇ ਵਧੀ।

ਡਰਾਈਵਰ ਚੌਕਸੀ ਨਾਲ ਚਲਾਉਂਦਾ ਰਿਹਾ। 20 ਕਿਲੋਮੀਟਰ ਦੂਰੀ ਤੈਅ ਕਰਨ ‘ਚ ਡੇਢ ਘੰਟਾ ਲੱਗ ਗਿਆ। ਗੱਡੀ ਦੇ ਮੁਜ਼ੱਫਰਪੁਰ ਪੁੱਜਣ ਪਿੱਛੇ ਇੰਜਣ ਦੀ ਲਾਈਟ ਠੀਕ ਕੀਤੀ ਗਈ। ਇਸ ਪਿੱਛੋਂ ਦੇਰ ਰਾਤ 12 ਵਜੇ ਵਾਪਸ ਮੰਡੂਆਡੀਹ ਲਈ ਚਲਾਇਆ ਗਿਆ।

SHARE ARTICLE
Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement