ਰੀਕਾਰਡ 918 ਕਿਲੋ ਖਿਚੜੀ ਏਮਜ਼ ਦੇ ਬਾਹਰ ਵਰਤਾਈ
Published : Nov 4, 2017, 10:31 pm IST
Updated : Nov 4, 2017, 5:01 pm IST
SHARE ARTICLE

ਨਵੀਂ ਦਿੱਲੀ, 4 ਨਵੰਬਰ (ਸਪੋਕਸਮੈਨ ਸਮਾਚਾਰ ਸੇਵਾ) : ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਉਦਮ ਸਦਕਾ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ 'ਖਿਚੜੀ' ਨੇ ਨਵਾਂ ਵਿਸ਼ਵ ਰੀਕਾਰਡ ਕਾਇਮ ਕਰ ਦਿਤਾ, ਜਦੋਂ ਵਿਸ਼ਵ ਪ੍ਰਸਿੱਧ ਸ਼ੈਫ ਸੰਜੀਵ ਕਪੂਰ ਵਲੋਂ ਤਿਆਰ ਕੀਤੀ 918 ਕਿਲੋ ਦੀ ਖਿਚੜੀ ਨੂੰ ਗਿੰਨੀਜ਼ ਬੁਕ ਆਫ਼ ਵਰਲਡ ਰੀਕਾਰਡਜ਼ ਵਲੋਂ ਨਵੇਂ ਰੀਕਾਰਡ ਲਈ ਮਾਨਤਾ ਦਿਤੀ ਗਈ।ਇਹ ਖਿਚੜੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਦਿੱਲੀ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਯੂਥ ਅਕਾਲੀ ਦਲ  ਦੇ ਵਰਕਰਾਂ ਵਲੋਂ ਏਮਜ਼ ਦੇ ਬਾਹਰ ਲਿਜਾਈ ਗਈ, ਜਿਥੇ ਸੰਗਤ ਨੂੰ ਲੰਗਰ ਵਜੋਂ ਵਰਤਾਈ ਗਈ। ਯੂਥ ਅਕਾਲੀ ਦਲ ਦੇ ਵਰਕਰਾਂ ਨੇ ਇਹ ਖਿਚੜੀ ਲੰਗਰ ਵਰਤਾਉਣ ਦੀ ਸੇਵਾ ਕੀਤੀ ਅਤੇ ਹਾਜ਼ਰ ਸੰਗਤ ਨੇ ਇਸ ਸੇਵਾ ਦੀ ਰਜਵੀਂ ਤਾਰੀਫ ਕੀਤੀ।

ਅੱਜ ਵੱਡੇ ਕੜਾਹੇ 'ਚ 800 ਕਿਲੋ ਤੋਂ ਜ਼ਿਆਦਾ ਖਿਚੜੀ ਮੱਠੀ ਅੱਗ ਦੇ ਸੇਕ 'ਤੇ ਪਕਾਈ ਗਈ। ਇਸ ਦੀ ਬ੍ਰੈਂਡਿੰਗ ਸੰਪੂਰਨ ਖੁਰਾਕ ਦੇ ਤੌਰ 'ਤੇ ਕੀਤੀ ਗਈ।  ਇੰਨੇ ਵੱਡੇ ਪੱਧਰ 'ਤੇ ਕੜਾਹੇ ਵਿਚ ਤਿਆਰ ਕੀਤੀ ਖਿਚੜੀ ਨੇ ਵੇਖਣ ਲਈ ਗਿੰਨੀਜ਼ ਬੁਕ ਆਫ਼ ਰੀਕਾਰਡਸ ਦੀ ਟੀਮ ਵੀ ਇਸ ਮੌਕੇ 'ਤੇ ਹਾਜ਼ਰ ਸੀ।ਇਸ ਮੌਕੇ ਸ. ਸਿਰਸਾ ਨੇ ਕਿਹਾ ਕਿ ਅੱਜ ਦਾ ਪਵਿੱਤਰ ਦਿਹਾੜਾ, ਜੋ ਦੁਨੀਆਂ ਭਰ ਵਿਚ ਪੂਰੀ ਸ਼ਰਧਾ, ਸਤਿਕਾਰ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ, ਸਾਡੇ ਲਈ ਹੋਰ ਯਾਦਗਾਰੀ ਹੋਰ ਨਿਬੜਿਆ ਹੈ, ਕਿਉਂਕਿ ਅੱਜ ਵਿਸ਼ਵ ਰੀਕਾਰਡ ਸਥਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ ਸੰਗਤ ਦੀ ਸੇਵਾ ਨਾਲੋਂ ਵੱਡੀ ਸੇਵਾ ਅਤੇ ਪਵਿੱਤਰ ਕਾਰਜ ਹੋਰ ਕੋਈ ਨਹੀਂ ਹੋ ਸਕਦਾ।ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ  ਮੈਂਬਰ ਸਰਵਜੀਤ ਸਿੰਘ ਵਿਰਕ, ਜਸਮੈਨ ਸਿੰਘ ਨੋਨੀ, ਯੂਥ ਅਕਾਲੀ ਦਲ ਦੇ ਆਗੂ ਜਸਪ੍ਰੀਤ ਸਿੰਘ ਵਿੱਕੀ ਮਾਨ, ਗੁਰਪ੍ਰੀਤ ਸਿੰਘ ਬੱਗਾ, ਤਰੁਣਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਸ਼ੰਟੀ, ਜਸਵੀਰ ਸਿੰਘ, ਜਪਨੀਤ ਸਿੰਘ, ਪ੍ਰਭਜੋਤ ਸਿੰਘ ਸੋਨੂੰ, ਗੁਰਪ੍ਰੀਤ ਸਿੰਘ ਰਾਜਾ, ਅਮਨ ਗੰਭੀਰ, ਗਗਨਦੀਪ ਸਿੰਘ, ਚਰਨਦੀਪ ਸਿੰਘ ਅਤੇ ਤਵਿੰਦਰ ਸਿੰਘ ਸਿਰਸਾ ਵੀ ਹਾਜ਼ਰ ਸਨ।

SHARE ARTICLE
Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement