ਸਕੂਲਾਂ-ਕਾਲਜਾਂ ਦੀਆਂ ਕੈਂਟੀਨਾਂ 'ਚੋਂ ਬਰਗਰ ਖਾਣ ਵਾਲਿਆਂ ਲਈ ਬੁਰੀ ਖਬਰ
Published : Sep 20, 2017, 1:20 pm IST
Updated : Sep 20, 2017, 7:50 am IST
SHARE ARTICLE

ਨਵੀਂ ਦਿੱਲੀ: ਪਿਜ਼ਾ-ਬਰਗਰ ਖਾਣ ਵਾਲਿਆਂ ਲਤ ਇਹ ਬੂਰੀ ਖਬਰ ਹੋ ਸਕਦੀ ਹੈ। ਦੱਸ ਦਈਏ ਕਿ ਤੁਹਾਡੇ ਮਨ ਪਸੰਦੀਦਾ ਪਿਜ਼ਾ, ਬਰਗਰ, ਸਮੋਸਾ, ਕੋਲਡ ਡ੍ਰਿੰਕਸ ਅਤੇ ਸਿਗਰਟ-ਸ਼ਰਾਬ ਜਲਦ ਹੀ ਮਹਿੰਗੇ ਹੋਣ ਵਾਲੇ ਹਨ। ਉੱਥੇ ਹੀ, ਸਕੂਲ ਕਾਲਜਾਂ 'ਚ ਹੁਣ ਜੰਕ ਫੂਡ ਵੀ ਨਹੀਂ ਮਿਲੇਗਾ। ਕੇਂਦਰ ਸਰਕਾਰ ਇਨ੍ਹਾਂ ਚੀਜ਼ਾਂ ਨੂੰ ਇਸ ਲਈ ਮਹਿੰਗਾ ਕਰਨ ਜਾ ਰਹੀ ਹੈ, ਕਿਉਂਕਿ ਇਨ੍ਹਾਂ ਪਦਾਰਥਾਂ ਦੇ ਜ਼ਿਆਦਾ ਸੇਵਨ ਨਾਲ ਹੋਣ ਵਾਲੀਆਂ ਬਿਮਾਰੀਆਂ 'ਤੇ ਸਭ ਤੋਂ ਵੱਧ ਖਰਚ ਹੁੰਦਾ ਹੈ। 

ਕੇਂਦਰ ਸਰਕਾਰ ਦਾ ਮਕਸਦ ਲੋਕਾਂ ਦੀ ਸਿਹਤ 'ਚ ਸੁਧਾਰ ਲਿਆਉਣਾ ਹੈ ਪਰ ਇਸ ਲਈ ਜੋ ਪ੍ਰਬੰਧ ਕੀਤੇ ਗਏ ਹਨ, ਉਨ੍ਹਾਂ ਨਾਲ ਅਜਿਹੇ ਲੋਕਾਂ ਦੀ ਜੇਬ 'ਤੇ ਵੀ ਸਭ ਤੋਂ ਵੱਧ ਅਸਰ ਪਵੇਗਾ, ਜੋ ਇਨ੍ਹਾਂ ਦਾ ਸੇਵਨ ਕਰਦੇ ਹਨ। ਉੱਥੇ ਹੀ, ਸਰਕਾਰ ਤੰਬਾਕੂ ਅਤੇ ਸ਼ਰਾਬ 'ਤੇ ਵੀ ਜਲਦ ਹੀ ਇੰਪੋਰਟ ਡਿਊਟੀ ਵਧਾ ਦੇਵੇਗੀ। 


ਜਾਣਕਾਰੀ ਮੁਤਾਬਕ, ਅਜਿਹੀਆਂ ਖਾਣ-ਪੀਣ ਦੀਆਂ ਚੀਜ਼ਾਂ 'ਤੇ ਜੀ. ਐੱਸ. ਟੀ. ਵਧਾਉਣ ਅਤੇ ਵਾਧੂ ਸੈੱਸ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਲਦ ਹੀ ਅਜਿਹੀਆਂ ਚੀਜ਼ਾਂ 'ਤੇ ਕੇਂਦਰ ਜੀ. ਐੱਸ. ਟੀ. ਦੀ ਦਰ ਨੂੰ ਵਧਾ ਕੇ 28 ਫੀਸਦੀ ਅਤੇ ਹੋਰ ਸੈੱਸ ਲਾਉਣ ਦਾ ਐਲਾਨ ਕਰ ਸਕਦਾ ਹੈ। 

ਸਕੂਲਾਂ-ਕਾਲਜਾਂ 'ਚ ਨਹੀਂ ਮਿਲੇਗਾ ਸਮੋਸਾ-ਪੈਟੀਜ਼


ਉੱਥੇ ਹੀ, ਜਾਣਕਾਰੀ ਮੁਤਾਬਕ ਸਕੂਲ ਅਤੇ ਕਾਲਜ ਦੀਆਂ ਕੈਂਟੀਨਾਂ 'ਚ ਸਮੋਸਾ ਅਤੇ ਪੈਟੀਜ਼ ਨਹੀਂ ਮਿਲਣਗੇ। ਕੇਂਦਰ ਸਰਕਾਰ ਨੇ ਐੱਚ. ਆਰ. ਡੀ. ਮੰਤਰਾਲੇ ਨੂੰ ਕਿਹਾ ਹੈ ਕਿ ਉਹ ਜਲਦ ਹੀ ਪੂਰੇ ਦੇਸ਼ ਦੇ ਹਰੇਕ ਸਕੂਲ, ਕਾਲਜ ਅਤੇ ਯੂਨੀਵਰਸਿਟੀ ਦੀਆਂ ਕੈਂਟੀਨਾਂ ਅਤੇ ਇਸ ਦੇ ਨੇੜੇ-ਤੇੜੇ 500 ਮੀਟਰ ਦੇ ਘੇਰੇ 'ਚ ਆਉਣ ਵਾਲੀਆਂ ਦੁਕਾਨਾਂ 'ਤੇ ਸਮੋਸੇ ਸਮੇਤ ਹੋਰ ਜੰਕ ਫੂਡ ਬਣਾਉਣ ਅਤੇ ਵੇਚਣ 'ਤੇ ਰੋਕ ਲਗਾਏ।

SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement