
ਲਖਨਊ,
30 ਸਤੰਬਰ : ਸਮਾਜਵਾਦੀ ਪਾਰਟੀ ਦੀ ਸੂਬਾਈ ਤਰਜਮਾਨ ਪੰਖੁੜੀ ਪਾਠਕ ਨੂੰ ਉਸ ਦੇ ਫ਼ੇਸਬੁਕ
ਖਾਤੇ 'ਤੇ ਲਖਨਊ ਵਾਸੀ ਨੌਜਵਾਨ ਨੇ ਬਲਾਤਕਾਰ ਕਰਨ ਦੀ ਧਮਕੀ ਦਿਤੀ ਹੈ। ਪੰਖੁੜੀ ਪਾਠਕ
ਨੇ ਦਿੱਲੀ 'ਚ ਅਪਣੇ ਘਰ ਲਾਗਲੇ ਮਾਇਆਪੁਰੀ ਥਾਣੇ ਵਿਚ ਕੇਸ ਦਰਜ ਕਰਾਇਆ ਹੈ।
ਪੰਖੁੜੀ
ਨੇ ਕਿਹਾ, 'ਯੂਪੀ ਵਿਚ ਕਾਨੂੰਨ ਦਾ ਡਰ ਨਹੀਂ। ਇਹੀ ਕਾਰਨ ਹੈ ਕਿ ਲੋਕ ਕਿਸੇ ਨੂੰ ਕੁੱਝ
ਵੀ ਕਹਿਣ ਲਈ ਆਜ਼ਾਦ ਹਨ।' ਦਰਅਸਲ ਪੰਖੁੜੀ ਨੇ ਫ਼ੇਸਬੁਕ 'ਤੇ ਰਾਏ ਮੰਗੀ ਸੀ ਕਿ ਅਜਿਹਾ
ਕਿਹੜਾ ਕੰਮ ਹੈ ਜਿਹੜਾ ਭਾਜਪਾ ਵਾਲਿਆਂ ਨੇ ਨਹੀਂ ਕੀਤਾ? ਇਸ ਪੋਸਟ 'ਤੇ ਟਿਪਣੀ ਕਰਦਿਆਂ
ਲਖਨਊ ਦੇ ਪੰਕਜ ਸ਼ੁਕਲਾ ਨੇ ਕਿਹਾ, 'ਤੇਰਾ ਬਲਾਤਕਾਰ ਹੋਣਾ ਚਾਹੀਦਾ ਹੈ, ਤੂੰ ਬਚ ਕਿਵੇਂ
ਗਈ? ਫਿਰ ਪੰਖੁੜੀ ਦੇ ਹੱਕ ਵਿਚ ਇਕ ਹਜ਼ਾਰ ਤੋਂ ਵੱਧ ਲੋਕਾਂ ਨੇ ਕਾਫ਼ੀ ਕੁੱਝ ਕਿਹਾ।
ਪੰਖੁੜੀ ਨੇ ਕਿਹਾ, 'ਜਿਸ ਤਰ੍ਹਾਂ ਦੀ ਟਿਪਣੀ ਕੀਤੀ ਗਈ ਹੈ, ਉਸ ਤੋਂ ਲਗਦਾ ਹੈ ਕਿ ਯੂਪੀ
ਵਿਚ ਜੰਗਲ ਰਾਜ ਚਲ ਰਿਹਾ ਹੈ। ਇਹ ਰਾਮ ਰਾਜ ਦਾ ਨਾਹਰਾ ਦੇਣ ਵਾਲਿਆਂ ਦੀ ਸਰਕਾਰ ਆਉਣ ਤੋਂ
ਬਾਅਦ ਦੇ ਹਾਲਾਤ ਹਨ।' (ਏਜੰਸੀ)